ਲੰਬੀ: ਪੰਜਾਬ 'ਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਜਿਸ ਦੇ ਚੱਲਦਿਆਂ ਹਰ ਵਿਅਕਤੀ ਵਲੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਦਿੱਗਜ ਵੀ ਆਪਣੀ ਵੋਟ ਪਾਉਣ ਲਈ ਪਹੁੰਚ ਰਹੇ ਹਨ।
ਇਸ ਦੇ ਚੱਲਦਿਆਂ ਬਾਦਲ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਵੀ ਵੋਟ ਪਾਉਣ ਪਹੁੰਚੀਆਂ ਹਨ। ਜਿਸ 'ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਉਨ੍ਹਾਂ ਦੀ ਧੀ ਵੀ ਵੋਟ ਪਾਉਣ ਲਈ ਲੰਬੀ ਪੋਲਿੰਗ ਸਟੇਸ਼ਨ 'ਤੇ ਪਹੁੰਚੇ ਹਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਕਿ ਉਹ ਆਪਣੀਆਂ ਤਿੰਨ ਪੀੜ੍ਹੀਆਂ ਤੋਂ ਇੱਕ ਥਾਂ 'ਤੇ ਮਜ਼ਬੂਤੀ ਨਾਲ ਖੜੇ ਹਾਂ। ਜਦਕਿ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਆਗੂ ਟਿਕਟਾਂ ਨਾ ਮਿਲਣ ਦੇ ਚੱਲਦਿਆਂ ਦੂਜੀਆਂ ਪਾਰਟੀਆਂ 'ਚ ਚਲੇ ਗਏ ਹਨ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਅਤੇ ਜ਼ਲਾਲਾਬਾਦ ਤੋਂ ਉਮੀਦਵਾਰ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਇੰਨਾਂ ਚੋਣਾਂ 'ਚ ਵੱਡੀ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਇੰਨਾਂ ਚੋਣਾਂ 'ਚ ਗਠਜੋੜ 80 ਤੋਂ ਵੱਧ ਸੀਟਾਂ ਹਾਸਲ ਕਰੇਗਾ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਕਿ ਅੱਜ ਲੋਕ ਇੱਕ ਸਥਿਰ, ਮਜ਼ਬੂਤ ਸਰਕਾਰ ਚਾਹੁੰਦੇ ਹਨ। ਇਸ ਦੇ ਨਾਲ ਹੀ ਸਰਹੱਦੀ ਸੂਬਾ ਹੋਣ ਦੇ ਨਾਤੇ ਇਸ ਨੂੰ ਕਈ ਚੁਣੌਤੀਆਂ ਹਨ। ਮੈਨੂੰ ਯਕੀਨ ਹੈ ਕਿ ਸਥਾਨਕ ਲੋਕਾਂ ਦੀਆਂ ਉਮੀਦਾਂ ਨੂੰ ਸਮਝਣ ਵਾਲੀ ਸਥਾਨਕ, ਖੇਤਰੀ ਪਾਰਟੀ ਦੇ ਹੱਕ ਵਿੱਚ ਕਲੀਨ ਸਵੀਪ ਕਰੇਗੀ।
ਇਹ ਵੀ ਪੜ੍ਹੋ : ਲਾੜੀ ਨੇ ਲਾਵਾਂ ਲੈਣ ਤੋਂ ਪਹਿਲਾਂ ਪਾਈ ਵੋਟ, ਲਹਿਗਾ ’ਚ ਪਹੁੰਚੀ ਪੋਲਿੰਗ ਬੂਥ