ਬਠਿੰਡਾ: ਦੀਵਾਲੀ ਦਾ ਤਿਉਹਾਰ ਜਿੱਥੇ ਦੇਸ਼ ਭਰ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਇਸ ਦੀਆਂ ਅਗੇਤੀਆਂ ਤਿਆਰੀਆਂ ਸਾਰੇ ਦੇਸ਼ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਰ ਦੂਸਰੇ ਪਾਸੇ ਪੰਜਾਬ ਦੀ ਨਿੱਜੀ ਬੱਸ ਟਰਾਂਸਪੋਰਟ ਇੰਡਸਟਰੀ ਵੱਲੋਂ ਇਸ ਕਾਲੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਨਿੱਜੀ ਬੱਸ ਟਰਾਂਸਪੋਰਟ ਇੰਡਸਟਰੀ ਬੁਰੀ ਤਰ੍ਹਾਂ ਬਰਬਾਦ:- ਇਸ ਦੌਰਾਨ ਹੀ ਬਠਿੰਡਾ ਪ੍ਰਾਈਵੇਟ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਨਰਪਿੰਦਰ ਸਿੰਘ ਜਲਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਔਰਤਾਂ ਨੂੰ ਸਰਕਾਰੀ ਬੱਸ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੀ ਨਿੱਜੀ ਬੱਸ ਟਰਾਂਸਪੋਰਟ ਇੰਡਸਟਰੀ ਬੁਰੀ ਤਰ੍ਹਾਂ ਬਰਬਾਦ ਹੋ ਗਈ ਅਤੇ ਆਏ ਦਿਨ ਟਰਾਂਸਪੋਰਟਾਂ ਵੱਲੋਂ ਆਪਣੀਆਂ ਬੱਸਾਂ ਵੇਚੀਆਂ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਲੋਕਾਂ ਵੱਲੋਂ ਆਪਣੇ ਪਰਮਿਟ ਸਰੰਡਰ ਕੀਤੇ ਜਾ ਰਹੇ ਹਨ। ਜਿਸ ਦਾ ਵੱਡਾ ਕਾਰਨ ਇਹ ਹੈ ਕਿ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮਿਲਣ ਤੋਂ ਬਾਅਦ ਲੋਕ ਨਿੱਜੀ ਬੱਸਾਂ ਵਿੱਚ ਚੜਨ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਨਿੱਜੀ ਬੱਸਾਂ ਖਾਲੀ ਸੜਕਾਂ ਉੱਤੇ ਦੌੜਨ ਨੂੰ ਮਜ਼ਬੂਰ ਹਨ।
ਨਿੱਜੀ ਬੱਸ ਟਰਾਂਸਪੋਰਟ ਇੰਡਸਟਰੀ ਆਰਥਿਕ ਮੰਦਹਾਲੀ ’ਚੋਂ ਗੁਜ਼ਰ ਰਹੀ:- ਪ੍ਰਧਾਨ ਨਰਪਿੰਦਰ ਸਿੰਘ ਜਲਾਲ ਨੇ ਕਿਹਾ ਕਿ ਦੂਸਰੇ ਪਾਸੇ ਸਰਕਾਰ ਵੱਲੋਂ ਲਗਾਤਾਰ ਰੋਡ ਟੈਕਸ ਅਤੇ ਟਰਾਂਸਪੋਰਟ ਟੈਕਸ ਵਧਾਏ ਜਾਣ ਕਰੇ ਨਿੱਜੀ ਟਰਾਂਸਪੋਰਟ ਇੰਡਸਟਰੀ ਦੇ ਮਾਲਕ ਆਰਥਿਕ ਨੁਕਸਾਨ ਚੱਲਣ ਲਈ ਮਜ਼ਬੂਰ ਹੋ ਗਏ ਹਨ। ਉਹਨਾਂ ਦੱਸਿਆ ਕਿ ਨਿੱਜੀ ਬੱਸ ਸਨਅਤ ਪੰਜਾਬ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾਣ ਕਾਰਨ ਆਰਥਿਕ ਮੰਦਹਾਲੀ ’ਚੋਂ ਗੁਜ਼ਰ ਰਹੀ ਹੈ ਤੇ ਟਰਾਂਸਪੋਰਟ ਇੰਡਸਟਰੀ ਬੰਦ ਹੋਣ ਕੰਢੇ ਹੈ। ਨਿੱਜੀ ਬੱਸ ਆਪ੍ਰੇਟਰਾਂ ਨੂੰ ਕਾਰੋਬਾਰ ਬਚਾਉਣ ਲਈ ਸੜਕਾਂ ’ਤੇ ਉੱਤਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਨਿੱਜੀ ਬੱਸ ਆਪ੍ਰੇਟਰਾਂ ਦੀਆਂ ਸਮੱਸਿਆਵਾਂ:- ਪ੍ਰਧਾਨ ਨਰਪਿੰਦਰ ਸਿੰਘ ਜਲਾਲ ਨੇ ਕਿਹਾ ਕਿ ਨਿੱਜੀ ਬੱਸ ਆਪ੍ਰੇਟਰਾਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ, ਵਿੱਤ ਮੰਤਰੀ, ਟਰਾਂਸਪੋਰਟ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਇਸ ਡੁੱਬ ਰਹੀ ਸਨਅਤ ਨੂੰ ਬਚਾਉਣ ਲਈ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਾਢੇ 3 ਸਾਲਾਂ ਦੌਰਾਨ ਬੱਸ ਦੀ ਚੈਸੀ ਦੀਆਂ ਕੀਮਤਾਂ ’ਚ 15 ਲੱਖ ਤੋਂ ਵੱਧ ਦਾ ਅਥਾਹ ਵਾਧਾ ਹੋਇਆ ਹੈ। ਤੇਲ ਤੇ ਟੋਲ ਟੈਕਸ ਦੀਆਂ ਕੀਮਤਾਂ ਵੀ ਵਧੀਆਂ ਹਨ, ਜਦੋਂ ਕਿ ਕਿਰਾਇਆ ਉਵੇਂ ਦਾ ਉਵੇਂ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਸਹੂਲਤ ਦਾ ਖਮਿਆਜ਼ਾ ਨਿੱਜੀ ਬੱਸ ਆਪ੍ਰੇਟਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹ ਖ਼ਾਲੀ ਬੱਸਾਂ ਚਲਾਉਣ ਦੇ ਬਾਵਜੂਦ ਸਰਕਾਰ ਨੂੰ 52 ਸੀਟਾਂ ਦਾ ਟੈਕਸ ਅਦਾ ਕਰ ਰਹੇ ਹਨ। ਇਸ ਦੇ ਉਲਟ ਸਰਕਾਰੀ ਬੱਸਾਂ ’ਚ 100 ਸਵਾਰੀਆਂ ਢੋਅ ਕੇ ਟ੍ਰੈਫਿਕ ਨਿਯਮਾਂ ਦੀਆ ਧੱਜੀਆਂ ਉਡਾ ਰਹੇ ਹਨ।
- Kisani Dussehra Celebrated : ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਮਨਾਇਆ ਕਿਸਾਨੀ ਦੁਸ਼ਹਿਰਾ
- Arjuna Awardee Harmanpreet Reached His School : ਹਾਕੀ ਟੀਮ ਦੇ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਪੁੱਜੇ ਆਪਣੇ ਸਕੂਲ
- Dussehra will be celebrated in Beas: 4 ਸਾਲਾਂ ਬਾਅਦ ਬਿਆਸ ਵਿੱਚ ਲੱਗੇਗਾ ਦੁਸਹਿਰਾ, ਰਾਵਣ ਦਹਿਨ ਦੀਆਂ ਤਿਆਰੀਆਂ ਮੁਕੰਮਲ
ਨਿੱਜੀ ਬੱਸ ਆਪ੍ਰੇਟਰ ਕਾਲੀ ਦੀਵਾਲੀ ਮਨਾਉਣਗੇ:- ਪ੍ਰਧਾਨ ਨਰਪਿੰਦਰ ਸਿੰਘ ਜਲਾਲ ਨੇ ਕਿਹਾ ਕਿ ਜੇ ਸਰਕਾਰ ਨੇ 20 ਦਿਨਾਂ ਦੌਰਾਨ ਪੰਜਾਬ ਦੀ ਨਿੱਜੀ ਬੱਸ ਟਰਾਂਸਪੋਰਟ ਇੰਡਸਟਰੀ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ ਦੇ ਨਿੱਜੀ ਬੱਸ ਆਪ੍ਰੇਟਰ ਕਾਲੀ ਦੀਵਾਲੀ ਮਨਾਉਣਗੇ। ਸਾਰੇ ਨਿੱਜੀ ਬੱਸ ਆਪ੍ਰੇਟਰ ਆਪਣੀਆਂ ਬੱਸਾਂ ’ਤੇ ਕਾਲੀਆ ਝੰਡੀਆਂ ਤੇ ਪੋਸਟਰ ਲਾ ਕੇ 1 ਤੋਂ 12 ਨਵੰਬਰ ਤੱਕ ਰੋਸ ਵਿਖਾਵਾ ਕਰਨਗੇ।