ਬਠਿੰਡਾ :ਖਾਕੀ ਇਸ ਕਦਰ ਦਾਗ਼ਦਾਰ ਹੋ ਗਈ ਹੈ ਕਿ ਹੁਣ ਇਹ ਕੋਹਲੂ ਦੀ ਖੰਨਲੀ ਨਾਲੋਂ ਵੀ ਖਦਸ਼ਾ ਹਾਲਤ ਹੋ ਗਈ ਹੈ। ਹਾਲਾਂਕਿ ਪੰਜਾਬ ਪੁਲਿਸ ਵਿੱਚ ਹਾਲੇ ਵੀ ਉਚ ਕਿਰਦਾਰ ਵਾਲੇ ਪੁਲਿਸ ਪੁਲਿਸ ਅਫਸਰ ਹਨ ਜੋ ਦੂਜਿਆਂ ਲਈ ਪ੍ਰੇਰਨਾਸ੍ਰੋਤ ਬਣਦੇ ਹਨ ਪਰ ਮਹਿਕਮੇ ਵਿੱਚ ਛੁਪੀਆਂ ਕਾਲੀਆਂ ਭੇਡਾਂ ਪੂਰੇ ਮਹਿਕਮਾ ਦੀ ਸਿਰ ਸ਼ਰਮ ਨਾਲ ਝੁਕਾ ਦਿੰਦੀਆਂ ਹਨ। ਅਜਿਹੀ ਹੀ ਇਕ ਗੁਰਵਿੰਦਰ ਸਿੰਘ ਨਾਮ ਦੀ ਕਾਲੀ ਭੇਡ ਬਠਿੰਡਾ ਵਿਖੇ ਤੈਨਾਤ ਸੀ ਜਿਸ ਨੇ ਪੂਰੀ ਪੰਜਾਬ ਪੁਲਿਸ ਨੂੰ ਕਟਹਿਰਾ ਵਿੱਚ ਖੜ੍ਹਾ ਕਰ ਦਿੱਤਾ ਦੇਖੋ ਇਹ ਪੂਰੀ ਰਿਪੋਰਟ।
ਪਿੰਡ ਵਾਸੀ ਨੇ ਮੌਕੇ 'ਤੇ ਕਾਬੂ ਕਰ ਪੁਲਿਸ ਹਵਾਲੇ ਕੀਤਾ
ਪੂਰੀ ਕਹਾਣੀ ਇਹ ਹੈ ਕਿ ਪੰਜਾਬ ਪੁਲੀਸ ਦੀ ਖ਼ਾਕੀ ਵਿਚ ਛੁਪੇ ਸੀਆਈਏ ਸਟਾਫ਼ 'ਚ ਤੈਨਾਤ ਏਐਸਆਈ ਗੁਰਵਿੰਦਰ ਸਿੰਘ ਨੇ ਬਠਿੰਡਾ ਦੇ ਪਿੰਡ ਬਾਠ ਦੇ ਰਹਿਣ ਵਾਲੇ ਇਕ ਨੌਜਵਾਨ ਤੇ ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਇਥੇ ਹੀ ਬੱਸ ਨਹੀਂ ਫਿਰ ਉਸ ਨੇ ਪੀੜਤ ਦੀ ਮਾਤਾ ਨਾਲ ਜਬਰਦਸਤੀ ਸਬੰਧ ਬਣਾਉਣ ਲਈ ਦਬਾਅ ਬਣਾਇਆ ਜਾਂਦਾ ਹੈ। ਬੀਤੇ ਦਿਨੀਂ ਉਨ੍ਹਾਂ ਦੇ ਘਰ ਜਾਂ ਉਸ ਦੀ ਮਾਂ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਫੜ ਲਿਆ ਜਾਂਦਾ ਹੈ ਅਤੇ ਪੁਲਿਸ ਹਵਾਲੇ ਕੀਤਾ ਜਾਂਦਾ ਹੈ ।
ਮੁਲਜ਼ਮ ਏਐੱਸਆਈ ਨੂੰ ਨੌਕਰੀ ਤੋਂ ਕੀਤਾ ਫ਼ਾਰਗ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਏਐੱਸਆਈ ਗੁਰਵਿੰਦਰ ਸਿੰਘ ਵੱਲੋਂ ਪਹਿਲਾਂ ਵੀ ਇਸ ਪਰਿਵਾਰ 'ਤੇ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਸੀ ਉਸੇ ਦੀ ਆੜ ਵਿੱਚ ਇਹ ਇਸ ਔਰਤ ਨਾਲ ਜਬਰਦਸਤੀ ਸਬੰਧ ਬਣਾਉਣਾ ਚਾਹੁੰਦਾ ਸੀ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਕਰ ਚੁੱਕਿਆ ਸੀ।
ਉਧਰ ਜ਼ਿਲ੍ਹੇ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਇਸ ਮਾਮਲੇ ਨੂੰ ਲੈ ਕੇ ਸਖ਼ਤ ਕਾਰਵਾਈ ਕਰਦਿਆਂ ਜਿਥੇ ਏਐਸਆਈ ਖ਼ਿਲਾਫ਼ ਮਾਮਲਾ ਦਰਜ ਕਰ ਉਥੇ ਉਸ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ।