ਬਠਿੰਡਾ : ਪੰਜਾਬ ਸਰਕਾਰ ਵੱਲੋਂ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਕੁਰਕ ਕਰਕੇ ਪਰਲਜ਼ ਕੰਪਨੀ ਵਿੱਚ ਪੈਸਾ ਨਿਵੇਸ਼ ਕਰਨ ਵਾਲੇ ਪੀੜਤ ਪਰਵਾਰਾਂ ਨੂੰ ਪੈਸਾ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸਦਾ ਪਰਲਜ਼ ਕੰਪਨੀ ਦੇ ਖਾਤਾਧਾਰਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਰਲਜ ਕੰਪਨੀ ਵੱਲੋਂ ਲੱਖਾਂ ਨਿਵੇਸ਼ਕਾਂ ਤੋਂ ਰੁਪਇਆ ਨਿਵੇਸ਼ ਕਰਵਾਇਆ ਗਿਆ ਸੀ, ਜਿਸ ਰਾਹੀਂ ਕਰੋੜਾਂ ਰੁਪਏ ਦੀਆਂ ਜਾਇਦਾਤਾਂ ਵੀ ਬਣਾਈਆਂ ਗਈਆਂ, ਜਿਸ ਵਿੱਚ ਗੋਨਿਆਣਾ ਰੋਡ ਉਤੇ ਸਥਿਤ ਕਲੋਨੀ ਅਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਬਣਾਈ ਗਈ ਵੱਡੀ ਬਿਲਡਿੰਗ ਵੀ ਸ਼ਾਮਲ ਹੈ।
ਪੰਜਾਬ ਸਰਕਾਰ ਦੇ ਫੈਸਲੇ ਦਾ ਨਿਵੇਸ਼ਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਮੀਦ ਨਜ਼ਰ ਆ ਰਹੀ ਹੈ ਇਸਦਾ ਲਾਭ ਮਿਲੇਗਾ। ਅੱਜ ਮਿੰਨੀ ਸਕੱਤਰੇਤ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਇਨਸਾਫ ਦੀ ਲਹਿਰ ਖਾਤਾਧਾਰਕ ਯੂਨੀਅਨ ਦੇ ਮੈਂਬਰ ਰਣਜੀਤ ਸਿੰਘ ਮਾਈਸਰਖਾਨਾ ਅਤੇ ਗੁਰਭੇਜ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਕਰੀਬ 25 ਤੋਂ 30 ਲੱਖ ਨਿਵੇਸ਼ਕਾਂ ਨੂੰ ਹੋਈ ਠੱਗੀ ਤੋਂ ਪੈਸੇ ਵਾਪਸ ਮਿਲਣ ਦੀ ਉਮੀਦ ਹੈ ਕਿਉਂਕਿ ਬਾਰੂਦ ਕੰਪਨੀ ਨੇ ਲੱਖਾਂ ਪਰਿਵਾਰਾਂ ਨੂੰ ਰੁਜ਼ਗਾਰ ਦੇਣ ਦੇ ਬਹਾਨੇ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਪ੍ਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਫੈਸਲੇ ਨਾਲ ਵੱਡੀ ਰਾਹਤ ਮਿਲਣ ਦੀ ਉਮੀਦ ਨਜ਼ਰ ਆਈ ਹੈ।
- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿਚ ਕਰੋੜਾਂ ਰੁਪਏ ਦੀ ਹੇਰਾਫੇਰੀ, ਜਾਣੋ ਪੂਰਾ ਮਾਮਲਾ ?
- ਲੋਕਾਂ ਦੇ ਏਟੀਐਮ ਬਦਲ ਕੇ ਕੱਢ ਲੈਂਦੇ ਸੀ ਪੈਸੇ, ਬਰਨਾਲਾ ਪੁਲਿਸ ਨੇ ਇੱਕ ਮਹਿਲਾ ਸਣੇ ਕੀਤੇ ਚਾਰ ਵਿਅਕਤੀ ਕਾਬੂ
- ਆਕਾਸ਼ਦੀਪ ਖੁਦਕੁਸ਼ੀ ਮਾਮਲਾ : ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰ ਨੂੰ ਦਿੱਤਾ ਗਿਆ 2 ਲੱਖ ਰੁਪਏ ਦਾ ਮੁਆਵਜ਼ਾ, ਪੁਲਿਸ ਕੇਸ ਵਾਪਸ ਲੈਣ ਦੇ ਭਰੋਸੇ ਉਪਰੰਤ ਚੁੱਕਿਆ ਧਰਨਾ
ਉਨ੍ਹਾਂ ਮੰਗ ਕੀਤੀ ਕਿ ਜਦੋਂ ਵੀ ਨਿਵੇਸ਼ਕਾਂ ਦੇ ਪੈਸੇ ਵਾਪਸ ਕੀਤੇ ਜਾਣ, ਉਸ ਲਈ ਬਣਾਈ ਜਾਣ ਵਾਲੀ ਟੀਮ ਵਿੱਚ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਸਹੀ ਪੀੜਤ ਪਰਵਾਰਾਂ ਤੱਕ ਉਹ ਪੈਸਾ ਪਹੁੰਚ ਸਕਣ। ਇਸ ਮੌਕੇ ਉਨ੍ਹਾਂ ਜਿਲ੍ਹਾ ਬਠਿੰਡਾ ਸਮੇਤ ਇਨਸਾਫ ਦੀ ਲਹਿਰ ਖਾਤਾਧਾਰਕ ਯੂਨੀਅਨ ਵੱਲੋਂ ਪੀੜਤ ਪਰਿਵਾਰਾਂ ਦੀ ਬਣਾਈ ਲਿਸਟ ਅਤੇ ਕੰਪਨੀ ਵੱਲੋਂ ਖਰੀਦ ਕੀਤੀ ਗਈ ਕਰੋੜਾਂ ਦੀ ਪ੍ਰਾਪਰਟੀ ਦੀਆਂ ਲਿਸਟਾਂ ਵੀ ਮੀਡੀਆ ਨੂੰ ਜਾਰੀ ਕੀਤੀਆਂ।