ਬਠਿੰਡਾ: ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਘਰ ਆਏ ਵਿਅਕਤੀ ਵੱਲੋਂ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ’ਤੇ ਕਰੀਬ ਇੱਕ ਦਰਜਨ ਰਾਊਂਡ ਗੋਲੀਆਂ ਚਲਾਈਆਂ ਜਿਸ ਕਾਰਨ ਉਸਦੀ ਮੌਤ ਹੋ ਗਈ।
ਸਾਹਮਣੇ ਆਇਆ ਹੈ ਕਿ ਸਮਾਜ ਸੇਵੀ ਕੁਲਬੀਰ ਨਰੂਆਣਾ ਦੇ ਸਾਥੀ ਮੰਨੇ ਵੱਲੋਂ ਉਸਦਾ ਕਤਲ ਕੀਤਾ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੰਨਾ ਭੱਜਣ ਲੱਗਾ ਤਾਂ ਇਸ ਦੌਰਾਨ ਉਸਨੇ ਕੁਲਬੀਰ ਦੇ ਸਾਥੀ ਚਮਕੌਰ ਸਿੰਘ ’ਤੇ ਵੀ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੁਲਬੀਰ ਨਰੂਆਣਾ ਦੇ ਨਾਲ ਹੀ ਰਹਿੰਦਾ ਸੀ।
ਫਿਲਹਾਲ ਪੁਲਿਸ ਨੇ ਕੁਲਬੀਰ ਨਰੂਆਣਾ ’ਤੇ ਗੋਲੀ ਚਲਾਉਣ ਵਾਲੇ ਮੰਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੰਨਾ ਦੇ ਵੀ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜੋ: ਸਾਬਕਾ ਗੈਂਗਸਟਰ 'ਤੇ ਗੋਲੀਆਂ ਚਲਾਉਣ ਵਾਲੇ ਨੇ ਲਈ ਜ਼ਿੰਮੇਵਾਰੀ, ਪੁਲਿਸ ਵੱਲੋਂ ਮਾਮਲਾ ਦਰਜ
ਦੂਜੇ ਪਾਸੇ ਬਠਿੰਡਾ ਸਿਵਲ ਹਸਪਤਾਲ ਨੂੰ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਕੁਲਵੀਰ ਨਰੂਆਣਾ ’ਤੇ ਕਰੀਬ ਪਿਛਲੇ ਮਹੀਨੇ ਬਠਿੰਡਾ ਦੇ ਰਿੰਗ ਰੋਡ ’ਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ’ਚ ਉਹ ਬਚ ਗਿਆ ਸੀ।