ETV Bharat / state

Drugs In Bathinda Basti : ਨਸ਼ਿਆਂ ਦਾ ਗੜ੍ਹ ਬਣੀ, ਬਠਿੰਡਾ ਦੀ ਬੀੜ ਤਲਾਬ ਬਸਤੀ ਨੌਜਵਾਨ ਚੜ੍ਹ ਰਹੇ ਹਨ ਨਸ਼ਿਆਂ ਦੀ ਭੇਂਟ - ਭਰ ਜਵਾਨੀ ਵਿੱਚ ਨਸ਼ੇ ਨੇ ਲਈ ਜਾਨ

Drugs In Bathinda Basti: ਬੀੜ ਤਲਾਬ ਬਸਤੀ ਦੇ ਲੋਕਾਂ ਦਾ ਕਹਿਣਾ 100 ਵਿੱਚੋਂ 90 ਫੀਸਦੀ ਲੋਕ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਜਿੱਥੇ ਇਕ ਪਾਸੇ, ਨਸ਼ੇ ਕਾਰਨ ਦੁਨੀਆਂ ਤੋਂ ਰੁਖ਼ਸਤ ਹੋਏ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਅਹਿਮ ਖੁਲਾਸੇ ਕੀਤੇ ਹਨ, ਉੱਥੇ ਹੀ ਪੁਲਿਸ ਨੇ ਵੀ ਕਈ ਅਹਿਮ ਜਾਣਕਾਰੀ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਹੈ। ਵੇਖੋ ਇਹ ਖਾਸ ਰਿਪੋਰਟ।

Deaths With Drugs, Drugs In Bathinda Basti, Bathinda
ਬਠਿੰਡਾ ਦੀ ਬੀੜ ਤਲਾਬ ਬਸਤੀ ਨੌਜਵਾਨ ਚੜ੍ਹ ਰਹੇ ਹਨ ਨਸ਼ਿਆਂ ਦੀ ਭੇਂਟ
author img

By ETV Bharat Punjabi Team

Published : Sep 4, 2023, 5:33 PM IST

ਬਠਿੰਡਾ ਦੀ ਬੀੜ ਤਲਾਬ ਬਸਤੀ ਨੌਜਵਾਨ ਚੜ੍ਹ ਰਹੇ ਹਨ ਨਸ਼ਿਆਂ ਦੀ ਭੇਂਟ

ਬਠਿੰਡਾ: ਨਸ਼ੇ ਦੇ ਕਾਰੋਬਾਰ ਵਿੱਚ ਬਦਨਾਮ ਹੋਈ ਬਠਿੰਡਾ ਦੀ ਬੀੜ ਤਲਾਬ ਬਸਤੀ ਸੁਰਖੀਆਂ ਵਿੱਚ ਹੈ, ਕਿਉਂਕਿ ਆਏ ਦਿਨ ਬੀੜ ਤਲਾਬ ਬਸਤੀ ਵਿੱਚ ਨਸ਼ੇ ਦੇ ਕਾਰੋਬਾਰੀਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਬਦਨਾਮ ਹੋਈ ਬੀੜ ਤਲਾਬ ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਸਤੀ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਪਰ ਜਿਸ ਦਿਨ ਦਾ ਨਸ਼ਾ ਰੋਕੂ ਕਮੇਟੀ ਬਣੀ ਹੈ, ਉਸ ਦਿਨ ਤੋਂ ਨਸ਼ੇ ਦੀ ਸਪਲਾਈ ਨੂੰ ਠੱਲ੍ਹ ਪਈ ਹੈ।

ਬਦਨਾਮ ਹੋ ਚੁੱਕੀ ਬਸਤੀ 'ਤੇ ਨਸ਼ਾ ਰੋਕੂ ਟੀਮ ਦਾ ਅਸਰ !: ਬੀੜ ਤਲਾਬ ਬਸਤੀ ਵਿਚਲੇ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਹੀ ਕੋਈ ਘਰ ਹੋਵੇਗਾ, ਜੋ ਨਸ਼ੇ ਕਾਰਨ ਪ੍ਰਭਾਵਿਤ ਨਹੀਂ ਹੋਇਆ ਹੈ। ਬਸਤੀ ਵਿੱਚ 90 ਫੀਸਦੀ ਲੋਕ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਨਸ਼ੇ ਦੇ ਕਾਰੋਬਾਰ ਕਾਰਨ ਨਸ਼ੇ ਦੇ ਆਦੀ ਬਹੁਤ ਸਾਰੇ ਨੌਜਵਾਨ ਅਪਣੀ ਜਾਨ ਤੱਕ ਗੁਆ ਚੁੱਕੇ ਹਨ। ਇੰਨਾ ਹੀ ਨਹੀਂ, ਨਸ਼ਾ ਕਰਨ ਲਈ ਵਰਤੇ ਜਾਂਦੇ ਇੰਜੈਕਸ਼ਨ ਕਾਰਨ ਵੱਡੀ ਪੱਧਰ 'ਤੇ ਏਡਜ਼ ਫੈਲ ਰਿਹਾ ਹੈ।

ਨਸ਼ਾ ਰੋਕੂ ਕਮੇਟੀਆਂ ਵੱਲੋਂ ਕੀਤੀ ਸਖ਼ਤੀ ਤੋਂ ਬਾਅਦ ਬੀੜ ਤਲਾਬ ਬਸਤੀ ਵਿੱਚ ਨਸ਼ੇ ਦਾ ਕਾਰੋਬਾਰ ਘੱਟ ਹੋਇਆ (Drugs In Bathinda Basti) ਹੈ। ਬਠਿੰਡਾ ਪੁਲਿਸ ਵੱਲੋਂ ਇਕੱਲੀ ਬੀੜ ਤਲਾਬ ਬਸਤੀ ਵਿੱਚ ਹੀ 1 ਜਨਵਰੀ, 2023 ਤੱਕ NDPS ਤਹਿਤ ਨਸ਼ਾ ਤਸਕਰਾਂ 'ਤੇ ਕਰੀਬ 31 ਕੇਸ ਦਰਜ ਕੀਤੇ ਗਏ ਹਨ।

Deaths With Drugs, Drugs In Bathinda Basti, Bathinda
ਪੀੜਤ ਪਰਿਵਾਰ

ਭਰ ਜਵਾਨੀ ਵਿੱਚ ਨਸ਼ੇ ਨੇ ਲਈ ਜਾਨ: ਬਸਤੀ ਦੋ ਦੇ ਰਹਿਣ ਵਾਲੇ ਮੰਗਤ ਸਿੰਘ ਦੀ ਮੌਤ ਨਸ਼ੇ ਕਾਰਨ ਹੋਈ। ਮ੍ਰਿਤਕ ਮੰਗਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਉਮਰ ਮਹਿਜ 25 ਸਾਲ ਸੀ, ਜਦੋਂ ਉਹ ਚਿੱਟੇ ਦਾ ਨਸ਼ਾ ਕਰਨ ਲੱਗ ਗਿਆ ਸੀ। ਨਸ਼ੇ ਕਰਦਿਆ ਹੀ ਉਸ ਨੂੰ ਐੱਚਆਈਵੀ (ਏਡਜ਼) ਵੀ ਹੋ ਗਿਆ। ਇਸ ਤੋਂ ਬਾਅਦ ਮੰਗਤ ਭਰ ਜਵਾਨੀ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੰਗਤ ਸਿੰਘ ਦੀ ਨਸ਼ੇ ਕਾਰਨ ਹੋਏ ਮੌਤ ਨੇ ਪੂਰਾ ਪਰਿਵਾਰ ਝੰਜੋੜ ਕੇ ਰੱਖ ਦਿੱਤਾ। ਖੁਦ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਛੋਟਾ ਇਕ ਹੋਰ ਪੁੱਤ ਵੀ ਦਿਹਾੜੀ ਕਰਦਾ ਹੈ। ਧੀ ਦਾ ਵਿਆਹ ਕੀਤਾ, ਪਰ ਘਰ ਦੇ ਮਾਲੀ ਹਾਲਾਤ ਠੀਕ ਨਾ ਹੋਣ ਕਾਰਨ ਧੀ ਸਹੁਰੇ ਜਾਣ ਦੀ ਬਜਾਏ ਪੇਕੇ ਰਹਿ ਕੇ ਹੀ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਜੀਵਨ ਨਿਰਵਾਹ ਕਰ ਰਹੀ ਹੈ।

ਨਸ਼ੇ ਨੇ ਉਜਾੜ ਦਿੱਤੇ ਕਈ ਘਰ: ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਵਿੱਚ 90 ਫੀਸਦੀ ਘਰ ਚਿੱਟਾ ਵੇਚਦੇ ਹਨ। ਸ਼ਾਮ ਵੇਲ੍ਹੇ ਬਸਤੀ ਵਿੱਚ ਦੂਜੇ ਸ਼ਹਿਰਾਂ ਤੋਂ ਲੋਕ ਚਿੱਟਾ ਲੈਣ ਆਉਂਦੇ ਹਨ ਜਿਸ ਕਾਰਨ, ਇੱਥੇ ਵਾਰਦਾਤਾਂ ਦਾ ਸਿਲਸਿਲਾ ਵੀ ਵਧਣ ਲੱਗ ਪਿਆ ਸੀ। ਬਸਤੀ ਦੇ ਨੌਜਵਾਨ ਲਗਾਤਾਰ ਨਸ਼ੇ ਦੀ ਲਪੇਟ ਵਿੱਚ ਆ ਗਏ। ਚਿੱਟੇ ਕਾਰਨ ਨੌਜਵਾਨਾਂ ਦੀ ਹੋ ਰਹੀਆਂ ਮੌਤਾਂ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਸ਼ੁਰੂ ਹੋ ਗਿਆ। ਅੱਜ ਉਨ੍ਹਾਂ ਦੀ ਬਸਤੀ ਨਸ਼ਿਆਂ ਦੇ ਕਾਰੋਬਾਰ ਕਾਰਨ ਬਦਨਾਮ ਹੋ ਚੁੱਕੀ ਹੈ। ਮਾਵਾਂ ਆਪਣੇ ਪੁੱਤਾਂ ਦੀਆਂ ਤਸਵੀਰਾਂ ਦੇਖ ਕੇ (Deaths With Drugs) ਵਿਰਲਾਪ ਕਰ ਰਹੀਆਂ ਹਨ ਅਤੇ ਭੈਣਾਂ ਰੱਖੜੀ ਦਾ ਤਿਉਹਾਰ ਮਨਾਉਣਾ ਭੁੱਲ ਗਈਆਂ।

ਪੁਲਿਸ ਦਾ ਬਿਆਨ

ਛਾਪੇਮਾਰੀ ਤੋਂ ਪਹਿਲਾਂ ਹੀ ਤਸਕਰਾਂ ਨੂੰ ਮਿਲ ਜਾਂਦੀ ਜਾਣਕਾਰੀ : ਮ੍ਰਿਤਕ ਮੰਗਤ ਦੇ ਪਰਿਵਾਰ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਰੋਕੂ ਕਮੇਟੀ ਤਾਂ ਜ਼ਰੂਰ ਬਣਾਈ ਗਈ ਹੈ, ਜਿਨ੍ਹਾਂ ਵੱਲੋਂ ਲਗਾਤਾਰ ਨਸ਼ੇ ਖਿਲਾਫ ਲੜਾਈ ਲੜੀ ਜਾ ਰਹੀ ਹੈ। ਪਰ, ਅਫਸੋਸ ਨਸ਼ੇ ਦਾ ਕਾਰੋਬਾਰ ਹਾਲੇ ਵੀ ਬੰਦ ਨਹੀਂ ਹੋ ਰਿਹਾ, ਪੁਲਿਸ ਵੱਲੋਂ ਭਾਵੇਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ, ਪੁਲਿਸ ਦੇ ਆਉਣ ਦੀ ਸੂਚਨਾ ਪਹਿਲਾਂ ਹੀ ਤਸਕਰਾਂ ਨੂੰ ਮਿਲ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਫੜ੍ਹਿਆ ਜਾਂਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ੇ ਦੇ ਕਹਿਰ ਤੋਂ ਬਚਾਓ। ਨਸ਼ਾ ਰੋਕਣ ਵਿੱਚ ਸਾਥ ਦਿਓ।

ਬਸਤੀ ਦੇ ਹਰ ਤੀਜੇ ਘਰ ਦੀ ਇਹੋ ਕਹਾਣੀ: ਨਸ਼ੇ ਕਾਰਨ ਜਾਣ ਗੁਆ ਚੁੱਕੇ ਨੌਜਵਾਨ ਸੋਨੂੰ ਸਿੰਘ ਦੇ ਭਰਾ ਨੇ ਵੀ ਦੱਸਿਆ ਕਿ ਉਸ ਦਾ ਭਰਾ ਚਿੱਟੇ ਦਾ ਨਸ਼ਾ ਕਰਨ ਲੱਗ ਗਿਆ ਸੀ ਅਤੇ ਬਾਅਦ ਵਿੱਚ ਉਸ ਵੱਲੋਂ ਵਰਤੀਆਂ ਹੋਈਆਂ ਸਰਿੰਜਾਂ ਦੀ ਵਰਤੋਂ ਕਾਰਨ ਐੱਚਆਈ ਵੀ ਦਾ ਸ਼ਿਕਾਰ ਹੋ ਗਿਆ ਅਤੇ ਫਿਰ ਕਾਲੇ ਪੀਲੀਏ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ (Deaths With Drugs In Punjab) ਅਤੇ ਆਖੀਰ ਉਸ ਦਾ ਮੌਤ ਦੇ ਮੂੰਹ ਵਿੱਚ ਜਾ ਕੇ ਛੁਟਕਾਰਾ ਹੋਇਆ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਵਿੱਚ ਸ਼ਰੇਆਮ ਨਸ਼ੇ ਦਾ ਕਾਰੋਬਾਰ ਹੋ ਰਿਹਾ ਸੀ ਭਾਵੇਂ ਹੁਣ ਨਸ਼ਾ ਰੁਕ ਕਮੇਟੀ ਹੋਂਦ ਵਿੱਚ ਆਉਣ ਤੋਂ ਬਾਅਦ ਨਸ਼ੇ ਦਾ ਕਾਰੋਬਾਰ ਘੱਟ ਹੋਇਆ ਹੈ, ਪਰ ਵੱਡੇ ਨਸ਼ਾ ਤਸਕਰ ਅਜੇ ਵੀ ਪਕੜ ਤੋਂ ਬਾਹਰ ਹਨ।

ਪੁਲਿਸ ਵਲੋਂ ਹੁਣ ਤੱਕ ਦੀ ਕਾਰਵਾਈ: ਦੂਸਰੇ ਪਾਸੇ ਪੁਲਿਸ ਅਧਿਕਾਰੀ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਮਾਮਲੇ ਵਿੱਚ ਬਦਨਾਮ ਬਸਤੀ ਬੀੜ ਤਲਾਬ ਵਿੱਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਕ ਜਨਵਰੀ 2023 ਤੋਂ ਹੁਣ ਤੱਕ ਐਨਡੀਪੀਐਸ ਐਕਟ ਤਹਿਤ 31 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 196 ਗ੍ਰਾਮ ਹੈਰੋਇਨ, 1000 ਨਸ਼ੀਲੀਆਂ ਗੋਲੀਆਂ, 150 ਕਿਲੋ ਭੁੱਕੀ ਅਤੇ ਚਾਰ ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਐਕਸਾਇਜ਼ ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਵੱਲੋਂ ਹਾਲੇ ਵੀ ਲਗਾਤਾਰ ਸ਼ੱਕੀ ਆਉਣ-ਜਾਣ ਵਾਲੇ ਰਸਤਿਆਂ ਉੱਤੇ ਨਾਕਾਬੰਦੀ ਕਰਕੇ ਤਲਾਸ਼ੀ ਲਈ ਜਾਂਦੀ ਹੈ ਤੇ ਆਉਂਦੇ ਦਿਨਾਂ ਵਿੱਚ ਉਮੀਦ ਹੈ ਕਿ ਇਸ ਬਸਤੀ ਚੋਂ ਨਸ਼ੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.