ETV Bharat / state

ਲੱਖਾ ਸਿਧਾਣਾ ਨੇ ਹਸਪਤਾਲ 'ਚ ਲਾਏ ਪੋਸਟਰ - punjab news

ਲੱਖਾ ਸਿਧਾਣਾ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਪੋਸਟਰ ਲਗਾਏ ਹਨ। ਹਸਪਤਾਲ ਦੇ ਡਾਕਟਰ ਇਸ ਗੱਲ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੇ ਸਿਵਲ ਸਰਜਨ ਨੂੰ ਇਸ ਦੀ ਲਿਖਤ ਸ਼ਿਕਾਇਤ ਕਰ ਦਿੱਤੀ ਹੈ।

ਡਿਜ਼ਾਇਨ ਫ਼ੋਟੋ।
author img

By

Published : Jul 12, 2019, 5:55 PM IST

ਬਠਿੰਡਾ: ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਕੁੱਝ ਪੋਸਟਰ ਲਗਾਏ ਹਨ ਜਿਸ ਕਾਰਨ ਹਸਪਤਾਲ ਦੇ ਡਾਕਟਰਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਵੀਡੀਓ

ਦਰਅਸਲ ਇਨ੍ਹਾਂ ਪੋਸਟਰਾਂ ਤੇ ਕੁੱਝ ਮੋਬਾਇਲ ਨੰਬਰ ਲਿਖੇ ਹੋਏ ਹਨ ਅਤੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਕਿਸੇ ਵੀ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੋੜ ਪੈਣ 'ਤੇ ਕਦੇ ਵੀ ਉਨ੍ਹਾਂ ਨੰਬਰਾਂ 'ਤੇ ਫ਼ੋਨ ਕਰ ਸਕਦੇ ਹਨ।

ਇਸ ਗੱਲ ਤੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ 'ਚ ਰੋਸ ਹੈ। ਹਸਪਤਾਲ ਦੇ ਐੱਸਐੱਮਓ ਡਾਕਟਰ ਸਤੀਸ਼ ਗੋਇਲ ਦਾ ਕਹਿਣਾ ਹੈ ਕਿ ਇਹ ਪੋਸਟਰ ਬਿਨਾਂ ਕਿਸੇ ਇਜਾਜ਼ਤ ਤੋਂ ਲਗਾਏ ਗਏ ਹਨ ਤੇ ਉਨ੍ਹਾਂ ਨੇ ਸਿਵਲ ਸਰਜਨ ਨੂੰ ਇਸ ਦੀ ਲਿਖਤ ਸ਼ਿਕਾਇਤ ਕਰ ਦਿੱਤੀ ਹੈ।

ਦੱਸ ਦਈਏ ਕਿ ਲੱਖਾ ਸਿਧਾਣਾ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦਾ ਵਰਕਰ ਹੈ ਜੋ ਕਿ ਹਰ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰਦੀ ਹੈ। ਇੰਨਾ ਹੀ ਨਹੀਂ ਲੱਖਾ ਸਿਧਾਣਾ ਨੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ।

Intro:ਪੂਰਵ ਗੈਂਗਸਟਰ ਲੱਖਾ ਨੇ ਅਸਪਤਾਲ ਤੇ ਲਾਏ ਪੋਸਟਰ
ਡਾਕਟਰ ਵਿੱਚ ਰੋਸ਼

Body:ਪੂਰਵ ਗੈਂਗਸਟਰ ਲੱਖਾਂ ਸੀਡਾਣਾਂ ਦੇ ਤਰਫੋਂ ਬਠਿੰਡਾ ਦੇ ਸਰਕਾਰੀ ਅਸਪਤਾਲ ਵਿੱਚ ਕੁਛ ਪੋਸਟਰ ਲਾਏ ਗਏ ਹਨ,
ਪੋਸਟਰ ਤੋਂ ਅਸਪਤਾਲ ਦੇ ਡਾਕਟਰ ਕਾਫੀ ਗੁੱਸੇ ਵਿੱਚ ਹਨ, ਡਾਕਟਰ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਵਿੱਚ ਕਿਸੇ ਤਰ੍ਹਾਂ ਦੇ ਦਖ਼ਲ ਅੰਦਾਜੀ ਨਹੀਂ ਪਸੰਦ ਕਰਦੇ ਹਨ,
ਦੱਸ ਦਈਏ ਕਿ ਲੱਖਾ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਵਰਕਰ ਹਨ,ਲੱਖਾ ਨੇ ਪੋਸਟਰ ਵਿੱਚ ਮੋਬਾਈਲ ਨੰਬਰ ਦਿਤੇ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਮਰੀਜ ਜਾਂ ਫ਼ਿਰ ਉਹਨਾ ਦੇ ਪਰਿਵਾਰ ਮੈਂਬਰ ਜ਼ਰੂਰਤ ਪੈਣ ਤੇ ਕਦੇ ਵੀ ਫ਼ੋਨ ਕਰ ਸਕਦੇ ਹਨ, ਲੱਖਾ ਨੇ ਆਪਣੇ ਫੈਸ ਬੂਕ ਪੈਜ ਤੇ ਲਾਈਵ ਹੋ ਕੈ ਲੋਕਾਂ ਨੂੰ ਅਪੀਲ ਵੀ ਕਿਤੀ ਹੈ

Conclusion:ਸਰਕਾਰੀ ਅਸਪਤਾਲ ਦੇ ਐਸ ਐਮ ਓ ਡਾਕਟਰ ਸਤੀਸ਼ ਗੋਇਲ ਦਾ ਕਹਿਣਾ ਹੈ ਕਿ ਅਸਪਤਾਲ ਵਿੱਚ ਲਾਏ ਪੋਸਟਰ ਬਿਨਾ ਮੰਜੂਰੀ ਤੋਂ ਲਗਾਏ ਗਏ ਹਨ ਉਹਨਾਂ ਨੇ ਸਿਵੀਲ ਸਰਜਨ ਨੂੰ ਇਸ ਦੀ ਲਿਖਤ ਸ਼ਿਕਾਇਤ ਕਰ ਦਿੱਤੀ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.