ਬਠਿੰਡਾ : ਇਥੋ ਦੀ ਗ੍ਰੀਨ ਸਿਟੀ ਵਿੱਚ ਰਹਿਣ ਵਾਲੀ ਸੀਮਾ ਨਾਮਕ ਮਹਿਲਾ ਨੇ ਸ਼ਹਿਰ ਦੇ ਇੱਕ ਆਰਕੀਟੈਕਟ 'ਤੇ ਕੋਠੀ ਬਣਾਉਣ ਵੇਲੇ ਘਪਲੇ ਦਾ ਦੋਸ਼ ਲਾਏ ਹਨ।
ਸੀਮਾ ਨੇ ਦੱਸਿਆ ਕਿ ਉਹਨਾਂ ਨੇ ਕੋਠੀ ਦਾ ਕੰਮ ਉੱਕਤ ਠੇਕੇਦਾਰ ਨੂੰ ਦਿੱਤਾ ਸੀ, ਉਹਨਾਂ ਨੂੰ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ। ਮੀਂਹ ਵਾਲੇ ਦਿਨ ਉਹਨਾਂ ਦੇ ਘਰ ਵਿੱਚ ਕਈ ਥਾਂ ਤੋਂ ਪਾਣੀ ਆਉਣਾ ਸ਼ੁਰੂ ਹੋ ਗਿਆ, ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਫ਼ੀ ਪੈਸਾ ਬਰਬਾਦ ਹੋ ਗਿਆ ਹੈ।
ਸੀਮਾ ਦਾ ਕਹਿਣਾ ਹੈ ਕਿ ਉਹ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰੇਗੀ, ਜ਼ਰੂਰਤ ਪੈਣ ਉਹ ਅਦਾਲਤ ਵਿੱਚ ਵੀ ਠੇਕੇਦਾਰ ਵਿਰੁੱਧ ਕੇਸ ਫ਼ਾਇਲ ਕਰੇਗੀ।