ETV Bharat / state

ਬਠਿੰਡਾ: ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਨੌਜਵਾਨਾਂ ਵੱਲੋਂ ਲਗਾਏ ਗਏ ਆਲ੍ਹਣੇ

ਪੰਜਾਬ ਵਿੱਚ ਵਧਦੀ ਗਰਮੀ ਕਾਰਨ ਕਈ ਪੰਛੀ ਮਰ ਰਹੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬਠਿੰਡਾ 'ਚ ਪੰਛੀਆਂ ਲਈ ਲੱਕੜ ਦੇ ਬਣੇ ਆਲ੍ਹਣੇ ਲਗਾਏ ਜਾ ਰਹੇ ਹਨ ਤਾਂ ਜੋ ਪੰਛੀ ਗਰਮੀ ਤੋਂ ਬਚ ਸਕਣ।

author img

By

Published : Jun 20, 2020, 8:15 PM IST

Nests planted by youngsters to protect birds from heat
ਪੰਛੀਆਂ ਨੂੰ ਗਰਮੀ ਬਚਾਉਣ ਲਈ ਨੌਜਵਾਨਾਂ ਵੱਲੋਂ ਲਗਾਏ ਗਏ ਆਲ੍ਹਣੇ

ਬਠਿੰਡਾ: ਪੰਜਾਬ ਵਿੱਚ ਗਰਮੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਹਰ ਕੋਈ ਇਸ ਤਪਦੀ ਗਰਮੀ ਤੋਂ ਪ੍ਰੇਸ਼ਾਨ ਹੈ। ਇਨਸਾਨਾਂ ਤੋਂ ਇਲਾਵਾ ਜਾਨਵਰ ਪੰਛੀ ਵੀ ਗਰਮੀ ਤੋਂ ਤੰਗ ਹਨ। ਕਿਧਰੇ ਪੰਛੀ ਗਰਮੀ ਕਾਰਨ ਬੇਹੋਸ਼ ਹੋ ਰਹੇ ਹਨ ਤੇ ਕਿਧਰੇ ਪੰਛੀ ਗਰਮੀ ਕਾਰਨ ਮਰ ਰਹੇ ਹਨ। ਇਸ ਤੋਂ ਇਲਾਵਾ ਮਨੁੱਖਾਂ ਵੱਲੋਂ ਕੱਟੇ ਗਏ ਦਰੱਖ਼ਤ ਤੇ ਕੁਦਰਤ ਨਾਲ ਛੇੜਛਾੜ ਨਾਲ ਪਸ਼ੂ ਅਤੇ ਪੰਛੀਆਂ ਦਾ ਜੀਵਨ ਕਾਫ਼ੀ ਮੁਸ਼ਕਲਾਂ ਵਿੱਚ ਆ ਗਿਆ ਹੈ। ਇਸੇ ਕਰਕੇ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਲੁਪਤ ਹੋ ਚੁੱਕੀਆਂ ਹਨ।

ਵੀਡੀਓ

ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬਠਿੰਡਾ 'ਚ ਪੰਛੀਆਂ ਲਈ ਲੱਕੜ ਦੇ ਬਣੇ ਆਲ੍ਹਣੇ ਲਗਾਏ ਜਾ ਰਹੇ ਹਨ ਤਾਂ ਜੋ ਪੰਛੀ ਗਰਮੀ ਤੋਂ ਬਚ ਸਕਣ।

ਈਟੀਵੀ ਭਾਰਤ ਨਾਲ ਗ਼ੱਲ ਕਰਦਿਆਂ ਸਮਾਜ ਸੇਵਕ ਆਸ਼ੀਸ਼ ਬਾਂਸਲ ਨੇ ਦੱਸਿਆ ਕਿ ਵਧਦੀ ਗਰਮੀ ਕਾਰਨ ਹਰ ਸਾਲ ਪੰਛੀਆਂ ਨੂੰ ਆਪਣੀ ਜਾਨ ਗੁਵਾਉਣੀ ਪੈਂਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਛੀਆਂ ਲਈ ਦਰੱਖ਼ਤਾਂ 'ਤੇ ਲੱਕੜ ਦੇ ਆਲ੍ਹਣੇ ਬਣਾ ਕੇ ਟੰਗਣੇ ਸ਼ੁਰੂ ਕਰ ਦਿੱਤੇ ਤੇ ਇਸ ਦੇ ਨਾਲ ਉਨ੍ਹਾਂ ਲਈ ਦਾਨਾ-ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਆਸ਼ੀਸ਼ ਨੇ ਕਿਹਾ ਕਿ ਕੁੱਲ 22 ਨੌਜਵਾਨ ਇਸ ਕਾਰਜ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਾਰਕਾਂ 'ਚ ਲੱਗੇ ਦਰੱਖ਼ਤਾਂ 'ਤੇ ਅਤੇ ਘਰਾਂ ਦੇ ਬਾਹਰ ਲੱਗੇ ਦਰੱਖਤਾਂ 'ਤੇ ਆਲ੍ਹਣੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਸ਼ੁਰੂਆਤ ਵਿੱਚ ਉਨ੍ਹਾਂ ਨੇ 500 ਤੋਂ 600 ਆਲ੍ਹਣੇ ਲਗਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਉਹ ਇਸ ਕਾਰਜ ਨੂੰ ਅੱਗੇ ਵੀ ਜਾਰੀ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜੇ ਕੋਈ ਵੀ ਵਿਅਕਤੀ ਆਲ੍ਹਣਾ ਆਪਣੇ ਇਲਾਕੇ ਵਿੱਚ ਲਗਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਇਹ ਆਲ੍ਹਣੇ ਮੁਫ਼ਤ ਵੰਡੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.