ਬਠਿੰਡਾ: ਸਿਆਣੇ ਕਹਿੰਦੇ ਨੇ ਲੋੜ ਕਾਢ ਦੀ ਮਾਂ ਹੁੰਦੀ ਹੈ, ਅਜਿਹਾ ਸੱਚ ਕਰ ਦਿਖਾਇਆ ਹੈ, ਬੀਟੇਕ ਪਾਸ ਨੌਜਵਾਨ ਗੁਰਪ੍ਰੀਤ ਸਿੰਘ ਨੇ, ਜਿਸ ਨੇ ਖੇਤ ਵਿੱਚ ਕੰਮ ਕਰਦੇ ਆਪਣੇ ਪਿਤਾ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਇਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ, ਜੋ ਕਿ ਹੈ ਇਕ ਏਕੜ ਵਿੱਚ ਮਹਿਜ਼ 15 ਮਿੰਟ ਵਿੱਚ ਰੇਅ ਦਾ ਛਿੜਕਾਅ ਕਰਦੀ ਹੈ। ਉਸ ਦੀ ਇਸ ਕਾਢ ਨੂੰ ਵੇਖਦੇ ਹੋਏ ਉਸ ਨੂੰ ਜੀ 20 ਸੰਮੇਲਨ ਵਿੱਚ ਵੀ ਬੁਲਾਇਆ ਗਿਆ ਸੀ।
ਮਸ਼ੀਨ ਦੀ ਖਾਸੀਅਤ: ਗੁਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਹ ਬੀਟੇਕ ਦੀ ਪੜ੍ਹਾਈ ਕਰ ਰਿਹਾ ਸੀ, ਤਾਂ ਰੇਅ ਦੇ ਛਿੜਕਾਅ ਲਈ ਉਸ ਦੇ ਪਿਤਾ ਵੱਲੋਂ ਕੀਤੀ ਜਾ ਰਹੀ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਅਜਿਹੀ ਮਸ਼ੀਨ ਬਣਾਉਣ ਦਾ ਮਨ ਬਣਾਇਆ ਗਿਆ। ਜਿਸ ਨਾਲ ਸਮਾਂ ਅਤੇ ਤਾਕਤ ਦੀ ਬਹੁਤ ਘੱਟ ਲੋੜ ਪਵੇ। ਉਸ ਵੱਲੋਂ ਘਰ ਵਿੱਚ ਪਈ ਪੁਰਾਣੀ ਟੋਲੀ ਉੱਤੇ ਤਜ਼ਰਬਾ ਕੀਤਾ ਗਿਆ। ਹੌਲੀ ਹੌਲੀ ਸੋਧ ਕਰਕੇ ਇਹ ਮਸ਼ੀਨ ਤਿਆਰ ਕੀਤੀ ਗਈ, ਜੋ ਬੈਟਰੀ ਨਾਲ ਚੱਲਦੀ ਹੈ।
ਇੰਝ ਕਰਦੀ ਹੈ ਮਸ਼ੀਨ ਕੰਮ: ਇਸ ਮਸ਼ੀਨ ਵਿੱਚ 25 ਕਿਲੋ ਖਾਦ ਪੈਂਦੀ ਹੈ ਅਤੇ ਡੀ ਏਰਿਆਂ ਵਿੱਚ ਰੇਅ 35 ਤੋਂ 40 ਫੁੱਟ ਦਾ ਏਰੀਆ ਕਵਰ ਕਰਦੀ ਹੈ। ਇਕ ਏਕੜ ਵਿਚ 6 ਗੇੜੀਆਂ ਰਾਹੀਂ ਮਾਤਰ 15 ਮਿੰਟ ਵਿੱਚ ਰੇਅ ਦਾ ਛਿੜਕਾਅ ਹੋ ਜਾਂਦਾ ਹੈ। ਇਸ ਮਸ਼ੀਨ ਵਿਚ ਸਰੋਂ ਤੋਂ ਲੈ ਕੇ ਮੱਕੀ ਦੇ ਦਾਣੇ ਤੱਕ ਦੇ ਸਾਈਜ਼ ਦੀ ਸੈਟਿੰਗ ਹੋ ਜਾਂਦੀ ਹੈ ਜਿਸ ਨੂੰ ਕਿਸਾਨਾਂ ਵੱਲੋਂ ਆਪਣੀ ਲੋੜ ਅਨੁਸਾਰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਤਲੇ ਤੋਂ ਮੋਟੇ ਬੀਜ ਦੀ ਸਾਈਜ਼ ਅਨੁਸਾਰ ਮਸ਼ੀਨ ਵਿਚ ਸੈਟਿੰਗ ਕੀਤੀ ਜਾ ਸਕਦੀ ਹੈ। ਉਸ ਦੀ ਇਹ ਮਸ਼ੀਨ ਦੀ ਜਦੋਂ ਪਰਖ ਕੀਤੀ ਗਈ ਤਾਂ ਇਹ ਕਿਸਾਨਾਂ ਲਈ ਬਹੁਤ ਹੀ ਕਾਰਗਰ ਸਾਬਤ ਹੋਈ।
- ਜਥੇਦਾਰ ’ਤੇ ਸਵਾਲ ਚੁੱਕਣ ਵਾਲਿਆਂ ਨੂੰ AAP ਦਾ ਜਵਾਬ, ਕਿਹਾ- 'ਪ੍ਰੋਗਰਾਮਾਂ ਲਈ ਅਕਾਲੀਆਂ ਤੋਂ ਪਰਮਿਟ ਨਹੀਂ ਲੈਣਾ’
- Patiala Big News: ਗੁਰਦੁਆਰਾ ਦੇ ਕੰਪਲੈਕਸ ਅੰਦਰ ਔਰਤ ਦਾ ਗੋਲੀਆਂ ਮਾਰ ਕੇ ਕਤਲ, ਸਰੋਵਰ ਕੋਲ ਬੈਠ ਕੇ ਸ਼ਰਾਬ ਪੀਣ ਦੇ ਇਲਜ਼ਾਮ
- Turkey elections: ਤੁਰਕੀ 'ਚ ਮੁੜ ਵੋਟਿੰਗ ਦੀ ਸੰਭਾਵਨਾ, ਏਰਦੋਗਨ ਦੀ ਵੋਟ ਸ਼ੇਅਰ 50 ਫੀਸਦੀ ਤੋਂ ਘੱਟ
ਕਾਢ ਨੂੰ ਜੀ-20 ਸੰਮੇਲਨ ਦਾ ਹਿੱਸਾ ਬਣਾਇਆ ਗਿਆ: ਨੌਜਵਾਨ ਦੀ ਇਕ ਮਸ਼ੀਨ ਦੇ ਕਿਸਾਨਾਂ ਨੂੰ ਮਿਲਦੇ ਫਾਇਦਿਆਂ ਨੂੰ ਦੇਖਦੇ ਹੋਏ ਇਸ ਨੂੰ ਪੇਟੈਂਟ ਕਰਵਾਇਆ ਗਿਆ। ਕਿਸਾਨਾਂ ਨੂੰ ਇਸ ਮਸ਼ੀਨ ਰਾਹੀਂ ਹੋਣ ਵਾਲੀ ਸਹੂਲਤ ਦੇ ਚੱਲਦਿਆਂ ਸਰਕਾਰ ਵੱਲੋਂ ਉਸ ਨੂੰ ਜੀ 20 ਸੰਮੇਲਨ ਵਿੱਚ ਇਹ ਮਸ਼ੀਨ ਪ੍ਰਦਰਸ਼ਤ ਕਰਨ ਦਾ ਸੱਦਾ ਦਿੱਤਾ ਗਿਆ। ਅੱਜ ਉਸ ਵੱਲੋਂ ਇਹ ਮਸ਼ੀਨਾਂ ਤਿਆਰ ਕਰਕੇ ਪੰਜਾਬ, ਹਰਿਆਣਾ, ਛੱਤੀਸਗੜ੍ਹ ਅਤੇ ਉਤਰਾਖੰਡ ਵਿੱਚ ਭੇਜੀਆਂ ਜਾ ਰਹੀਆਂ ਹਨ, ਤਾਂ ਜੋ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ।
ਪੰਜਾਬ ਸਰਕਾਰ ਕੋਲੋਂ ਆਰਥਿਕ ਮਦਦ ਦੀ ਮੰਗ: ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਜੇਕਰ ਮੇਰੀ ਆਰਥਿਕ ਤੌਰ ਉੱਤੇ ਮਦਦ ਕਰੇ, ਤਾਂ ਉਹ ਵੱਡੀ ਪੱਧਰ ਉੱਤੇ ਅਜਿਹੀਆਂ ਮਸ਼ੀਨਾਂ ਤਿਆਰ ਕਰ ਸਕਦਾ ਹੈ। ਇਸ ਨਾਲ ਕਿਸਾਨਾਂ ਨੂੰ ਘੱਟ ਮਿਹਨਤ ਅਤੇ ਬਹੁਤ ਘੱਟ ਸਮੇਂ ਵਿਚ ਕਾਰਜ ਨੇਪਰੇ ਚਾੜ੍ਹਨ ਵਿੱਚ ਸਹੂਲਤ ਮਿਲੇਗੀ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਸੀਂ ਆਰਥਿਕ ਮੱਦਦ ਕੀਤੀ ਜਾਵੇ, ਤਾਂ ਜੋ ਉਹ ਕਿਸਾਨਾਂ ਲਈ ਹੋਰ ਵੀ ਅਜਿਹੀਆਂ ਮਸ਼ੀਨਾਂ ਤਿਆਰ ਕਰ ਸਕੇ।