ਬਠਿੰਡਾ: ਕਿਸਾਨਾਂ ਵੱਲੋਂ ਲਗਾਤਾਰ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਵੱਡੀ ਮਾਤਰਾ ਵਿੱਚ ਕੀਤੀ ਜਾ ਰਹੀ ਰਸਾਇਣਾਂ ਦੀ ਵਰਤੋਂ ਕਾਰਨ ਧਰਤੀ ਵਿੱਚ ਆ ਰਹੇ ਲਗਾਤਾਰ ਬਦਲਾਅ ਸਬੰਧੀ ਜਾਗਰੂਕ ਕਰਨ ਲਈ ਪਰਾਣਾ ਨਾਮ ਦੀ ਸੰਸਥਾ ਵੱਲੋਂ ਵੱਖਰਾ ਉਪਰਾਲਾ ਵਿੱਢਿਆ ਗਿਆ ਹੈ। ਬਠਿੰਡਾ ਵਿੱਚ ਕਿਸਾਨ ਮੇਲੇ ਦੌਰਾਨ ਪਹੁੰਚੀ ਇਸ ਸੰਸਥਾ ਦੇ ਪ੍ਰਾਜੈਕਟ ਮੈਨਜਰ ਸੰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵਿੱਚ ਆਰ ਜੀ ਆਰ ਵੱਲੋਂ ਪਰਾਣਾ ਪ੍ਰਾਜੈਕਟ, ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਚਲਾਇਆ ਜਾ ਰਿਹਾ ਹੈ। ਪਰਾਣਾ ਨਾਮ ਦਾ ਪ੍ਰਾਜੈਕਟ ਅਮਰੀਕਾ ਦੀ ਦਾ ਨੇਚਰ ਕਦਰਵਿੰਸੀ ਅਧੀਨ ਚੱਲ ਰਿਹਾ ਹੈ ਅਤੇ ਇਹ ਸੰਸਥਾ 80 ਤੋਂ ਵੱਧ ਦੇਸ਼ਾਂ ਦੇ ਵਿੱਚ ਕੰਮ ਕਰ ਰਹੀ ਹੈ। ਇਹ ਸੰਸਥਾ ਵੱਖ-ਵੱਖ ਦੇਸ਼ਾਂ ਵਿੱਚ ਵਾਤਾਵਰਣ ਨਾਲ ਜੁੜੀਆਂ ਸਮੱਸਿਆਵਾਂ ਲਈ ਕੰਮ ਕਰ ਰਹੀ ਹੈ। ਕਿਸੇ ਦੇਸ਼ ਵਿੱਚ ਸੰਸਥਾ ਦੇ ਮੈਂਬਰ ਜੰਗਲ ਅਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਹਨ ਅਤੇ ਕਿਤੇ ਇਨ੍ਹਾਂ ਵੱਲੋਂ ਸਮੁੰਦਰੀ ਜੀਵਾਂ ਲਈ ਕਾਰਜ ਕੀਤਾ ਜਾ ਰਿਹਾ ਹੈ।
ਪ੍ਰਾਜੈਕਟ ਦਾ ਮੰਤਵ: ਪੁਰਾਣਾ ਨਾਮ ਦਾ ਪ੍ਰਾਜੈਕਟ ਪੰਜਾਬ ਦੇ ਵਿੱਚ ਚਲਾਉਣ ਦਾ ਮੁੱਖ ਮੰਤਵ ਇਹ ਹੈ ਕਿ 1966 ਤੋਂ ਬਾਅਦ ਪੰਜਾਬ ਵਿੱਚ ਜਦੋਂ ਹਰੀ ਕ੍ਰਾਂਤੀ (Green revolution) ਆਈ ਤਾਂ ਉਸ ਹਰੀ ਕ੍ਰਾਂਤੀ ਦੌਰਾਨ ਪੰਜਾਬ ਦੀ ਮਿੱਟੀ ਦੇ ਵਿੱਚ ਕੀਟਨਾਸ਼ਕਾਂ ਦੀ ਦੁਰਵਰਤੋਂ ਕਰਕੇ ਕਈ ਮਾਰੂ ਬਦਲਾਵ ਆਏ ਜਿਨ੍ਹਾਂ ਨੇ ਪੰਜਾਬ ਦੇ ਖੇਤਾਂ ਦੀ ਉਪਰਲੀ ਪਰਤ ਨੂੰ ਖਤਮ ਕਰ ਦਿੱਤਾ। ਕੀਟਨਾਸ਼ਕਾਂ ਦੀ ਦੁਰਵਰਤੋਂ ਨੇ ਟੀਡੀਐੱਸ ਬਹੁਤ ਜ਼ਿਆਦਾ ਹਾਈ ਕਰ ਦਿੱਤਾ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਥੱਲੇ ਚਲਾ ਗਿਆ। ਪਰਾਣਾ ਪ੍ਰਾਜੈਕਟ ਰਾਹੀਂ ਕਿਸਾਨਾਂ ਨੂੰ ਮੌਕੇ ਉੱਤੇ ਡੈਮੋ ਦੇਕੇ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਡੈਮੋ ਰਾਹੀਂ ਸਮਝਾਇਆ ਜਾਂਦਾ ਹੈ: ਪਰਾਣਾ ਪ੍ਰਾਜੈਕਟ ਦੇ ਮੈਬਰਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਡੈਮੋ ਲਗਾ ਦਿੱਤੀ ਜਾਂਦੀ ਹੈ। ਪੰਜ ਪਿੰਡਾਂ ਮਗਰ ਇੱਕ ਡੈਮੋ ਪਲੋਟ ਲਗਾਇਆ ਜਾਂਦਾ ਹੈ। ਇਸ ਵਾਰ ਉਹਨਾਂ ਵੱਲੋ ਡੀਐੱਸਆਰ ਦੀ ਡੈਮੋ (Demo of DSR) ਕਿਸਾਨਾਂ ਨੂੰ ਦਿਖਾਈ ਗਈ। ਡੈਮੋ ਰਾਹੀਂ ਪੂਰੇ ਤਰੀਕੇ ਦੇ ਨਾਲ ਸੋਇੰਗ ਕਰਵਾਈ ਗਈ। ਨਿਗਰਾਨੀ ਦੇ ਸਪਰੇ ਟੈਕਨੋਲਜੀ ਦਿਖਾਈ ਗਈ, ਇਸ ਤੋਂ ਇਲਾਵਾ ਡੈਮੋ ਰਾਹੀਂ ਹੀ ਫਸਲ ਬੀਜਣ ਤੋਂ ਲੈਕੇ ਪੈਦਾਵਾਰ ,ਸਪਰੇਅ ਅਤੇ ਕਟਾਈ ਦੀਆਂ ਤਕਨੀਕਾਂ ਕਿਸਾਨਾਂ ਦੇ ਅੱਗੇ ਇੱਕ ਸ਼ੀਸ਼ੇ ਵਾਂਗ ਪੇਸ਼ ਕੀਤੀਆਂ ਗਈਆਂ। ਜਿਸ ਦੀ ਕਿਸਾਨਾਂ ਨੇ ਸ਼ਲਾਘਾ ਵੀ ਕੀਤੀ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿੱਚੋਂ ਇੱਕ ਬੰਦਾ ਚੁਣ ਕੇ ਉਹਨਾਂ ਦੇ ਪਲੋਟ ਉੱਤੇ ਡੈਮੋ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ।
- India Vs Australia 3rd ODI: ਭਾਰਤ ਨੂੰ ਆਸਟਰੇਲੀਆ ਨੇ ਆਖਰੀ ਵਨਡੇ 'ਚ 66 ਦੌੜਾਂ ਨਾਲ ਹਰਾਇਆ, ਰੋਹਿਤ ਅਤੇ ਕੋਹਲੀ ਦੀਆਂ ਸ਼ਾਨਦਾਰ ਪਾਰੀਆਂ ਗਈਆਂ ਬੇਕਾਰ
- Asian games 2023: ਫਰੀਦਕੋਟ ਦੀ ਸਿਫਤ ਦੇ ਸਿਰ ਸਜਿਆ ਸੋਨੇ ਦਾ ਤਾਜ, ਚਾਰੇ ਪਾਸੇ ਹੋ ਰਹੀਆਂ ਸਿਫਤਾਂ, ਪੰਜਾਬ ਦੀ ਇਸ ਧੀ ਨੇ ਤੋੜਿਆ ਵਿਸ਼ਵ ਰਿਕਾਰਡ, ਮਾਪਿਆਂ ਨੂੰ ਲਾਡਲੀ ਧੀ 'ਤੇ ਫ਼ਖਰ
- bungalow renovation case: ਸੀਐੱਮ ਕੇਜਰੀਵਾਲ ਦੀਆਂ ਵਧਣਗੀਆਂ ਮੁਸ਼ਕਲਾਂ, ਬੰਗਲੇ ਦੇ ਨਵੀਨੀਕਰਣ ਮਾਮਲੇ ਦੀ ਸੀਬੀਆਈ ਜਾਂਚ ਸ਼ੁਰੂ
ਮਿੱਟੀ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਪ੍ਰਾਜੈਕਟ: ਪ੍ਰਾਜੈਕਟ ਮੈਨੇਜਰ ਨੇ ਕਿਹਾ ਕਿ ਡੀਐੱਸਆਰ ਰਾਹੀਂ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਝੋਨੇ ਦੀ ਫ਼ਸਲ ਪੀਆਰ 126 ਦਾ ਡੈਮੋ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਾਸਮਤੀ ਦੇ ਡੈਮੋ ਚੱਲ ਰਹੇ ਹਨ। ਬਾਸਮਤੀ ਦੀਆਂ ਵੀ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਉਹਨਾਂ ਉੱਤੇ ਡੈਮੋ ਤਿਆਰ ਕਰਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਵੀ ਮੰਨਿਆ ਹੈ ਕਿ ਨਵੀਆਂ ਤਕਨੀਕਾਂ ਨਾਲ ਖਰਚਾ ਬਹੁਤ ਜ਼ਿਆਦਾ ਘਟਦਾ ਹੈ। ਅੱਗੇ ਉਨ੍ਹਾਂ ਕਿਹਾ ਕਿ ਰਿਵਾਇਤੀ ਢੰਗਾਂ ਨਾਲ ਝੋਨੇ ਦੀ ਖੇਤੀ ਕੱਦੂ ਕਰਕੇ ਕਿਸਾਨ ਕਰਦੇ ਹਨ ਪਰ ਜੇ ਇਹੀ ਝੋਨੇ ਦੀ ਬਿਜਾਈ ਕਿਸਾਨ ਡੀਐਸਆਰ ਰਾਹੀਂ ਕਰਨ ਤਾਂ ਉਨ੍ਹਾਂ ਨੂੰ ਹਰ ਪੱਖ ਤੋਂ ਫਾਇਦਾ ਮਿਲੇਗਾ ਕਿਉਂਕਿ ਇਸ ਵਿਧੀ ਰਾਹੀਂ ਸਪਰੇਆਂ ਦੀ ਘੱਟ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਮਿੱਟੀ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਪ੍ਰਾਜੈਕਟ ਚਲਾਏ ਜਾ ਰਹੇ ਹਨ। ਇਸ ਲਈ ਫਸਲਾਂ ਦੇ ਵਿੱਚ ਫੇਰਬਦਲ ਲਿਆ ਕੇ ਜਾਂ ਉਹਨਾਂ ਦੀ ਤਕਨੀਕ 'ਚ ਬਦਲ ਜਾਂ ਨਵੀਆਂ ਵਰਾਇਟੀਆਂ ਤਿਆਰ ਕਰਕੇ ਹੀ ਪੰਜਾਬ ਦੀ ਧਰਤੀ ਨੂੰ ਮੁੜ ਪਹਿਲਾਂ ਜਿਹਾ ਉਪਜਾਊ ਅਤੇ ਜੀਵਨਦਾਇਕ ਬਣਾਇਆ ਜਾ ਸਕਦਾ ਹੈ।