ਬਠਿੰਡਾ: ਪਿਛਲੇ ਕਈ ਦਿਨਾਂ ਤੋਂ ਸੂਬੇ 'ਚ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਕਈ ਥਾਵਾਂ ਤੇ ਮੀਂਹ ਪਿਆ ਹੈ। ਜਿਸ ਕਾਰਨ ਮੌਸਮ ਦੇ ਵਿੱਚ ਬਦਲਾਅ ਆਇਆ ਹੈ। ਬਠਿੰਡਾ ਵਿੱਚ ਮੰਗਲਵਾਰ ਸਵੇਰ ਤੋਂ ਬੱਦਲਵਾਈ ਤੋਂ ਬਾਅਦ ਅਚਾਨਕ ਬਾਰਸ਼ ਸ਼ੁਰੂ ਹੋਈ।
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਠਿੰਡਾ ਦੇ ਬਹੁਤ ਸਾਰੇ ਇਲਾਕਿਆਂ 'ਚ ਗੱਡੀਆਂ 'ਚ ਪਾਣੀ ਭਰ ਗਿਆ ਹੈ,ਆਉਣ ਜਾਣ ਵਾਲੇ ਵਿਦਿਆਰਥੀ 'ਤੇ ਡਿਊਟੀ ਤੇ ਜਾਣ ਵਾਲੇ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ਼ ਵੀ ਜ਼ਾਹਰ ਕੀਤਾ। ਬੀਤੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ, ਅਤੇ ਪਾਰਾ ਵੀ ਲਗਾਤਾਰ ਵੱਧ ਰਿਹਾ ਸੀ। ਜਿਸ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਬਾਰਿਸ਼ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ।