ਹੁਸ਼ਿਆਰਪੁਰ: 23 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵੱਡੇ ਐਲਾਨ ਕੀਤੇ।ਇਸ ਦੌਰਾਨ ਜੱਦੀ ਪਿੰਡ 'ਚ ਵਿਰਾਸਤੀ ਗਲੀ ਬਣਾਉਣ ਦਾ ਐਲਾਨ ਕੀਤਾ ਤਾਂ ਜੋ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਦਰਸਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ 850 ਮੀਟਰ ਲੰਬੀ ਗਲੀ ਅਜਾਇਬ ਘਰ ਤੋਂ ਲੈ ਕੇ ਖਟਕੜ ਕਲਾਂ ਤੱਕ ਬਣਾਈ ਜਾਵੇਗੀ।
ਪਰਿਵਾਰਿਕ ਮੈਂਬਰਾਂ 'ਚ ਭਾਰੀ ਰੋਸ: ਉਥੇ ਹੀ ਦੂਜੇ ਪਾਸੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਭਰ ਦੇ 46 ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਐਵਾਰਡ ਦੇਣ ਦਾ ਐਲਾਨ ਕੀਤਾ ਸੀ। ਪਰੰਤੂ ਨੌਜਵਾਨਾਂ ਨਾਲ ਵਾਅਦਾ ਕਰਨ ਦੇ ਬਾਵਜੂਦ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਰਫ 6 ਨੌਜਵਾਨਾਂ ਨੂੰ ਹੀ ਇਹ ਐਵਾਰਡ ਦਿੱਤਾ ਗਿਆ ਜਿਸਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਜਿਨ੍ਹਾਂ ਦੀ ਇਸ ਐਵਾਰਡ ਲਈ ਸਰਕਾਰੀ ਵਿਭਾਗ ਦੁਆਰਾ ਨਿਯੁਕਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਐਵਾਰਡ ਦੇਣ ਦੇ ਨਾਮ 'ਤੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਹੈ।
ਇਹ ਵੀ ਪੜ੍ਹੋ : Khalistani Supporters: ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਮਰਥਕਾਂ ਉੱਤੇ ਵੱਡੇ ਐਕਸ਼ਨ ਦੀ ਤਿਆਰੀ, ਜਲਦ ਹੋਣਗੇ ਪਾਸਪੋਰਟ ਰੱਦ !
ਐਵਾਰਡ ਦੀ ਪ੍ਰਾਪਤੀ : ਹੁਸਿ਼ਆਰਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਇੰਦਰਪਾਲ ਜੋ ਕਿ ਸ਼ੂਟਿੰਗ ਦੇ ਖੇਡ ਦਾ ਨੈਸ਼ਨਲ ਖਿਡਾਰੀ ਹੈ ਤੇ ਇਸ ਨੌਜਵਾਨ ਨੂੰ ਵੀ ਇਸ ਐਵਾਰਡ ਲਈ ਨਿਯੁਕਤ ਕੀਤਾ ਗਿਆ ਸੀ। ਜਿਸਨੂੰ ਲੈ ਕੇ ਉਸ ਵਲੋਂ ਸਰਕਾਰੀ ਹਦਾਇਤਾਂ ਵੀ ਪੂਰੀਆਂ ਕਰ ਲਈਆਂ ਗਈਆਂ ਸਨ ਤੇ ਐਵਾਰਡ ਦੀ ਪ੍ਰਾਪਤੀ ਨੂੰ ਲੈ ਕੇ ਉਸ ਵਿੱਚ ਕਾਫੀ ਜਿ਼ਆਦਾ ਉਤਸ਼ਾਹ ਪਾੲਆ ਜਾ ਰਿਹਾ ਸੀ। ਨੌਜਵਾਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਐਵਾਰਡ ਨਾ ਮਿਲਣ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਕਾਫੀ ਜਿ਼ਆਦਾ ਦੁੱਖ ਹੋਇਆ ਕਿਉਂ ਕਿ ਇਸ ਐਵਾਰਡ ਲਈ ਉਹ ਪਿਛਲੇ 5 ਮਹੀਨਿਆਂ ਤੋਂ ਮਿਹਨਤ ਕਰ ਰਿਹਾ ਸੀ। ਨੌਜਵਾਨ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਜੋ ਵਰਤਾਰਾ ਕੀਤਾ ਗਿਆ ਹੈ ਉਸ ਨਾਲ ਨੌਜਵਾਨੀ ਦਾ ਮਿਆਰ ਕਾਫੀ ਹੇਠਾਂ ਨੂੰ ਡਿੱਗਿਆ ਹੈ ਤੇ ਹੁਣ ਊਹ ਅਦਾਲਤ ਦਾ ਰੁਖ ਵੀ ਅਖਤਿਆਰ ਕਰਨਗੇ।
ਭੱਦਾ ਮਜ਼ਾਕ ਹੈ: ਜ਼ਿਕਰਯੋਗ ਹੈ ਕਿ ਪਹਿਲਾਂ ਭਗਵੰਤ ਮਾਨ ਸਰਕਾਰ ਵਲੋਂ ਇਸ ਐਵਾਰਡ ਲਈ 46 ਨੌਜਵਾਨਾਂ ਨੂੰ ਨਿਯੁਕਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਰਕਾਰ ਵਲੋਂ ਇਹ ਗਿਣਤੀ ਘਟਾ ਕੇ 29 ਕਰ ਦਿੱਤੀ ਗਈ। ਪਰੰਤੂ ਜਦੋਂ ਐਵਾਰਡ ਦੇਣ ਦਾ ਵਕਤ ਆਇਆ ਤਾਂ ਸਰਕਾਰ ਵਲੋਂ ਸਿਰਫ 6 ਨੌਜਵਾਨਾਂ ਨੂੰ ਹੀ ਇਹ ਐਵਾਰਡ ਦਿੱਤਾ ਗਿਆ ਜੋ ਕਿ ਨੌਜਵਾਨਾਂ ਦੇ ਨਾਲ ਸਰਕਾਰ ਦਾ ਭੱਦਾ ਮਜ਼ਾਕ ਹੈ।