ETV Bharat / state

ਫਸਲਾਂ ਦੀ ਪਨੀਰੀ ਬੀਜ ਕਿਸਾਨ ਲੈ ਰਿਹਾ ਮੁਨਾਫਾ, ਕਮਾਈ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ

author img

By

Published : Dec 17, 2022, 8:12 PM IST

Updated : Dec 18, 2022, 10:28 PM IST

ਅਗਾਂਹ ਵਧੂ ਕਿਸਾਨ ਵੱਲੋਂ ਖੇਤੀ ਦਾ ਨਵਾਂ ਮਾਡਲ ਪੇਸ਼ ਕੀਤਾ ਗਿਆ ਹੈ। ਬਠਿੰਡਾ ਦੇ ਪਿੰਡ ਲੱਖੀ ਜੰਗਲ ਦੇ ਅਗਾਂਹ ਵਧੂ ਕਿਸਾਨ ਵੱਲੋਂ 1 ਏਕੜ ਵਿੱਚੋਂ 7 ਤੋਂ 10 ਲੱਖ ਰੁਪਏ ਦਾ ਮੁਨਾਫਾ ਲਿਆ ਜਾ ਰਿਹਾ ਹੈ। ਕਿਸਾਨ ਪਨੀਰੀ ਵਰਗ ਫੁੱਟ ਦੇ ਹਿਸਾਬ ਨਾਲ ਲੋਕਾਂ ਨੂੰ ਪਨੀਰੀ ਵੇਚਦਾ ਹੈ। ਪਨੀਰੀ ਲੈਣ ਦੇ ਲਈ ਉਨ੍ਹਾਂ ਕੋਲ ਗ੍ਰਾਹਕ ਦੂਰੋਂ-ਦੂਰੋਂ ਆਉਦੇ ਹਨ।

ਫਸਲਾਂ ਦੀ ਪਨੀਰੀ ਬੀਜ ਕਿਸਾਨ ਲੈ ਰਿਹਾ ਮੁਨਾਫਾ
ਫਸਲਾਂ ਦੀ ਪਨੀਰੀ ਬੀਜ ਕਿਸਾਨ ਲੈ ਰਿਹਾ ਮੁਨਾਫਾ

ਫਸਲਾਂ ਦੀ ਪਨੀਰੀ ਬੀਜ ਕਿਸਾਨ ਲੈ ਰਿਹਾ ਮੁਨਾਫਾ

ਬਠਿੰਡਾ: ਅੱਜ ਦੇ ਸਮੇਂ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਨਹੀਂ ਸਮਝਿਆ ਜਾਂਦਾ ਪਰ ਬਠਿੰਡਾ ਦੇ ਪਿੰਡ ਲੱਖੀ ਜੰਗਲ (Bathinda Village Lakhi Jungle) ਦੇ ਕਿਸਾਨ ਗੁਰਦੀਪ ਸਿੰਘ (Farmer Gurdeep Singh) ਵੱਲੋਂ ਖੇਤੀ ਦਾ ਨਵਾਂ ਮਾਡਲ ਪੇਸ਼ ਕਰ ਕੇ ਪ੍ਰਤੀ ਏਕੜ ਵਿੱਚੋ 7 ਤੋਂ 10 ਲੱਖ ਰੁਪਏ ਮੁਨਾਫ਼ਾ ਕਮਾਇਆ ਜਾ ਰਿਹਾ ਹੈ।

ਝੋਨੇ ਅਤੇ ਪਿਆਜ਼ਾ ਦੀ ਪਨੀਰੀ: ਗੁਰਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਇੱਕ ਏਕੜ ਵਿੱਚ ਸਿਰਫ਼ ਪਿਆਜ਼ਾਂ ਦੀ ਪਨੀਰੀ ਲਾਈ ਜਾਂਦੀ ਹੈ। ਉਸੇ ਜ਼ਮੀਨ ਵਿਚ ਉਸ ਵੱਲੋਂ ਝੋਨੇ ਦੀ ਪਨੀਰੀ ਵੀ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕੇ ਵਰਗ ਫੁੱਟ ਦੇ ਹਿਸਾਬ ਨਾਲ ਉਹਨਾਂ ਵੱਲੋਂ ਪਿਆਜ਼ਾਂ ਪਨੀਰੀ ਬੀਜੀ ਜਾਂਦੀ ਹੈ। ਪਨੀਰੀ ਨੂੰ ਵੇਚਣ ਲਈ ਉਹਨਾਂ ਵੱਲੋਂ ਸ਼ੋਸ਼ਲ ਮੀਡੀਆ ਦੇ ਨਾਲ-ਨਾਲ ਪਿੰਡ ਦੇ ਗੁਰੂ ਘਰਾਂ ਵਿਚ ਹੋਕਾ ਵੀ ਦਿਵਾਇਆ ਜਾਂਦਾ ਹੈ।

ਪਨੀਰੀ ਨਾਲ ਲੱਖਾਂ ਦਾ ਮੁਨਾਫਾ: ਉਨ੍ਹਾਂ ਕਿਹਾ ਕਿ ਵਰਗ ਫੁੱਟ ਦੇ ਹਿਸਾਬ ਨਾਲ ਉਨ੍ਹਾਂ ਵੱਲੋਂ ਪਿਆਜ਼ਾਂ ਦੀ ਪਨੀਰੀ ਬੀਜੀ ਜਾਂਦੀ ਹੈ ਜਿਸ ਤੋਂ ਸੀਜ਼ਨ ਦਾ ਉਹ ਪੰਜ ਤੋਂ ਸੱਤ ਲੱਖ ਰੁਪਿਆ ਮੁਨਾਫਾ ਕਮਾਉਦੇ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਝੋਨੇ ਦੀ ਪਨੀਰੀ ਵੀ ਲਗਾਈ ਜਾਂਦੀ ਹੈ। ਜੋ ਕਿ ਸੀਜ਼ਨ ਵਿੱਚ ਦੋ ਵਾਰ ਲਗਾਈ ਜਾਂਦੀ ਹੈ। ਜਿਸ ਤੋਂ ਉਨ੍ਹਾਂ ਨੂੰ ਕਰੀਬ 3 ਤੋਂ 4 ਲੱਖ ਰੁਪਏ ਦਾ ਮੁਨਾਫਾ ਹੁੰਦਾ ਹੈ।

ਚੰਗੀ ਮਾਰਕੀਟਿੰਗ ਦਾ ਪ੍ਰਬੰਧ: ਉਨ੍ਹਾਂ ਕਿਹਾ ਕਿ ਕਿਸਾਨ ਪਨੀਰੀ ਦੀ ਫ਼ਸਲ ਤੋਂ ਚੰਗਾ ਮੁਨਾਫ਼ਾ ਲੈ ਸਕਦੇ ਹਨ। ਜੇਕਰ ਸਰਕਾਰ ਚੰਗੀ ਮਾਰਕੀਟਿੰਗ ਦਾ ਪ੍ਰਬੰਧ ਕਰੇ ਤਾਂ ਇਹ ਆਮਦਨ ਹੋਰ ਵੀ ਵਧ ਸਕਦੀ ਹੈ। ਇਸ ਸਮੇਂ ਉਨ੍ਹਾਂ ਵੱਲੋਂ ਪੱਤਗੋਭੀ,ਟਿੰਡੇ ਆਦਿ ਵੀ ਲਗਾਏ ਗਏ ਹਨ।

ਫਸਲਾਂ ਨੂੰ ਵਿਦੇਸ਼ਾਂ ਵਿੱਚ ਭੇਜੇ ਸਰਕਾਰ: ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣਾ ਚਾਹੁੰਦੀ ਹੈ ਤਾਂ ਚੰਗੇ ਮੰਡੀਕਰਨ ਦਾ ਪ੍ਰਬੰਧ ਕਰੇ ਇਸਦੇ ਨਾਲ ਹੀ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਜੋ ਪੰਜਾਬ ਦੀ ਧਰਤੀ ਉਪਰ ਉਪਜਣ ਵਾਲੀਆਂ ਸਬਜ਼ੀਆਂ ਅਤੇ ਫਲ ਹਨ ਦੀ ਕਾਸ਼ਤ ਕਰਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਫ਼ਸਲ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਪ੍ਰਬੰਧ ਕਰੇ ਤਾਂ ਇਹ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਸਕਦਾ ਹੈ।

ਇਹ ਵੀ ਪੜ੍ਹੋ:- HSGPC ਚੋਣਾਂ ਤੋਂ ਪਹਿਲਾਂ ਜਗਦੀਸ਼ ਸਿੰਘ ਝੀਂਡਾ ਨੇ ਦਿੱਤਾ ਅਸਤੀਫਾ, ਦਾਦੂਵਾਲ ਨੇ ਕਿਹਾ- 21 ਦਸੰਬਰ ਨੂੰ ਹੋਵੇਗੀ ਚੋਣ

Last Updated : Dec 18, 2022, 10:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.