ਬਠਿੰਡਾ: ਹਾਲ ਹੀ ਵਿੱਚ ਬਠਿੰਡਾ ਦੇ ਥਾਨਾ ਮੋੜ ਦੇ ਐਸਐਚਓ ਵਲੋਂ ਨਾਕੇਬੰਦੀ ਦੌਰਾਨ ਦੁਬਈ ਤੋਂ ਪੰਜਾਬ ਪਰਤੇ ਇੱਕ ਵਿਅਕਤੀ ਦੀ ਗੱਡੀ ਦੀ ਤਲਾਸੀ ਲਈ ਗਈ ਸੀ। ਇਸ ਜਾਂਚ ਵਿੱਚ ਪੁਲਿਸ ਨੇ ਖਿਡਾਉਣਿਆ ਦੇ ਵਿੱਚੋਂ 2 ਕਿਲੋਂ 400 ਗ੍ਰਾਮ ਸੋਨਾ ਬਰਮਾਦ ਕੀਤਾ ਸੀ। ਪੁਲਿਸ 'ਤੇ ਦੋਸ਼ ਹੈ ਕਿ ਉਨ੍ਹਾਂ ਵੱਲੋਂ ਇਸ ਬਰਾਮਦੀ ਨੂੰ ਗੁਪਤ ਰੱਖ ਕੇ ਜ਼ਬਤ ਕੀਤਾ ਹੋਇਆ ਸਮਾਨ ਆਪ ਹੀ ਰੱਖ ਲਿਆ ਗਿਆ। ਇਨ੍ਹਾਂ ਦੋਸ਼ਾ ਦੇ ਅਧਾਰ 'ਤੇ ਪੁਲਿਸ ਨੇ ਐਸਐਚਓ ਖੇਮ ਚੰਦ ਪਰਾਸ਼ਰ ਸਣੇ 3 ਦੋਸ਼ਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਐਸ.ਪੀ.ਡੀ ਜੀ.ਐੱਸ ਸੰਘਾ ਨੇ ਦੱਸਿਆ ਕਿ ਪੁਲਿਸ ਨੂੰ ਇਹ ਜਾਣਕਾਰੀ ਮੁਹੰਮਦ ਰਸ਼ੀਦ ਵੱਲੋਂ ਦਿੱਤੀ ਗਈ ਹੈ। ਮੁਹੰਮਦ ਰਸ਼ੀਦ ਦੁਬਈ ਤੋਂ ਪਰਤੇ ਵਿਅਕਤੀ ਦਾ ਭਰਾ ਹੈ। ਰਸ਼ੀਦ ਨੇ ਦੱਸਿਆ ਕਿ ਐਸਐਚਓ ਵੱਲੋਂ ਸੋਨਾ ਆਪਣੇ ਕਬਜ਼ੇ ਵਿੱਚ ਲੈਕੇ, ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਜੇ ਉਨ੍ਹਾਂ ਨੇ ਕਿਸੇ ਨੂੰ ਕੁੱਝ ਦੱਸਿਆ ਤਾਂ ਐਸਐਚਓ ਵੱਲੋਂ ਉਨ੍ਹਾਂ ਦੇ ਵਿਰੁੱਧ ਪੁਲਿਸ ਕਾਰਵਾਈ ਕੀਤੀ ਜਾਵੇਗੀ।
ਐੱਸ.ਪੀ.ਡੀ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਆਧਾਰ 'ਤੇ ਥਾਣਾ ਸਦਰ ਵਿਖੇ ਐਸਐਚਓ ਖੇਮ ਚੰਦ ਪਰਾਸ਼ਰ ਸਣੇ 3 ਆਰੋਪੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਤੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।