ਬਠਿੰਡਾ: ਅੱਜ ਦੇ ਸਮੇਂ ਬੱਚੇ ਅਤੇ ਨੌਜਵਾਨ ਤਕਨੀਕੀ ਯੁਗ ਦੇ ਚਲਦਿਆਂ ਕਈ ਚੀਜਾਂ ਨੂੰ ਅਣਗੋਲਿਆਂ ਕਰ ਰਹੇ ਹਨ। ਮੋਬਾਈਲ ਫੋਨ 'ਤੇ ਪੜ੍ਹਾਈ ਕਰਨ ਤੋਂ ਲੈਕੇ ਗੇਮਾਂ ਤੱਕ ਖੇਡੀਆਂ ਜਾਂਦੀਆਂ ਹਨ। ਇਹਨਾਂ ਸਭ ਕਰਕੇ ਬੱਚੇ ਸੰਸਕ੍ਰਿਤੀ ਨੂੰ ਜਾਨਣ ਵਿਚ ਪਿੱਛੜ ਵੀ ਰਹੇ ਹਨ। ਪਰ ਬਠਿੰਡਾ ਦੇ ਕਸਬਾ ਮੌੜ ਮੰਡੀ ਦੇ ਸਾਢੇ ਚਾਰ ਸਾਲਾ ਗਿਤਾਂਸ਼ ਦੇ ਚਰਚੇ ਇਹਨਾਂ ਸਭ ਤੋਂ ਹਟ ਕੇ ਹਨ। ਦਰਅਸਲ ਗਿਤਾਂਸ਼ ਦਾ ਨਾਮ ਇਸ ਵੇਲੇ ਪੂਰੇ ਦੇਸ਼ ਵਿੱਚ India Book Of Records ਵਿਚ ਦਰਜ ਕਰਵਾਇਆ ਹੈ। ਜਿਸ ਕਾਰਨ ਅੱਜ ਗਿਤਾਂਸ਼ ਚਰਚਾ ਵਿਚ ਹੈ। ਗਿਤਾਂਸ਼ ਵੱਲੋਂ ਹਨੂਮਾਨ ਚਾਲੀਸਾ ਕੰਠ ਕਰਕੇ ਲਗਾਤਾਰ ਸੁਣਾਏ ਜਾਣ ਕਾਰਨ ਉਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਅਤੇ ਵਰਲਡ ਯੂਨੀਵਰਸਿਟੀ ਵੱਲੋਂ ਦਰਜ ਕੀਤਾ ਗਿਆ ਹੈ। ਗਿਤਾਂਸ਼ ਜੋ ਕਿ l.k.g. ਕਲਾਸ ਦਾ ਵਿਦਿਆਰਥੀ ਹੈ ਦੇ ਪਿਤਾ ਡਾਕਟਰ ਬਿਮਲ ਚੰਦਰਾ ਅਤੇ ਮਾਤਾ ਡਾਕਟਰ ਅਮਨ ਨੇ ਦੱਸਿਆ ਕਿ ਗਿਤਾਂਸ਼ ਨੂੰ ਹਨੂਮਾਨ ਚਾਲੀਸਾ ਦਾ ਕਾਫ਼ੀ ਗਿਆਨ ਸੀ।
ਇੰਡੀਆ ਬੁੱਕ ਆਫ ਰਿਕਾਰਡ: ਪਰਿਵਾਰ ਦਾ ਕਹਿਣਾ ਹੈ ਕਿ ਘਰ ਦਾ ਮਾਹੌਲ ਵੀ ਧਾਰਮਿਕ ਹੋਣ ਕਾਰਨ ਕੀਤਾ ਜਲਦੀ ਹੀ ਹਨੂੰਮਾਨ ਚਾਲੀਸਾ ਨੂੰ ਯਾਦ ਕਰ ਲਿਆ ਅਤੇ ਇਸ ਦੌਰਾਨ ਹੀ ਮੌੜ ਮੰਡੀ ਵਿੱਚ ਆਉਣ ਵਾਲੇ ਧਾਰਮਿਕ ਸਮਾਗਮ ਦੌਰਾਨ ਜਦੋਂ ਕਿ ਗੀਤਸ਼ ਹਨੂੰਮਾਨ ਚਾਲੀਸਾ ਸੁਣਾਇਆ ਗਿਆ ਤਾਂ ਉਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਅਤੇ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਸਭ ਤੋਂ ਛੋਟੀ ਉਮਰ ਦਾ ਹੈ। ਇਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਜਾਣਾ ਚਾਹੀਦਾ ਹੈ ਉਹਨਾ ਵੱਲੋਂ Indian ਬੁੱਕ ਆਫ ਰਿਕਾਰਡਜ਼ ਨੂੰ ਗਿਤਾਂਸ਼ ਦਾ ਸਾਰਾ ਰਿਕਾਰਡ ਭੇਜਿਆ ਗਿਆ indian ਬੁੱਕ ਆਫ ਰਿਕਾਰਡਜ਼ ਵੱਲੋਂ ਗਿਤਾਂਸ਼ ਦਾ ਨਾਮ ਦਰਜ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਵਰਡ ਰਿਕਾਰਡ ਯੂਨੀਵਰਸਿਟੀ 'ਚ ਨਾਮ ਦਰਜ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Couple selling Kulhad pizza : ਪੰਜ ਸਾਲਾ ਮਾਸੂਮ ਦੇ ਇਲਾਜ ਲਈ ਕੁੱਲ੍ਹੜ ਪੀਜ਼ਾ ਵੇਚ ਰਿਹਾ ਇਹ ਜੋੜਾ...
ਬੱਚਿਆਂ ਦਾ ਭਵਿੱਖ ਸੁਖਾਲਾ: ਜ਼ਿਕਰਯੋਗ ਹੈ ਕਿ ਗਿਤਾਂਸ਼ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਧਾਰਮਿਕ ਤੋਂ ਇਲਾਵਾ ਸ਼ਰਾਰਤਾਂ ਕਰਨ ਦਾ ਸ਼ੌਂਕ ਹੈ। ਇਸ ਤੋ ਇਲਾਵਾ ਹੋਰ ਟੀਵੀ ਤੇ ਮੋਬਾਇਲ ਦੇਖਣ ਦਾ ਸ਼ੌਂਕ ਵੀ ਰੱਖਦਾ ਹੈ। ਪਰ ਨਾਲ ਨਾਲ ਅਸੀਂ ਉਸ ਨੂੰ ਧਾਰਮਕਿ ਅਤੇ ਸੰਸਕਾਰਾਂ ਬਾਰੇ ਵੀ ਜਾਣੂ ਕਰਵਾਉਂਦੇ ਰਹਿੰਦੇ ਹਾਂ। ਨਾਲ ਹੀ ਸਾਰੇ ਮਾਪਿਆਂ ਨੂੰ ਵੀ ਅਪੀਲ ਹੈ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਹੀ ਰਾਹ ਪਾਉਣ ਤਾਂ ਜੋ ਬੱਚਿਆਂ ਦਾ ਭਵਿੱਖ ਸੁਖਾਲਾ ਹੋਵੇ।