ਬਠਿੰਡਾ: ਪੰਜਾਬ ਰਾਜ ਮੰਤਰੀ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਬਠਿੰਡਾ ਦੇ ਵਿਚ AIIMS ਅਚਨਚੇਤ ਦੌਰੇ 'ਤੇ ਪਹੁੰਚੇ। ਜਿੱਥੇ ਉਨ੍ਹਾਂ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਹਸਪਤਾਲ ਦੇ ਵਿੱਚ ਦੌਰਾ ਕੀਤਾ। ਇਹ ਹਸਪਤਾਲ ਦੇ ਵਿਚ ਨਵੀਂ ਤਕਨੀਕ ਮਸ਼ੀਨ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਬਲਬੀਰ ਸਿੰਘ ਸੀਚੇਵਾਲ ਨੇ ਪੱਤਰਕਾਰਾਂ ਦੇ ਨਾਲ਼ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਇਸ ਤਰੀਕੇ ਨਾਲ ਬਣ ਗਿਆ ਹੈ ਕਿ ਸਾਡੇ ਪੰਜਾਬ ਦਾ ਪਾਣੀ ਗੰਧਲਾ ਅਤੇ ਧਰਤੀ ਹੇਠਲਾ ਪਾਣੀ ਡੂੰਘਾ ਹੋ ਚੁੱਕਿਆ ਹੈ। ਜਿਸ ਦਾ ਜਿੰਮੇਵਾਰ ਅਸੀਂ ਖ਼ੁਦ ਹਾਂ ਕਿਉਂਕਿ ਨਾ ਤਾਂ ਅਸੀਂ ਆਪਣੇ ਪਾਣੀ ਨੂੰ ਸਾਫ਼ ਰੱਖ ਸਕੇ ਅਤੇ ਨਾ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ ਬਚਾ ਸਕੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬਾਣੀ ਦੀਆਂ ਸਤਰਾਂ ਵਿੱਚ ਵੀ ਬਾਬੇ ਨਾਨਕ ਨੇ ਸਾਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਨਾਲ ਸਾਨੂੰ ਇਨ੍ਹਾਂ ਕੁਦਰਤੀ ਸਰੋਤਾਂ ਦੀ ਅਹਿਮੀਅਤ ਦੱਸੀ ਹੈ ਪਰ ਅਸੀਂ ਨਾਂ ਗੁਰੂ ਦੀ ਮੰਨੀ ਨਾਂ ਸਵਿਧਾਨ ਦੀ ਮੰਨੀ।
ਘੱਟ ਰਹੇ ਪਾਣੀ ਦੇ ਪੱਧਰ ਦਾ ਲੋਕਾਂ ਸਿਰ ਭੰਨਿਆ ਠੀਕਰਾ: ਡੂੰਘੇ ਹੋ ਰਹੇ ਪਾਣੀ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਹੁਣ ਝੋਨੇ ਦਾ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ ਉਸਦੇ ਵਿਚ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਦੀ ਥਾਂ ਟਿਊਬਵੈੱਲ ਦੇ ਪਾਣੀ ਦੀ ਵਰਤੋਂ ਕਰਨ ਹਨ। ਜਿਸ ਦੇ ਕਰਕੇ ਅਸੀਂ ਡੂੰਘੇ ਪਾਣੀ ਦੇ ਲਈ ਖੁਦ ਜ਼ਿੰਮੇਵਾਰ ਹਾਂ। ਪਿੰਡਾਂ ਦੇ ਵਿਚ ਘਰਾ ਵਿੱਚ ਵਰਤਿਆ ਜਾਣ ਵਾਲਾ ਪਾਣੀ ਨਾਲੀਆਂ ਰਾਹੀਂ ਛੱਪੜਾਂ ਵਿੱਚ ਡੋਲਣ ਦੀ ਥਾਂ ਰੀਟ੍ਰੀਟ ਕਰਕੇ ਮੁੜ ਤੋਂ ਫੇਰ ਖੇਤਾਂ ਵਿਚ ਵਰਤਿਆ ਜਾ ਸਕਦਾ ਹੈ। ਇਸ ਨਾਲ ਅਸੀਂ 15 % ਪਾਣੀ ਦੀ ਬੱਚਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿਚ ਫੈਕਟਰੀਆਂ ਦੇ ਰਾਹੀ 5% ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨੂੰ ਰੀਟ੍ਰੀਟ ਕਰਕੇ ਸਾਡੀ ਰੋਜ਼ਾਨਾ ਜਿੰਦਗੀ ਵਿੱਚ ਖ਼ਪਤ ਹੋਣ ਵਾਲੇ ਪਾਣੀ ਦੀ ਹੈ।