ETV Bharat / state

AAP MLA PA Bribe Case : ਵਿਧਾਇਕ ਦੇ ਪੀਏ ਨੂੰ ਰਿਸ਼ਵਤ ਸਣੇ ਫੜਾਉਣ ਵਾਲੇ ਦਾ ਵੱਡਾ ਖੁਲਾਸਾ, ਐੱਮਐੱਲਏ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ - ਮੁੱਖ ਮੰਤਰੀ ਭਗਵੰਤ ਮਾਨ

ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਦੇ ਸਹਿਯੋਗੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਨਾਲ ਗ੍ਰਿਫਤਾਰ ਕਰਵਾਉਣ ਵਾਲੇ ਪ੍ਰਿਤਪਾਲ ਗੋਇਲ ਨੇ ਅਹਿਮ ਖੁਲਾਸੇ ਕੀਤੇ ਹਨ। ਉਸਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਰਿਸ਼ਮ ਗੁਪਤਾ ਨੂੰ ਪੈਸੇ ਦਿੱਤੇ ਸਨ। ਹਾਲਾਂਕਿ ਉਸਨੇ ਕਿਹਾ ਕਿ ਉਹ ਵਿਜੀਲੈਂਸ ਦੀ ਕਾਰਵਾਈ ਤੋਂ ਅਸੰਤੁਸ਼ਟ ਹਨ ਅਤੇ ਪ੍ਰਿਤਪਾਲ ਸਿੰਘ ਨੇ ਵਿਧਾਇਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

In bribery case, person who betrayed MLA's PA made important revelations
AAP MLA PA Bribe Case : ਵਿਧਾਇਕ ਦੇ ਪੀਏ ਨੂੰ ਰਿਸ਼ਵਤ ਸਣੇ ਫੜਾਉਣ ਵਾਲੇ ਦਾ ਵੱਡਾ ਖੁਲਾਸਾ, ਐੱਮਐੱਲਏ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ
author img

By

Published : Feb 17, 2023, 1:46 PM IST

AAP MLA PA Bribe Case : ਵਿਧਾਇਕ ਦੇ ਪੀਏ ਨੂੰ ਰਿਸ਼ਵਤ ਸਣੇ ਫੜਾਉਣ ਵਾਲੇ ਦਾ ਵੱਡਾ ਖੁਲਾਸਾ, ਐੱਮਐੱਲਏ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ

ਬਠਿੰਡਾ :
ਬੀਤੇ ਦਿਨੀਂ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਸਹਿਯੋਗੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਨਾਲ ਗ੍ਰਿਫਤਾਰ ਕਰਉਣ ਵਾਲੇ ਪਿੰਡ ਘੁੱਦਾ ਦੀ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਨੇ ਹੁਣ ਕਈ ਹੋਰ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਗ੍ਰਿਫਤਾਰ ਹੋਏ ਰਿਸ਼ਮ ਗੁਪਤਾ ਵੱਲੋਂ ਵਧਇਕ ਨਾਲ ਗੰਢ ਧੁੱਪ ਕਰਕੇ ਪਿੰਡ ਘੁੱਦਾ ਦੀ ਨੰਬਰਦਾਰੀ ਲਈ ਢਾਈ ਲੱਖ ਰੁਪਏ ਲਏ ਸਨ। ਹੁਣ ਵੀ ਜਦੋਂ ਉਹ ਪਿੰਡ ਦੇ ਕੰਮਾਂ ਲਈ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਆਏ ਪੈਸਿਆਂ ਸੰਬੰਧੀ ਵਿਧਾਇਕ ਨੂੰ ਮਿਲਦਾ ਸੀ, ਤਾਂ ਉਸ ਵੱਲੋਂ ਇਸੇ ਦੀ ਮੰਗ ਕੀਤੀ ਜਾਂਦੀ ਸੀ। 25 ਲੱਖ ਰੁਪਏ ਦੀ ਗਰਾਂਟ ਉੱਪਰ ਵੀ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ, ਪਰ ਅੱਜ ਤੱਕ ਉਸ ਨੇ ਕਿਸੇ ਵੀ ਅਧਿਕਾਰੀ ਨੂੰ ਪੈਸੇ ਦੇ ਕੇ ਕੰਮ ਨਹੀਂ ਕਰਵਾਇਆ ਹੈ।

ਵਿਧਾਇਕ ਦੀਆਂ ਰਿਕਾਡਿੰਗਾਂ ਵੀ ਦਿੱਤੀਆਂ: ਉਨ੍ਹਾਂ ਕਿਹਾ ਕਿ ਇਸੇ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਸ ਸਬੰਧੀ ਚੰਡੀਗੜ੍ਹ ਵਿਜੀਲੈਂਸ ਨਾਲ ਗੱਲ ਕੀਤੀ ਗਈ। ਇਸ ਲਈ ਅਸੀਂ 50 ਹਜ਼ਾਰ ਰੁਪਏ ਇੱਕ ਵਾਰ ਰੇਸ਼ਮ ਨੂੰ ਵਿਸ਼ਵਾਸ਼ ਬਣਾਉਣ ਲਈ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਸਨੂੰ ਚਾਰ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰਵਾਇਆ ਗਿਆ ਅਤੇ ਵਿਜਿਲੈਂਸ ਅਧਿਕਾਰੀਆਂ ਨੂੰ ਵਿਧਾਇਕ ਅਮਿਤ ਰਤਨ ਅਤੇ ਉਸਦੀਆਂ ਰਿਕਾਰਡਿੰਗ ਵੀ ਉਪਲੱਬਧ ਕਰਵਾਈਆਂ ਗਈਆਂ।

ਇਹ ਵੀ ਪੜ੍ਹੋ: 11 Rudar Shiv Mandir : ਬਰਨਾਲਾ ਵਿੱਚ ਹੈ ਰਾਜੇ ਦਾ ਕੋਹੜ ਕੱਟਣ ਵਾਲਾ 11 ਰੁਦਰ ਸ਼ਿਵ ਮੰਦਿਰ, ਪੜ੍ਹੋ ਕਿਵੇਂ ਪੂਰੀਆਂ ਹੁੰਦੀਆਂ ਨੇ ਮੁਰਾਦਾਂ

ਵਿਧਾਇਕ ਖਿਲਾਫ ਕਾਰਵਾਈ ਦੀ ਮੰਗ: ਉਨ੍ਹਾਂ ਕਿਹਾ ਕਿ ਫਿਰ ਵੀ ਵਿਜੀਲੈਂਸ ਵਿਭਾਗ ਵੱਲੋਂ ਵਿਧਾਇਕ ਅਮਿਤ ਰਤਨ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਵਿਜੀਲੈਂਸ ਅਧਿਕਾਰੀਆਂ ਵੱਲੋਂ ਵਿਧਾਇਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਆਉਂਦੇ ਦਿਨਾਂ ਵਿੱਚ ਸੰਘਰਸ਼ ਕਰਨਗੇ ਅਤੇ ਮਾਣਯੋਗ ਅਦਾਲਤ ਦਾ ਸਹਾਰਾ ਲੈਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਉਨ੍ਹਾਂ ਦੇ ਆਪਣੇ ਹੀ ਕਈ ਵਿਧਾਇਕ ਹਿੱਸੇ ਪੱਤੀਆਂ ਲੈ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.