ETV Bharat / state

ਜਾਣੋ, ਕਿਵੇਂ ਘੱਟ ਪੜ੍ਹਾਈ ਕਰਨ ਦੇ ਬਾਵਜੂਦ ਵੀ ਮਨਹਰ ਬੰਸਲ ਨੇ ICSE 'ਚੋਂ ਕੀਤਾ ਟਾਪ..?

author img

By

Published : May 7, 2019, 8:03 PM IST

ਆਈਸੀਐੱਸਈ, ਸੀਬੀਐੱਸਸੀ ਬੋਰਡ ਵਾਲੇ ਵਿਦਿਆਰਥੀਆਂ ਦੇ 10ਵੀਂ ਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਈਸੀਐਸਈ ਬੋਰਡ ਦੇ ਸ੍ਰੀ ਮੁਕਤਸਰ ਸਾਹਿਬ ਦੇ ਲਿਟਿਲ ਫ਼ਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀ ਮਨਹਰ ਬੰਸਲ ਨੇ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਮਨਹਰ ਬੰਸਲ

ਬਠਿੰਡਾ: ਸ੍ਰੀ ਮੁਕਤਸਰ ਸਾਹਿਬ ਦੇ ਲਿਟਿਲ ਫ਼ਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀ ਮਨਹਰ ਬੰਸਲ ਨੇ 98.6 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਦਾ ਦੇਸ਼ ਭਰ ਵਿੱਚ ਨਾਂਅ ਰੋਸ਼ਨ ਕੀਤਾ ਹੈ।

ਵੀਡੀਓ

ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬੰਸਲ ਦੀ ਇਸ ਪ੍ਰਾਪਤੀ ਨਾਲ ਜਿੱਥੇ ਉਸ ਦੇ ਮਾਪੇ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਹੀ ਸਕੂਲ ਪ੍ਰਬੰਧਕਾਂ ਦਾ ਸਿਰ ਵੀ ਮਾਣ ਨਾਲ ਉਚਾ ਹੋ ਗਿਆ ਹੈ।

ਇਸ ਬਾਰੇ ਮਨਹਰ ਦੇ ਪਿਤਾ ਡਾ: ਮਦਨ ਮੋਹਨ ਬੰਸਲ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਰਿਹਾ ਸੀ ਤੇ ਉਹ ਬੇਸ਼ੱਕ ਘੱਟ ਪੜ੍ਹਦਾ ਸੀ, ਪਰ ਜਨਰਲ ਨਾਲੇਜ਼ ਵਿੱਚ ਕਾਫ਼ੀ ਤੇਜ਼ ਸੀ। ਇਸ ਕਰਕੇ ਉਹ ਟਾਪ 'ਤੇ ਰਿਹਾ ਹੈ।

ਇਸ ਦੌਰਾਨ ਮਨਹਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਮਨਹਰ ਇੰਨੀ ਦਿਨੀਂ ਦਿੱਲੀ ਦੇ ਪਬਲਿਕ ਸਕੂਲ ਵਿੱਚ ਪੜ੍ਹ ਰਿਹਾ ਹੈ। ਹਾਲਾਂਕਿ ਉਹ ਡਾਕਟਰ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਪੁੱਤਰ ਐਡਮਿਨਿਸਟ੍ਰੇਸ਼ਨ ਵਿੱਚ ਜਾਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਉਹ ਬਹੁਤ ਹੋਣਹਾਰ ਰਿਹਾ ਹੈ। ਇਸ ਤੋਂ ਇਲਾਵਾ ਮੈਨੇਜਰ ਫ਼ਾਦਰ ਮੈਥਿਊ 'ਤੇ ਪ੍ਰਿੰਸੀਪਲ ਸਿਸਟਮ ਅਰਪਨਾ ਨੇ ਮਨਹਰ ਦੀ ਪ੍ਰਾਪਤੀ 'ਤੇ ਖੁਸ਼ੀ ਜਾਹਿਰ ਕਰਦਿਆਂ ਬੱਚੇ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ ਹਨ।

ਸ਼੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਆਈਸੀਐਸਈ ਪ੍ਰੀਖਿਆ 'ਚੋਂ ਕੀਤਾ ਟੌਪ
ਬਠਿੰਡਾ, 7 ਮਈ 
ਆਈਸੀਐਸਈ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਸ੍ਰੀ ਮੁਕਤਸਰ ਸਾਹਿਬ ਦੇ ਲਿਟਿਲ ਫਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀ ਮਨਹਰ ਬਾਂਸਲ ਨੇ ਦੇਸ਼ ਭਰ ਵਿੱਚ ਟੌਪ ਦਾ ਸਥਾਨ ਪ੍ਰਾਪਤ ਕੀਤਾ ਹੈ। ਮਨਹਰ ਬਾਂਸਲ ਸ਼੍ਰੀ ਮੁਕਤਸਰ ਸਾਹਿਬ ਦੇ ਡਾਕਟਰ ਮਦਨ ਮੋਹਨ ਬਾਂਸਲ ਦਾ ਪੁੱਤਰ ਹੈ। ਮਨਹਰ ਦੀ ਇਸ ਪ੍ਰਾਪਤੀ 'ਤੇ ਜਿੱਥੇ ਵਾਰਿਸ ਮਾਣ ਮਹਿਸੂਸ ਕਰ ਰਹੇ ਹਨ, ਉਥੇ ਹੀ ਸਕੂਲ ਪ੍ਰਬੰਧਕਾਂ ਦਾ ਸਿਰ ਵੀ ਮਾਣ ਨਾਲ ਉਚਾ ਹੋ ਗਿਆ ਹੈ।  ਆਲ ਇੰਡੀਆ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਹੈ, ਜਿਸ ਨਾਲ ਸਕੂਲ ਮੈਂਬਰ ਤੇ ਪਰਿਵਾਰਿਕ ਮੈਂਬਰ ਵੀ ਖੁਸ਼ੀ ਨਾਲ ਖੀਵੇਂ ਹੋਏ ਪਏ ਹਨ। ਮਨਹਰ ਬਾਂਸਲ ਸ਼ਹਿਰ ਦੇ ਡਾ: ਮਦਨ ਮੋਹਨ ਬਾਂਸਲ ਦਾ ਪੁੱਤਰ ਹੈ, ਜੋ ਇਸ ਸਮੇਂ ਦਿੱਲੀ ਪਬਲਿਕ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਰਿਹਾ ਸੀ। ਪੜ੍ਹਾਈ ਵਿੱਚ ਬੇਸ਼ੱਕ ਉਹ ਬਹੁਤ ਘੱਟ ਪੜ੍ਹਦਾ ਸੀ, ਪਰ ਜਨਰਲ ਨਾਲੇਜ਼ ਵਿੱਚ ਕਾਫ਼ੀ ਤੇਜ਼ ਸੀ, ਜਿਸ ਕਰਕੇ ਉਹ ਟੌਪ 'ਤੇ ਰਿਹਾ ਹੈ। ਮੰਗਲਵਾਰ ਨੂੰ ਸਕੂਲ ਵਿੱਚ ਮਨਹਰ ਬਾਂਸਲ ਦੇ ਪਿਤਾ ਡਾ: ਮਦਨ ਮੋਹਨ ਬਾਂਸਲ ਤੇ ਮਾਤਾ ਵੰਦਨਾ ਬਾਂਸਲ ਦਾ ਸਕੂਲ ਪ੍ਰਬੰਧਕਾਂ ਨੇ ਮੂੰਹ ਮਿੱਠਾ ਕਰਾਇਆ। ਇਸ ਦੌਰਾਨ ਮਨਹਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਮਨਹਰ ਇੰਨੀ ਦਿਨੀਂ ਦਿੱਲੀ ਦੇ ਪਬਲਿਕ ਸਕੂਲ ਵਿੱਚ ਪੜ੍ਹ ਰਿਹਾ ਹੈ। ਹਾਲਾਂਕਿ ਉਹ ਡਾਕਟਰ ਹੈ, ਪਰ ਇਸਦੇ ਬਾਵਜੂਦ ਉਨ੍ਹਾਂ ਦਾ ਪੁੱਤਰ ਐਡਮਿਨਿਸਟ੍ਰੇਸ਼ਨ ਵਿੱਚ ਜਾਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਉਹ ਬਹੁਤ ਹੋਣਹਾਰ ਰਿਹਾ ਹੈ। ਦੱਸ ਦੇਈਏ ਕਿ ਮਨਹਰ ਨੇ 98.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਲ ਇੰਡੀਆ ਪੱਧਰ 'ਤੇ ਆਪਣਾ ਨਾਂਅ ਚਮਕਾਇਆ ਹੈ। ਮੈਨੇਜਰ ਫਾਦਰ ਮੈਥਿਊ ਤੇ ਪ੍ਰਿੰਸੀਪਲ ਸਿਸਟਮ ਅਰਪਨਾ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਜਾਹਿਰ ਕਰਦਿਆਂ ਬੱਚੇ ਦੇ ਉਜਵਲ ਭਵਿੱਖ ਦੀ ਕਾਮਲਾ ਕੀਤੀ ਤੇ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.