ਬਠਿੰਡਾ: ਬੀਤੇ ਦਿਨੀ ਪੰਜਾਬ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਨੂੰ ਇੱਕ ਨਵਾਂ ਨਿਰਦੇਸ਼ ਜਾਰੀ (Guidelines for Attaching Aadhaar Card) ਕਰਦਿਆਂ ਕਿਹਾ ਸੀ ਕਿ ਜੇਕਰ ਰਾਸ਼ਨ ਕਾਰਡ ਉੱਤੇ ਰਾਸ਼ਣ ਲੈਣ ਹੈ ਤਾਂ ਸਭ ਨੂੰ ਅਧਾਰ ਕਾਰਡ ਰਾਸ਼ਨ ਕਾਰਡ ਨਾਲ ਲਿੰਕ ਕਰਵਾਉਣੇ ਪੈਣਗੇ। ਇਸ ਬਿਆਨ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਕੋਨਿਆਂ ਵਿੱਚ ਪਹੁੰਚੀਆਂ ਮਹਿਲਾਵਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੋ 8 ਸ਼ਰਤਾਂ ਰਾਸ਼ਨ ਲਈ ਲਗਾਈਆਂ ਗਈਆਂ (8 conditions imposed for ration) ਹਨ ਉਸ ਹਿਸਾਬ ਨਾਲ ਕੁੱਝ ਪ੍ਰਤੀਸ਼ਤ ਲੋਕਾਂ ਨੂੰ ਹੀ ਮੁਫ਼ਤ ਰਾਸ਼ਨ ਦੀ ਸਹੂਲਤ ਮਿਲੇਗੀ।
ਅਧਾਰ ਕਾਰਡ ਅਟੈਚ: ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਰਾਸ਼ਨ ਕਾਰਡ ਨਾਲ ਅਧਾਰ ਕਾਰਡ ਅਟੈਚ (Attach Aadhaar Card with Ration Card) ਕਰਨ ਲਈ ਨਗਰ ਨਿਗਮ ਵਿਖੇ ਬੁਲਾਇਆ ਗਿਆ ਹੈ ਇਸ ਨਾਲ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਹਰ ਰੋਜ਼ 5 ਵਜੇ ਤੋਂ ਲਾਈਨ ਵਿਚ ਆ ਕੇ ਲੱਗਦੇ ਹਨ ਅਤੇ ਸ਼ਾਮ ਤੱਕ ਉਹ ਆਪਣੀ ਵਾਰੀ ਦੀ ਉਡੀਕ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਲਟਾ ਉਨ੍ਹਾਂ ਨੂੰ ਆਪਣੀ ਦਾਹੜੀ ਦਾ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਉਹ ਦਿਹਾੜੀ ਕਰ ਕੇ ਆਪਣਾ ਗੁਜ਼ਾਰਾ ਕਰਦੀਆਂ ਹਨ।
ਇਹ ਵੀ ਪੜ੍ਹੋ: ਤਖਤ ਸ੍ਰੀ ਪਟਨਾ ਸਾਹਿਬ ਦੇ ਵਿਵਾਦ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਹੌਏ ਬੋਰਡ ਮੈਬਰ
ਲੋਕਾਂ ਨੂੰ ਸਹੂਲਤਾਂ: ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਪੰਜਾਬ ਵਿੱਚ ਬਦਲਾਅ ਲਿਆਉਣ ਦੇ ਨਾਮ ਉੱਤੇ ਬਣੀ ਸੀ ਅਤੇ ਲੋਕਾਂ ਨੂੰ ਸਹੂਲਤਾਂ ਦਿੱਤੇ ਜਾਣ ਦੇ ਵਾਅਦੇ ਕੀਤੇ ਗਏ ਸਨ ਪਰ ਹੁਣ ਸਰਕਾਰ ਵੱਲੋਂ ਅਜੇਹੇ ਨਿਯਮ ਬਣਾਏ ਗਏ ਹਨ । ਜਿਸ ਨਾਲ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਵੀ ਬੰਦ ਹੋ ਜਾਣਗੀਆਂ ਓਧਰ ਦੂਸਰੇ ਪਾਸੇ ਇਹਨਾਂ ਲੋਕਾਂ ਦੇ ਹੱਕ ਵਿੱਚ ਖੜੇ ਵੱਖ-ਵੱਖ ਰਾਜਨੀਤਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਉਨ੍ਹਾਂ ਦੇ ਘਰ ਘਰ ਜਾ ਕੇ ਇਹ ਵੈਰੀਫਕੇਸ਼ਨ ਕਰਕੇ ਅਧਾਰ ਕਾਰਡ ਅਟੈਚ (Attach Aadhaar card by verification) ਕਰਨ ਇਸ ਤਰ੍ਹਾਂ ਲੋਕਾਂ ਦਾ ਇਕੱਠ ਕਰਕੇ ਗਰੀਬ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਇਨ੍ਹਾਂ ਗ਼ਰੀਬ ਲੋਕਾਂ ਦੇ ਹੱਕ ਨਾ ਖੋਹੇ ਜਾਣ।