ਬਠਿੰਡਾ: ਬਠਿੰਡਾ ਵਿਖੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਇੱਕ ਵਾਰ ਫਿਰ ਪੁਲਿਸ 'ਤੇ ਪ੍ਰਸ਼ਨ ਚਿੰਨ੍ਹ ਖੜੇ ਕਰ ਦਿੱਤੇ। ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਵਾਲੇ ਸਾਬਕਾ ਸੀ.ਆਈ.ਏ ਇੰਚਾਰਜ ਅਤੇ ਮੌਜੂਦਾ ਸਪੈਸ਼ਲ ਸਟਾਫ਼ ਦੇ ਇੰਚਾਰਜ ਰਜਿੰਦਰ ਕੁਮਾਰ ਨੂੰ ਮੋਹਾਲੀ ਐੱਸ.ਟੀ.ਐੱਫ ਨੇ ਗ੍ਰਿਫ਼ਤਾਰ ਕੀਤਾ।
ਸੂਤਰਾਂ ਅਨੁਸਾਰ ਰਾਜਿੰਦਰ ਕੁਮਾਰ ਦੁਆਰਾ ਬਠਿੰਡਾ ਵਿੱਚ 85 ਗ੍ਰਾਮ ਹੈਰੋਇਨ ਸਣੇ ਨਸ਼ਾ ਤਸਕਰਾਂ ਨੂੰ ਹਿਰਾਸਤ 'ਚ ਹਿਰਾਸਤ ਵਿੱਚ ਲਿਆ ਸੀ। ਜਨਾਬ ਨੇ ਤਸਕਰ ਤੋਂ 2 ਲੱਖ ਰੁਪਏ ਅਤੇ ਏਸੀ ਲਿਆ ਤੇ ਛੱਡ ਦਿੱਤਾ।
ਮੁੜ ਐੱਸ.ਟੀ.ਐੱਫ ਦੇ ਧੱਕੇ ਚੜ੍ਹੇ ਨਸ਼ਾ ਤਸਕਰ ਪੁੱਛ ਗਿੱਛ ਦੌਰਾਨ ਐੱਸ.ਟੀ.ਐੱਫ ਇੰਚਾਰਜ ਰਾਜਿੰਦਰ ਕੁਮਾਰ ਦਾ ਖੁਲਾਸਾ ਹੋਇਆ। ਐਸ.ਟੀ.ਐਫ ਨੇ ਰਾਜਿੰਦਰ ਕੁਮਾਰ ਏ.ਐਸ.ਆਈ ਜਰਨੈਲ ਸਿੰਘ ਅਤੇ ਇਕ ਹੋਰ ਪੁਲਿਸ ਕਰਮਚਾਰੀ ਖਿਲਾਫ਼ ਦਰਜ ਮਾਮਲਾ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਰਜਿੰਦਰ ਕੁਮਾਰ ਨੂੰ ਵੱਖ ਵੱਖ ਸਮਾਗਮਾਂ ਦੌਰਾਨ ਕਈ ਸਿਆਸੀ ਹਸਤੀਆਂ ਸਨਮਾਨਿਤ ਕਰ ਚੁੱਕੀਆਂ ਹਨ।