ਬਠਿੰਡਾ: ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਜਿਥੇ ਸਕੂਲ ਆੱਫ਼ ਐਮੀਨੈਂਸ ਦਾ ਉਦਘਾਟਨ ਕੀਤਾ ਤਾਂ ਉਥੇ ਹੀ ਰੈਲੀ ਨੂੰ ਸੰਬੋਧਨ ਵੀ ਕੀਤਾ ਗਿਆ ਸੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਵਲੋਂ ਇੱਕ ਬਿਆਨ ਦਿੱਤਾ ਗਿਆ ਸੀ, ਜਿਸ ਨੂੰ ਲੈਕੇ ਸ਼੍ਰੋਮਣੀ ਕਮੇਟੀ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। (One Country One Education) ( Aam Aadmi Party supremo)
ਸ਼੍ਰੋਮਣੀ ਕਮੇਟੀ ਨੇ ਕੀਤਾ ਬਿਆਨ ਦਾ ਵਿਰੋਧ: ਅਰਵਿੰਦ ਕੇਜਰੀਵਾਲ ਵਲੋਂ ਅੰਮ੍ਰਿਤਸਰ 'ਚ ਰੈਲੀ ਦੇ ਆਪਣੇ ਸੰਬੋਧਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਦੇਸ਼ ਇੱਕ ਚੋਣ ਕਰਵਾੳਣ ਦੇ ਦਿੱਤੇ ਬਿਆਨ ਦਾ ਵਿਰੋਧ ਕਰਦਿਆਂ ਇੱਕ ਦੇਸ਼ ਤੇ ਇੱਕ ਸਿੱਖਿਆ ਦਾ ਬਿਆਨ ਦਿੱਤਾ ਗਿਆ ਸੀ। ਜਿਸ ਨੂੰ ਲੈਕੇ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਦਾ ਵਿਰੋਧ ਕਰ ਚੁੱਕੇ ਹਨ ਤਾਂ ਹੁਣ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵਲੋਂ ਕੇਜਰੀਵਾਲ ਦੇ ਇਸ ਬਿਆਨ 'ਤੇ ਸਵਾਲ ਖੜੇ ਕੀਤੇ ਗਏ ਹਨ।
'RSS ਦੀ ਵਿਚਾਰਧਾਰਾ 'ਤੇ ਕੇਜਰੀਵਾਲ': ਉਧਰ ਦਮਦਮਾ ਸਾਹਿਬ 'ਚ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਦੇਸ਼ 'ਚ ਜਿਹੜਾ ਏਜੰਡਾ ਆਰ.ਐੱਸ.ਐੱਸ ਸਿਰਜ ਰਹੀ ਹੈ,ਉਸੇ ਏਜੰਡੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਹਿੰਦੂ ਆਪਣੇ ਮੰਦਿਰ ਵਿੱਚ ਪਾਠਸ਼ਾਲਾ ਖੋਲ੍ਹ ਕੇ ਪੜ੍ਹਾਉਂਦੇ ਹਨ। ਮਦਰੱਸੇ ਵੀ ਚੱਲਦੇ ਹਨ। ਇਸੇ ਤਰ੍ਹਾਂ ਸਿੱਖਾਂ ਵੱਲੋਂ ਵੀ ਆਪਣੀ ਪੜ੍ਹਾਈ ਕਰਵਾਈ ਜਾਂਦੀ ਹੈ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੇ ਫੈਸਲੇ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵੇਗੀ।
ਸਰਕਾਰ ਦੇ ਸਿੱਖ ਵਿਰੋਧੀ ਫੈਸਲੇ: ਇਸ ਦੇ ਨਾਲ ਹੀ ਗੁਰਚਰਨ ਗਰੇਵਾਲ ਦਾ ਕਹਿਣਾ ਕਿ ਹਰ ਸੂਬੇ ਦਾ ਆਪਣਾ ਇਤਿਹਾਸ ਹੈ ਅਤੇ ਬੱਚਿਆਂ ਨੂੰ ਸਿੱਖਿਆ ਰਾਹੀ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਰਵਿਮਦ ਕੇਜਰੀਵਾਲ ਆਰ.ਐੱਸ.ਐੱਸ ਦੀ ਵਿਚਾਰਧਾਰਾ 'ਤੇ ਚੱਲਦੇ ਹੋਏ ਉਸ ਇਤਿਹਾਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ 'ਤੇ ਲੱਗੇ ਹੋਏ ਹਨ, ਜੋ ਸਰਾਸਰ ਗਲੱਤ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਹਰ ਧਰਮ ਦੇ ਇਤਿਹਾਸ ਤੋਂ ਜਾਣੂ ਹੋਣ ਦੀ ਲੋੜ ਹੈ ਤੇ ਖਾਸਕਰ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ, ਜਿਸ ਨੂੰ ਸਭ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਜਿੰਨੇ ਵੀ ਫੈਸਲੇ ਆਏ ਹਨ, ਉਹ ਸਾਰੇ ਪੰਜਾਬ ਵਿਰੋਧੀ ਤੇ ਖਾਸਕਰ ਸਿੱਖ ਵਿਰੋਧੀ ਫੈਸਲੇ ਹਨ।
- Haryana Nuh Violence Update: ਨੂਹ ਹਿੰਸਾ ਮਾਮਲੇ 'ਚ ਵੱਡੀ ਕਾਰਵਾਈ, ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ
- CM Mann meeting with Traders: ਮੁੱਖ ਮੰਤਰੀ ਭਗਵੰਤ ਮਾਨ ਅਤੇ ਵਪਾਰੀਆਂ 'ਚ ਅੱਜ ਹੋਵੇਗੀ ਮੁਲਾਕਾਤ, ਉਧਯੋਗ ਨੀਤੀ 'ਚ ਸੋਧ ਨੂੰ ਲੈਕੇ ਵਪਾਰੀ ਚੁੱਕਣਗੇ ਮੁੱਦਾ
- PEARLS GROUP SCAM: ਵਿਜੀਲੈਂਸ ਬਿਊਰੋ ਵੱਲੋਂ ਪਰਲਜ਼ ਗਰੁੱਪ ਘੁਟਾਲੇ ਵਿੱਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਗ੍ਰਿਫਤਾਰ
ਪੁਲਿਸ ਵਲੋਂ ਧੀਆਂ ਭੈਣਾਂ 'ਤੇ ਕੀਤਾ ਤਸ਼ੱਦਦ ਨਿੰਦਣਯੋਗ: ਇਸ ਦੇ ਨਾਲ ਹੀ ਦੂਜੇ ਪਾਸੇ ਗੁਰਚਰਨ ਸਿੰਘ ਗਰੇਵਾਲ ਨੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਜੰਮੂ ਕਸ਼ਮੀਰ ਦੀਆਂ ਲੜਕੀਆਂ ਦੀ ਪੰਜਾਬ ਪੁਲਿਸ ਵੱਲੋ ਕੀਤੀ ਗਈ ਕੁੱਟਮਾਰ ਦੀ ਨਿਖੇਧੀ ਕੀਤੀ ਹੈ। ਉੇਨ੍ਹਾਂ ਕਿਹਾ ਕਿ ਸਿੱਖ ਧੀਆਂ ਭੈਣਾਂ ਦੀ ਇੱਜਤ ਕਰਦੇ ਹਨ ਪਰ ਇੰਨ੍ਹਾਂ ਵਲੋਂ ਉਨ੍ਹਾਂ ਬੱਚੀਆਂ 'ਤੇ ਤਸ਼ੱਦਦ ਕੀਤਾ ਗਿਆ ਹੈ, ਜਿਸ ਸਬੰਧੀ ਉਨ੍ਹਾਂ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕੀਤੀ ਗਈ ਹੈ। ਗਰੇਵਾਲ ਦਾ ਕਹਿਣਾ ਕਿ ਅੰਮ੍ਰਿਤਸਰ 'ਚ ਵੀ ਸਰਕਾਰ ਦੀ ਪੁਲਿਸ ਵਲੋਂ ਅਧਿਆਪਕਾਂ ਦੀ ਖਿੱਚਧੂਹ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਜੋ ਅਤਿ ਨਿੰਦਨ ਯੋਗ ਹੈ।