ਬਠਿੰਡਾ: ਪੰਜਾਬ ਵਿੱਚ ਕੋਹਰੇ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਆਏ ਦਿਨ ਵੱਡੇ-ਵੱਡੇ ਹਾਦਸੇ ਵਾਪਰ ਰਹੇ ਹਨ ਅਤੇ ਕਈ ਹਾਦਸੇ ਦਾ ਕਾਰਨ ਅਵਾਰਾ ਪਸ਼ੂਆਂ ਦਾ ਕੋਹਰੇ ਦੌਰਾਨ ਹਾਈਵੇਅ ਉੱਪਰ ਆ ਜਾਣਾ ਹੁੰਦਾ ਹੈ। ਇਸ ਸਮੱਸਿਆ ਚੱਲਦੇ ਬਠਿੰਡਾ ਦੇ ਕੁਝ ਨੌਜਵਾਨਾਂ ਵੱਲੋਂ ਆਪਣੇ ਪੱਧਰ ਉੱਪਰ ਰਿਫਲੈਕਟਰ (youths of Bathinda making reflectors stray animals) ਬਣਾ ਕੇ ਇਨ੍ਹਾਂ ਆਵਾਰਾ ਪਸ਼ੂਆਂ ਦੇ ਗਲਾਂ ਵਿੱਚ ਪਾਏ ਜਾਂਦੇ ਹਨ ਤਾਂ ਜੋ ਸੜਕ ਉੱਤੇ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਹਾਦਸਿਆਂ ਨੂੰ ਘੱਟ ਕਰਨ ਲਈ ਅਵਾਰਾ ਪਸ਼ੂਆਂ ਦੇ ਗਲ ਵਿਚ ਰਿਫਲੈਕਟਰ ਪਾਏ ਜਾ ਰਹੇ:- ਇਸ ਦੌਰਾਨ ਸਮਾਜ ਸੇਵੀ ਨੌਜਵਾਨ ਰਮਨ ਢਿੱਲੋਂ ਅਤੇ ਗੁਰਵਿੰਦਰ ਸ਼ਰਮਾ ਨੇ ਸਾਡੀ ਟੀਮ ਨਾਲ ਗੱਲਬਾਤ ਕਰਿਦਆ ਕਿਹਾ ਕਿ ਅਸੀ 2 ਹਫਤੇ ਪਹਿਲਾਂ ਇਹ ਰਿਫਲੈਕਟਰ ਤਿਆਰ ਕੀਤੇ ਜਾਂਦੇ ਹਨ। ਫਿਰ ਇਹਨਾਂ ਰਿਫਲੈਕਟਰਾਂ ਨੂੰ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਗਲ ਵਿਚ ਪਾਇਆ ਜਾਂਦਾ ਹੈ। ਇਸ ਦੌਰਾਨ ਗੱਲਬਾਤ ਕਰਦਿਆ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿਚ ਕੋਹਰੇ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਅਤੇ ਇਨ੍ਹਾਂ ਹਾਦਸਿਆਂ ਨੂੰ ਘੱਟ ਕਰਨ ਦੀ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਹੈ।
ਅਵਾਰਾ ਪਸ਼ੂਆਂ ਦੇ ਗਲ ਵਿੱਚ ਪਾਏ ਜਾਣ ਵਾਲੇ ਰਿਫਲੈਕਟਰ ਘਰ ਵਿੱਚ ਬਣਾਏ ਜਾਂਦੇ ਹਨ:- ਇਸ ਤੋਂ ਇਲਾਵਾ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਪਹਿਲਾਂ ਉਨ੍ਹਾਂ ਵੱਲੋਂ ਇਹ ਰਿਫਲੈਕਟਰ ਤਿਆਰ ਕੀਤੇ ਜਾਂਦੇ ਹਨ ਅਤੇ ਹੁਣ ਤੱਕ ਉਹਨਾਂ ਵੱਲੋਂ 300 ਦੇ ਕਰੀਬ ਅਵਾਰਾ ਪਸ਼ੂਆਂ ਦੇ ਗਲ ਵਿੱਚ ਇਹ ਰਿਫਲੈਕਟਰ ਪਾਏ ਗਏ ਹਨ ਅਤੇ ਇਸ ਨੂੰ ਤਿਆਰ ਕਰਨ ਵਿੱਚ ਆਉਣ ਵਾਲੇ ਖਰਚੇ ਵਿੱਚ ਲੋਕਾਂ ਦਾ ਸਹਿਯੋਗ ਮਿਲਦਾ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕੋਹਰੇ ਦੇ ਕਾਰਣ ਰਾਹਗੀਰ ਆਪਣੀ ਵਹਾਨਾ ਦੀ ਸਪੀਡ ਘੱਟ ਰੱਖਣ ਤਾਂ ਜੋ ਹਾਦਸੇ ਨਾ ਵਾਪਰਨ।
ਇਹ ਵੀ ਪੜੋ:- ਅੰਮ੍ਰਿਤਸਰ ਜੇਲ੍ਹ ਵਿੱਚ ਐੱਨ ਆਈ ਏ ਦੀ ਰੇਡ, ਦੇਰ ਰਾਤ ਤਕ ਚੱਲਿਆ ਸਰਚ ਆਪਰੇਸ਼ਨ