ETV Bharat / state

ਗੁਜਰਾਤ ਦੇ ਸਾਬਕਾ ਡੀਜੀਪੀ ਚਿਤਰੰਜਨ ਸਿੰਘ ਦਾ ਦੇਹਾਂਤ - ਗੁਜਰਾਤ ਦੇ ਸਾਬਕਾ ਡੀਜੀਪੀ

ਗੁਜਰਾਤ ਦੇ ਸਾਬਕਾ ਡੀਜੀਪੀ ਚਿਤਰੰਜਨ ਸਿੰਘ ਦਾ ਬਠਿੰਡਾ ਵਿਖੇ ਦੇਹਾਂਤ ਹੋ ਗਿਆ ਹੈ ਜਿਨ੍ਹਾਂ ਦਾ ਅੰਤਿਮ ਸਸਕਾਰ ਦਾਣਾ ਮੰਡੀ ਸ਼ਮਸਾਨਘਾਟ ਚ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਅੰਤਿਮ ਵਿਦਾਇਗੀ ’ਤੇ ਬਠਿੰਡਾ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ।

ਤਸਵੀਰ
ਤਸਵੀਰ
author img

By

Published : Feb 25, 2021, 6:41 PM IST

ਬਠਿੰਡਾ: ਗੁਜਰਾਤ ਦੇ ਸਾਬਕਾ ਡੀਜੀਪੀ ਚਿਤਰੰਜਨ ਸਿੰਘ ਦਾ ਬਠਿੰਡਾ ਵਿਖੇ ਦੇਹਾਂਤ ਹੋ ਗਿਆ ਹੈ ਜਿਨ੍ਹਾਂ ਦਾ ਅੰਤਿਮ ਸਸਕਾਰ ਦਾਣਾ ਮੰਡੀ ਸ਼ਮਸਾਨਘਾਟ ਚ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਅੰਤਿਮ ਵਿਦਾਇਗੀ ’ਤੇ ਬਠਿੰਡਾ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ। ਚਿਤਰੰਜਨ ਸਿੰਘ ਦੀ ਚਿਖਾ ਨੂੰ ਉਨ੍ਹਾਂ ਦੇ ਬੇਟੇ ਨੇ ਅਗਨੀ ਭੇਂਟ ਕੀਤੀ। ਦੱਸ ਦਈਏ ਕਿ ਚਿਤਰੰਜਨ ਸਿੰਘ ਆਪਣੇ ਪਿੱਛੇ ਇਕ ਬੇਟਾ ਦੋ ਬੇਟੀਆਂ ਛੱਡ ਗਏ ਹਨ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋਇਆ ਹੈ।

ਵੱਡੀ ਗਿਣਤੀ ’ਚ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ

ਗੁਜਰਾਤ ਦੇ ਸਾਬਕਾ ਡੀਜੀਪੀ ਚਿਤਰੰਜਨ ਸਿੰਘ ਦਾ ਦੇਹਾਂਤ

ਕਾਬਿਲੇਗੌਰ ਹੈ ਕਿ ਵੱਡੀ ਗਿਣਤੀ ’ਚ ਲੋਕਾਂ ਨੇ ਚਿਤਰੰਜਨ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਨਾਲ ਹੀ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਵੀ ਅੰਤਿਮ ਵਿਦਾਈ ਦਿੱਤੀ ਗਈ। ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਦੀ ਇੱਕ ਟੁਕੜੀ ਵੱਲੋਂ ਚਿਤਰੰਜਨ ਸਿੰਘ ਨੂੰ ਸਲਾਮੀ ਭੇਂਟ ਕੀਤੀ ਗਈ।

ਇਹ ਵੀ ਪੜੋ: ਜਲੰਧਰ 'ਚ ਕੋਰੋਨਾ ਮਹਾਂਮਾਰੀ ਮੁੜ ਹੋਈ ਤੇਜ਼, ਲੋਕ ਬੇਖ਼ੌਫ!

ਕੁਝ ਦਿਨ ਪਹਿਲਾਂ ਹੀ ਚਿਤਰੰਜਨ ਆਏ ਸੀ ਪੰਜਾਬ

1976 ਬੈਚ ਦੇ ਆਈਪੀਐਸ ਅਧਿਕਾਰੀ ਸਾਬਕਾ ਡੀਜੀਪੀ ਚਿਤਰੰਜਨ ਸਿੰਘ ਕੁਝ ਸਮਾਂ ਪਹਿਲਾਂ ਪੰਜਾਬ ਆਏ ਸੀ। ਚਿਤਰੰਜਨ ਸਿੰਘ ਦੇ ਭਰਾ ਮਨੋਰੰਜਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਬਠਿੰਡਾ ਦੇ ਸੰਗਤ ਮੰਡੀ ਚ ਰਹਿੰਦੇ ਸੀ ਅਤੇ ਉਹ 1976 ਚ ਬਤੌਰ ਆਈਪੀਐਸ ਸਿਲੈਕਟ ਹੋਏ ਸੀ। ਸਾਲ 2013 ਵਿੱਚ ਬਤੌਰ ਗੁਜਰਾਤ ਦੇ ਡੀਜੀਪੀ ਰਿਹਾਇਰ ਹੋਏ ਸੀ। ਬੀਤੀ ਦਿਨੀ ਚੰਡੀਗੜ੍ਹ ਰਿਹਾਇਸ਼ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.