ETV Bharat / state

Bali Case Bathinda: ਮਾਸੂਮ ਭੈਣ ਭਰਾ ਦੀ ਬਲੀ ਦੇਣ ਵਾਲੇ 7 ਲੋਕਾਂ ਨੂੰ ਅਦਾਲਤ ਨੇ ਦਿੱਤਾ ਦੋਸ਼ੀ ਕਰਾਰ, ਇਨਸਾਫ ਲਈ ਕਮੇਟੀ ਕੀਤੀ ਇਹ ਮੰਗ - Village Kotfatta latest update

ਬਠਿੰਡਾ ਵਿੱਚ ਦੋ ਮਾਸੂਮ ਬੱਚਿਆਂ ਦੀ ਬਲੀ ਦੇਣ ਵਾਲੇ ਮੁਲਜ਼ਮਾਂ ਨੂੰ ਕੋਟ ਨੇ ਦੋਸ਼ੀ ਐਲਾਨ ਦਿੱਤਾ ਹੈ। ਜਿਸ ਤੋਂ ਬਾਅਦ ਕਮੇਟੀ ਉਨ੍ਹਾਂ ਨੂੰ ਇਹ ਸਜ਼ਾ ਦੇਣ ਦੀ ਮੰਗ ਕਰ ਰਹੀ ਹੈ...

ਬਠਿੰਡਾ ਵਿੱਚ ਦੋ ਮਾਸੂਮ ਬੱਚਿਆਂ ਦੀ ਬਲੀ
Bali Case Bathinda
author img

By

Published : Mar 20, 2023, 10:26 PM IST

ਬਠਿੰਡਾ ਵਿੱਚ ਦੋ ਮਾਸੂਮ ਬੱਚਿਆਂ ਦੀ ਬਲੀ

ਬਠਿੰਡਾ: ਮਾਮਲਾ ਬਠਿੰਡਾ ਦੇ ਪਿੰਡ ਕੋਟਫੱਤਾ ਦਾ ਹੈ। ਜਿੱਥੇ 6 ਸਾਲ ਪਹਿਲਾਂ ਦੋ ਮਾਸੂਮ ਭੈਣ ਭਰਾਵਾਂ ਦੀ ਬਲੀ ਦਿੱਤੀ ਗਈ ਸੀ। ਜਿਨ੍ਹਾ ਦੀ ਉਮਰ 8 ਸਾਲ ਅਤੇ 3 ਸਾਲ ਦੇ ਲਗਭਗ ਸੀ। ਇਸ ਮਾਮਲੇ ਵਿੱਚ ਬਠਿੰਡਾ ਅਦਾਲਤ ਨੇ 7 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਕੀ ਹੈ ਬਲੀ ਦੇਣ ਦੀ ਘਟਨਾ: ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਇਨਸਾਫ ਦਵਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਮੈਂਬਰਾਂ ਅਤੇ ਵਕੀਲ ਨੇ ਦੱਸਿਆ ਕਿ ਅੱਜ ਤੋਂ 7 ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਭੂਆ ਨੇ ਬੱਚੇ ਦੀ ਪ੍ਰਾਪਤੀ ਲਈ ਆਪਣੇ ਮਾਸੂਮ ਭਤੀਜਾ- ਭਤੀਜੀ ਦੀ ਤਾਂਤਕਿਕ ਨਾਲ ਮਿਲ ਕੇ ਬਲੀ ਦੇ ਦਿੱਤੀ। ਤਾਂਤਕਿਕ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਉਹ ਬਾਅਦ ਵਿੱਚ ਜਿੰਦਾ ਕਰ ਦੇਵੇਗਾ। ਬੱਚਿਆਂ ਦੀ ਭੂਆ ਦੇ ਕੋਈ ਬੱਚਾ ਨਹੀਂ ਸੀ ਜਿਸ ਕਾਰਨ ਇਸ ਕਾਂਢ ਨੂੰ ਅੰਜਾਮ ਦਿੱਤਾ ਗਿਆ।

ਭੂਆ ਅਤੇ ਦਾਦੀ ਨੇ ਦਿੱਤੀ ਬਲੀ: ਤਾਂਤਰਿਕ ਲਖਵਿੰਦਰ ਸਿੰਘ ਲੱਖੀ ਜਿਸ ਨੇ ਬੱਚਿਆਂ ਦੀ ਬਲੀ ਦਿੱਤੀ ਸੀ। ਦਾਦੀ ਨਿਰਮਲ ਕੌਰ ਅਤੇ ਭੂਆ ਅਮਨਦੀਪ ਕੌਰ ਜਮਾਨਤ 'ਤੇ ਬਾਹਰ ਸਨ। ਜਿਨ੍ਹਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਵਕੀਲ ਨੇ ਦੱਸਿਆ ਕਿ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਹੀ ਬੇਰਿਹਮੀ ਨਾਲ ਬਲੀ ਦੇ ਦਿੱਤੀ। ਮਾਸੂਮਾਂ ਦੀ ਇਹ ਬਲੀ ਉਹਨਾਂ ਦੀ ਭੂਆ ਅਮਨਦੀਪ ਕੌਰ ਦੇ ਔਲਾਦ ਨਾ ਹੋਣ ਕਾਰਣ ਦਿੱਤੀ ਗਈ ਸੀ।

ਦੋਸ਼ੀਆ ਨੂੰ ਫਾਸ਼ੀ ਦੀ ਮੰਗ: ਕਮੇਟੀ ਮੈਂਬਰਾਂ ਨੇ ਕਿਹਾ ਕਿ ਉਹ ਦੋਸ਼ੀਆ ਲਈ ਫਾਸ਼ੀ ਦੀ ਮੰਗ ਕਰਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ। ਲੋਕ ਇਸ ਘਟਨਾ ਤੋਂ ਸਿੱਖਿਆ ਲੈਣ ਹੋਰ ਜਿਆਦਾ ਅੰਧ ਵਿਸ਼ਵਾਸ ਵਿੱਚ ਨਾ ਫਸਣ। ਵਕੀਲ ਨੇ ਕਿਹਾ ਕਿ 23 ਮਾਰਚ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ। ਉਹ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਦੀ ਕੋਸ਼ਿਸ ਕਰਨਗੇ।

ਅਸਾਨ ਨਹੀਂ ਸੀ ਇਨਸਾਫ ਲੈਣ ਦਾ ਰਾਸਤਾ: ਇਨਸਾਫ ਲਈ ਲੜ ਰਹੇ ਐਕਸ਼ਨ ਕਮੇਟੀ ਦੇ ਮੈਂਬਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਸਾਫ ਦੀ ਉਡੀਕ ਵਿੱਚ ਨੀਂਦ ਨਹੀ ਆਉਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁਲਜ਼ਮਾਂ ਵੱਲੋ ਧਮਕੀਆਂ ਦਿੱਤੀਆਂ ਜਾਂਦੀਆ ਸਨ। ਕਿਉਕਿ ਮੁਲਜ਼ਮਾਂ ਬਹੁਤ ਹੀ ਨਾਮਵਰ ਅਤੇ ਖ਼ਤਰਨਾਕ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਪੈਸੇ ਦੇ ਕੇ ਮਾਮਲਾ ਦਬਾਉਣ ਦੀ ਵੀ ਕੋਸ਼ਿਸ ਕੀਤੀ। ਇਸ ਦੇ ਨਾਲ ਹੀ ਇਹ ਇਨਸਾਫ 6 ਸਾਲਾ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਮਿਲਿਆ ਹੈ।

ਇਹ ਵੀ ਪੜ੍ਹੋ:- ਅੰਮ੍ਰਿਤਪਾਲ ਸਿੰਘ ਦੇ ਚਾਰ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਬਾਬਾ ਬਕਾਲਾ ਦੀ ਕੋਰਟ ਵਿੱਚ ਕੀਤਾ ਪੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.