ETV Bharat / state

ਇੱਥੇ ਕਰੀਬ 100 ਸਾਲਾਂ ਤੋਂ ਹੋ ਰਹੀ ਰਾਮਲੀਲਾ, ਅੰਗਰੇਜ਼ਾਂ ਦੇ ਸਮੇਂ ਦੇ ਪੁਰਾਣੇ ਸਾਜ਼ੋ ਸਾਮਾਨ ਦੀ ਹੁੰਦੀ ਹੈ ਵਰਤੋਂ - ਰੇਲਵੇ ਡਰਾਮੈਟਿਕ ਕਲੱਬ

ਕਦੇ ਅੰਗਰੇਜ਼ਾਂ ਨੇ ਰੇਲਵੇ ਇੰਸਟੀਚਿਊਟ ਦੇ ਬਾਹਰ ਲਿਖਿਆ 'ਇੰਡੀਅਨਜ਼ ਐਂਡ ਡਾਗ ਨਾਟ ਅਲਾਊਡ', ਪਰ ਰੇਲਵੇ ਡਰਾਮੈਟਿਕ ਕਲੱਬ ਨੇ ਵੱਖਰੀ ਸਟੇਜ ਬਣਾ ਕੇ ਇੱਥੇ ਰਾਮਲੀਲਾ ਸ਼ੁਰੂ ਕਰਵਾਈ, ਜੋ ਅੱਜ ਤੱਕ ਜਾਰੀ ਹੈ। ਕਰੀਬ ਸੌ ਸਾਲ ਤੋਂ ਲਗਾਤਾਰ ਰੇਲਵੇ ਡਰਾਮੈਟਿਕ ਕਲੱਬ ਵੱਲੋਂ ਰਾਮਲੀਲਾ ਕਰਵਾਈ ਜਾ ਰਹੀ ਹੈ। ਇੰਨਾ ਹੀ ਨਹੀਂ, ਰਾਮਲੀਲਾ ਦੌਰਾਨ ਅੰਗਰੇਜ਼ਾਂ ਦੇ ਸਮੇਂ ਦੇ ਪੁਰਾਣੇ ਸਾਜ਼ੋ ਸਾਮਾਨ ਦੀ ਕੀਤੀ ਜਾ ਰਹੀ ਹੈ।

Ramlila In Bathinda News, Railway Dramatic Club Bathinda
Etv Bharat
author img

By

Published : Sep 30, 2022, 8:28 PM IST

Updated : Sep 30, 2022, 9:19 PM IST

ਬਠਿੰਡਾ: ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ਕੀਤੇ ਜਾ ਰਹੇ ਵਿਵਹਾਰ ਨੂੰ ਚੈਲੇਂਜ ਕਰਦੇ ਹੋਏ ਉਸ ਸਮੇਂ ਰੇਲਵੇ ਵਿਚ ਨੌਕਰੀ ਕਰਨ ਵਾਲਾ ਰਾਏ ਬਹਾਦਰ ਪੀਸੀ ਖੰਨਾ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਨੇੜੇ ਰੇਲਵੇ ਡਰਾਮੈਟਿਕ ਕਲੱਬ ਬਣਾ ਕੇ ਰਾਮਲੀਲਾ ਸ਼ੁਰੂ ਕਰਵਾਈ ਗਈ ਸੀ। ਕਿਉਂਕਿ ਅੰਗਰੇਜ਼ਾਂ ਵੱਲੋਂ ਬਠਿੰਡਾ ਵਿੱਚ ਸਥਾਪਤ ਕੀਤੇ ਗਏ ਰੇਲਵੇ ਇੰਸਟੀਚਿਊਟ 'ਤੇ ਪਾਰ ਲਿਖ ਕੇ ਲਗਾ ਦਿੱਤਾ ਗਿਆ ਸੀ ਕਿ 'ਇੰਡੀਅਨ ਆਰ ਡਾਗ ਨਾਟ ਅਲਾਊਡ' ਜਿਸ ਕਾਰਨ ਪੀਸੀ ਖੰਨਾ ਵੱਲੋਂ ਭਾਰਤੀਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਲਈ ਡਰਾਮੈਟਿਕ ਕਲੱਬ ਦਾ ਗਠਨ ਕੀਤਾ ਗਿਆ। ਫਿਰ ਰਾਮਲੀਲਾ ਸ਼ੁਰੂ ਕਰਵਾਈ ਗਈ, ਜੋ ਕਿ ਕਰੀਬ ਸੌ ਸਾਲ ਤੋਂ ਲਗਾਤਾਰ (nearly from 100 years Ramlila played In Batinda) ਜਾਰੀ ਹੈ।

ਇਸ ਕਲੱਬ ਬਾਰੇ ਜਾਣਕਾਰੀ ਦਿੰਦੇ ਹੋਏ ਰਾਮਲੀਲਾ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਵਿਸ਼ਾਲ ਰਾਏ ਭੋਲਾ ਨੇ ਦੱਸਿਆ ਕਿ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਇਸ ਕਲੱਬ ਨਾਲ ਜੁੜਿਆ ਹੈ। ਉਨ੍ਹਾਂ ਦੇ ਪਿਤਾ ਵੀ ਇਸ ਕਲੱਬ ਵਿੱਚ ਬਤੌਰ ਅਦਾਕਾਰ ਕੰਮ ਕਰਦੇ ਸਨ ਅਤੇ ਉਹ ਹੁਣ ਇਸ ਕਲੱਬ ਵਿੱਚ ਆਪਣਾ ਰੋਲ ਅਦਾ ਕਰ ਰਹੇ ਹਨ।

ਇੱਥੇ ਕਰੀਬ 100 ਸਾਲਾਂ ਤੋਂ ਹੋ ਰਹੀ ਰਾਮਲੀਲਾ, ਅੰਗਰੇਜ਼ਾਂ ਦੇ ਸਮੇਂ ਦੇ ਪੁਰਾਣੇ ਸਾਜ਼ੋ ਸਾਮਾਨ ਦੀ ਹੁੰਦੀ ਹੈ ਵਰਤੋਂ

ਉਨ੍ਹਾਂ ਦੱਸਿਆ ਕਿ ਇਸ ਕਲੱਬ ਦਾ ਮੁੱਖ ਮਨੋਰਥ ਆਉਣ ਵਾਲੀ ਪੀੜੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਸ਼ਾਇਦ ਇਹ ਪਹਿਲੀ ਰਾਮਲੀਲਾ ਹੋਵੇਗੀ ਜੋ ਕਿ ਸ਼ੈੱਡ ਹੇਠ ਕਰਵਾਈ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਰਾਮਲੀਲਾ ਖੁੱਲ੍ਹੇ ਆਸਮਾਨ ਵਿੱਚ ਹੀ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਕਲੱਬ ਵਿੱਚ ਪੁਰਾਤਨ ਚੀਜ਼ਾਂ ਹਾਲੇ ਵੀ ਮੌਜੂਦ ਹਨ, ਜਿਵੇਂ ਦਰਸ਼ਕਾਂ ਦੇ ਬੈਠਣ ਲਈ ਬਣੇ ਹੋਏ ਥੜ੍ਹੇ, ਰਾਮਲੀਲਾ ਵਿੱਚ ਭਾਗ ਲੈਣ ਵਾਲੇ ਅਦਾਕਾਰਾਂ ਦੇ ਤਿਆਰ ਹੋਣ ਲਈ ਪੁਰਾਣੇ ਸ਼ੀਸ਼ੇ ਅਤੇ ਰਾਮਲੀਲਾ ਦੌਰਾਨ ਹੀ ਮਿਊਜ਼ਿਕ ਲਈ ਵਰਤੇ ਜਾ ਰਹੇ ਪੁਰਾਣੇ ਸਾਜ਼ ਮੌਜੂਦ ਹਨ।

ਇਸ ਤੋਂ ਇਲਾਵਾ ਜਦੋਂ ਇੱਥੇ ਸਟੇਜ ਬਣਾਈ ਗਈ, ਤਾਂ ਉਸ ਸਮੇਂ ਹਰ ਛੋਟੀ ਛੋਟੀ ਗੱਲ ਦਾ ਖਿਆਲ ਰੱਖਿਆ ਗਿਆ, ਜਿਵੇਂ ਛੱਤ ਉੱਪਰ ਇਸ ਤਰ੍ਹਾਂ ਨਾਲ ਬੱਬੂਜ ਲਗਾਏ ਗਏ ਕਿ ਬਾਰਸ਼ ਦੇ ਸੀਨ ਨੂੰ ਕੁਦਰਤੀ ਸੀਨ ਵਜੋਂ ਫ਼ਿਲਮਾਇਆ ਜਾ ਸਕੇ। ਇਸ ਤੋਂ ਇਲਾਵਾ ਸਟੇਜ ਦੇ ਅੱਗੇ ਅੰਡਰ ਗਰਾਊਂਡ ਇਸ ਢੰਗ ਨਾਲ ਤਹਿਖਾਨਾ ਬਣਾਇਆ ਗਿਆ ਹੈ। ਤਾਂ ਜੋ, ਅਦਾਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਇਸ ਸਟੇਜ ਉੱਪਰ ਹਾਲੇ ਵੀ 100 ਸਾਲ ਤੋਂ ਪੁਰਾਣੀਆਂ ਪੇਂਟਿੰਗਸ ਮੌਜੂਦ ਹਨ। ਭਾਵੇਂ ਉਨ੍ਹਾਂ ਵੱਲੋਂ ਇਸ ਦੀ ਦੇਖਭਾਲ ਲਈ ਸਮੇਂ ਸਮੇਂ ਸਿਰ ਆਪਣੇ ਪੱਧਰ ਉੱਪਰ ਉਪਰਾਲੇ ਕੀਤੇ ਜਾਂਦੇ ਹਨ ਅਤੇ ਮੌਸਮ ਖ਼ਰਾਬ ਹੋਣ 'ਤੇ ਵੀ ਇੱਥੇ ਪੰਦਰਾਂ ਤੋਂ ਦੋ ਹਜ਼ਾਰ ਬੰਦਾ ਇਕ ਛੱਤ ਹੇਠ ਰਾਮਲੀਲਾ ਵੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਵਿਰਾਸਤ ਸਾਂਭਣ ਲਈ ਸੌ ਸਾਲ ਤੋਂ ਪੁਰਾਣੀਆਂ ਚੀਜ਼ਾਂ ਦੀ ਦੇਖਰੇਖ ਕਰ ਰਹੇ ਹਨ, ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜ ਕੇ ਰੱਖ ਸਕੀਏ।

ਉਨ੍ਹਾਂ ਕਿਹਾ ਕਿ ਹਾਲੇ ਵੀ ਉਨ੍ਹਾਂ ਦੇ ਰੰਗਮੰਚ ਨਾਲ ਪਿਛਲੇ ਕਈ ਦਹਾਕਿਆਂ ਤੋਂ ਅਜਿਹੇ ਕਲਾਕਾਰ ਜੁੜੇ ਹੋਏ ਹਨ, ਜੋ ਲਗਾਤਾਰ ਹਰ ਸਾਲ ਰਾਮਲੀਲਾ ਵਿੱਚ ਕੋਈ ਨਾ ਕੋਈ ਆਪਣੀ ਅਦਾਕਾਰੀ ਪੇਸ਼ ਕਰਦੇ ਹਨ। ਰੇਲਵੇ ਡੈਮੋਕਰੈਟਿਕ ਕਲੱਬ ਦੇ ਪ੍ਰਧਾਨ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਰਾਮਲੀਲਾ ਸੰਬੰਧੀ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਪੁਰਾਣੀਆਂ ਵਸਤਾਂ ਦੀ ਸਾਂਭ ਸੰਭਾਲ ਲਈ ਕਾਫ਼ੀ ਸਮਾਂ ਚਾਹੀਦਾ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਾ ਛੱਡ ਕੇ ਆਪਣੀ ਸੰਸਕ੍ਰਿਤੀ ਨਾਲ ਜੁੜਨ।

ਇਹ ਵੀ ਪੜ੍ਹੋ: ਸਿਹਤ ਵਿਭਾਗ ਦੀ ਟੀਮ ਦੇ ਹੱਥ ਲੱਗੀਆਂ ਮਿਆਦ ਪੁੱਗੀਆਂ ਦਵਾਈਆਂ, ਡਾਕਟਰ ਨੇ ਆਖੀ ਇਹ ਗੱਲ

Last Updated : Sep 30, 2022, 9:19 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.