ETV Bharat / state

Gurudwara Haji Ratan Sahib: ਜਾਣੋ, ਗੁਰਦੁਆਰਾ ਹਾਜੀ ਰਤਨ ਸਾਹਿਬ ਦਾ ਇਤਿਹਾਸ

ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿੱਚ ਤਖ਼ਤ ਸਾਹਿਬ ਦੇ ਨਾਲ-ਨਾਲ ਕਈ ਇਤਿਹਾਸਿਕ ਗੁਰਦੁਆਰੇ ਵੀ ਸੁਸ਼ੋਭਿਤ ਹਨ। ਉਨ੍ਹਾਂ ਚੋਂ ਇਕ ਗੁਰਦੁਆਰਾ ਹੈ, ਗੁਰਦੁਆਰਾ ਹਾਜੀ ਰਤਨ ਸਾਹਿਬ, ਜੋ ਆਪਣੇ ਆਪ ਵਿੱਚ ਵਿਲੱਖਣ ਇਤਿਹਾਸ ਨਾਲ ਜੁੜਿਆ ਹੈ। ਆਓ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ, ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਕੋਲੋ ...

Gurudwara Haji Ratan Sahib
Gurudwara Haji Ratan Sahib
author img

By

Published : Mar 22, 2023, 6:16 AM IST

Gurudwara Haji Ratan Sahib: ਜਾਣੋ, ਗੁਰਦੁਆਰਾ ਹਾਜੀ ਰਤਨ ਸਾਹਿਬ ਦਾ ਇਤਿਹਾਸ

ਬਠਿੰਡਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਪ੍ਰਾਪਤ ਗੁਰਦੁਆਰਾ ਹਾਜੀ ਰਤਨ ਸਾਹਿਬ ਇਤਿਹਾਸਿਕ ਗੁਰੂ ਘਰ ਹੈ। ਅੱਜ ਈਟੀਵੀ ਭਾਰਤ ਦੀ ਟੀਮ ਇੱਥੇ ਆਉਣ ਵਾਲੀ ਸੰਗਤ ਦੀ ਹਰ ਇੱਛਾ ਪੂਰੀ ਹੁੰਦੀ ਹੈ। ਗੁਰਦੁਆਰਾ ਹਾਜੀ ਰਤਨ ਸਾਹਿਬ ਦਾ ਨਾਮ ਬਾਬਾ ਰਤਨ ਹਾਜੀ ਦੇ ਨਾਮ ਉਪਰ ਪਿਆ ਹੈ, ਜੋ ਕਿ ਹਿੰਦੂ ਸਨ। ਜਿਸ ਜਗ੍ਹਾ ਉੱਤੇ ਗੁਰਦੁਆਰਾ ਹਾਜੀ ਰਤਨ ਸਾਹਿਬ ਹੈ, ਇਤਿਹਾਸਕਾਰਾਂ ਅਨੁਸਾਰ ਇਸ ਜਗ੍ਹਾ ਉਪਰ ਬਾਬਾ ਰਤਨ ਹਾਜੀ ਦਾ ਡੇਰਾ ਹੁੰਦਾ ਸੀ। 21 ਜੂਨ 1706 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭੁੱਚੋ, ਪਿੰਡ ਭਾਗੂ ਹੁੰਦੇ ਹੋਏ ਬਠਿੰਡਾ ਪਹੁੰਚੇ ਸਨ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਤਨ ਹਾਜੀ ਨੂੰ ਬੁਲਾ ਕੇ ਉਨ੍ਹਾਂ ਨਾਲ ਬਚਨ ਸਾਂਝੇ ਕੀਤੇ ਗਏ ਸਨ। ਹੁਣ ਇਸ ਅਸਥਾਨ ਉੱਪਰ ਗੁਰਦੁਆਰਾ ਹਾਜੀ ਰਤਨ ਸਾਹਿਬ ਸੁਸ਼ੋਭਿਤ ਹੈ।

ਕਿਲ੍ਹਾ ਸਾਹਿਬ ਦਾ ਇਤਿਹਾਸ: ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਦੱਸਿਆ ਕਿ ਜਦੋਂ ਬਠਿੰਡਾ ਦੇ ਆਲੇ-ਦੁਆਲੇ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਹਾਜੀ ਰਤਨ ਕੋਲ ਆਏ ਹੋਣ ਦਾ ਪਤਾ ਲੱਗਿਆ, ਤਾਂ ਉਹ ਵੱਡੀ ਗਿਣਤੀ ਵਿਚ ਦਰਸ਼ਨਾਂ ਲਈ ਪਹੁੰਚਣ ਲੱਗੀਆਂ। ਸੰਗਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ, ਕਿ ਤੁਸੀ ਉਜਾੜ ਵਿੱਚ ਬੈਠੇ ਹੋ, ਕਿਰਪਾ ਕਰ ਕੇ ਕਿਲ੍ਹਾ ਸਾਹਿਬ ਵਿੱਚ ਚਲੋ। ਗੁਰੂ ਸਾਹਿਬ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ, ਕਿਲ੍ਹਾ ਮੁਬਾਰਕ ਵਿਖੇ ਚਰਨ ਪਾਏ, ਕਿਲ੍ਹਾ ਮੁਬਾਰਕ ਵਿਖੇ ਪਹੁੰਚਣ ਉਪਰੰਤ, ਉਨ੍ਹਾਂ ਨੇ ਸੰਗਤਾਂ ਨੂੰ ਪੁੱਛਿਆ ਕਿ ਕੋਈ ਦੁੱਖ ਤਕਲੀਫ ਤਾਂ ਨਹੀਂ ਹੈ, ਤਾਂ ਸੰਗਤਾਂ ਨੇ ਗੁਰੂ ਸਾਹਿਬ ਅੱਗੇ ਆਪਣੀ ਤਕਲੀਫ਼ ਦੱਸਦੇ ਹੋਏ ਕਿਹਾ, ਕਿ ਇਸ ਕਿਲ੍ਹੇ ਵਿੱਚ ਕਾਣਾ ਦਿਓ ਰਹਿੰਦਾ ਹੈ, ਜੋ ਕਿ ਸੰਗਤਾਂ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਉੱਤੇ ਗੁਰੂ ਸਾਹਿਬ ਨੇ ਕਾਣੇ ਦਿਓ ਨੂੰ ਬੁਲਾਇਆ ਅਤੇ ਪੁੱਛਿਆ ਕਿ ਕਿਉਂ ਸੰਗਤਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹੋ, ਕਾਣੇ ਦਿਓ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ, ਕਿ ਉਹ ਕਾਫੀ ਸਮੇਂ ਤੋਂ ਭੁੱਖਾ ਰਹਿ ਰਿਹਾ ਹੈ। ਇਸ ਲਈ ਤੁਸੀਂ ਮੇਰੀ ਭੁੱਖ ਨਵਿਰਤ ਕਰੋ। ਮੈਂ ਤੁਹਾਡੇ ਕਹਿਣ ਉੱਤੇ ਕਿਲ੍ਹੇ ਵਿੱਚੋਂ ਸਦਾ ਲਈ ਚਲਾ ਜਾਵਾਂਗਾ।

ਅੱਗੇ ਦੱਸਦੇ ਹੋਏ ਮੈਨੇਜਰ ਸੁਮੇਰ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਰ ਦ੍ਰਿਸ਼ਟੀ ਨਾਲ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਪਿੰਡ ਨੱਤ ਬਗੇਰ ਵਿਖੇ ਪਿੰਡ ਦਾ ਸਾਂਝਾਂ ਝੋਟਾ ਲੋਕਾਂ ਨੂੰ ਬਹੁਤ ਦੁਖੀ ਕਰ ਰਿਹਾ ਹੈ। ਉਨ੍ਹਾਂ ਵੱਲੋਂ ਝੋਟੇ ਦਾ ਉਧਾਰ ਕਰਨ ਲਈ ਸਿੰਘਾਂ ਨੂੰ ਲੈਣ ਲਈ ਭੇਜਿਆ,ਜਦ ਸਿੰਘ ਨੱਤ ਬਗੇਰ ਪਹੁੰਚੇ ਤਾਂ ਲੋਕਾਂ ਤੋਂ ਝੋਟੇ ਬਾਰੇ ਪੁੱਛਿਆ, ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ ਕਿ ਉਹ ਟੋਭੇ ਵਿਚ ਬੈਠਾ ਹੈਂ । ਸਿੰਘਾਂ ਵੱਲੋਂ ਝੋਟੇ ਨੂੰ ਆਵਾਜ਼ ਮਾਰੀ ਗਈ ਕਿਹਾ ਤੈਨੂੰ ਗੁਰੂ ਸਾਹਿਬ ਨੇ ਯਾਦ ਕੀਤਾ ਹੈ, ਚੋਟਾਂ ਟੋਭੇ ਵਿਚੋਂ ਨਿਕਲ ਕੇ ਸਿੰਘਾਂ ਦੇ ਅੱਗੇ-ਅੱਗੇ ਤੁਰ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਪੇਸ਼ ਹੋਇਆ। ਗੁਰੂ ਸਾਹਿਬ ਨੇ ਭਾਈ ਮੈਂਲਗਾਰ ਸਿੰਘ ਨੂੰ ਹੁਕਮ ਦਿੱਤਾ, ਕਿ ਝੋਟੇ ਦਾ ਸਿਰ ਸ੍ਰੀ ਸਾਹਿਬ ਦੇ ਇਕੋ ਵਾਰ ਨਾਲ ਝਟਕਾ ਦਿੱਤਾ ਜਾਵੇ। ਭਾਈ ਮੈਂਲਗਾਰ ਸਿੰਘ ਨੇ ਇਕੋ ਵਾਰ ਨਾਲ ਝੋਟੇ ਦਾ ਸਿਰ ਹਿਲਾ ਦਿੱਤਾ। ਗੁਰੂ ਸਾਹਿਬ ਨੇ ਦਿਓ ਦੀ ਭੁੱਖ ਨਵਿਰਤ ਕੀਤੀ ਅਤੇ ਸਰਹੰਦ ਜਾਣ ਦਾ ਹੁਕਮ ਸੁਣਾਉਂਦੇ ਹੋਏ ਕਿਹਾ ਕਿ ਤੇਰੀ ਉੱਥੇ ਜ਼ਰੂਰਤ ਹੈ।

ਸੁਮੇਰ ਸਿੰਘ ਨੇ ਦੱਸਿਆ ਕਿ ਸੰਗਤ ਨੇ ਬੇਨਤੀ ਕੀਤੀ ਕਿ ਮਾਲਵੇ ਵਿੱਚ ਕਾਲ ਬਹੁਤ ਪੈਂਦਾ ਹੈ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਹ ਜਾਂਦੇ ਹੋਏ ਕਾਲ ਨੂੰ ਦੱਖਣ ਵੱਲ ਲੈ ਜਾਣਗੇ। ਗੁਰੂ ਸਾਹਿਬ ਦੇ ਦੱਖਣ ਵੱਲ ਜਾਣ ਉਪਰੰਤ ਇਸ ਜਗ੍ਹਾ ਉਪਰ ਗੁਰਦੁਆਰਾ ਹਾਜੀ ਰਤਨ ਸਾਹਿਬ ਸੁਸ਼ੋਭਿਤ ਹੋਇਆ। ਗੁਰਦੁਆਰਾ ਹਾਜੀ ਰਤਨ ਸਾਹਿਬ ਵਿਚ ਜੰਡ ਦਾ ਦਰੱਖਤ ਹਾਲੇ ਵੀ ਮੌਜੂਦ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ। ਇਸ ਸਥਾਨ ਉੱਤੇ ਆ ਕੇ ਸੰਗਤਾਂ ਦੀਆਂ ਹਰ ਇੱਛਾ ਪੂਰੀ ਹੁੰਦੀ ਹੈ।

ਇਹ ਵੀ ਪੜ੍ਹੋ: Takht Shri Harimandir Sahib Ji: ਬ੍ਰਿਟੇਨ 'ਚ ਭਾਰਤੀ ਦੂਤਾਵਾਸ ਉਤੇ ਹਮਲਾ ਕਰਨ ਦੇ ਮਾਮਲੇ ਵਿੱਚ ਪਟਨਾ ਸਾਹਿਬ ਦੀ ਕਮੇਟੀ ਨੇ ਜਤਾਇਆ ਇਤਰਾਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.