ETV Bharat / state

'ਕਾਂਗਰਸੀ ਕੌਂਸਲਰ ਨੇ ਮੰਨਿਆ ਕਿ ਪੰਜਾਬ ਵਿੱਚ ਹੁਣ ਵੀ ਸ਼ਰੇਆਮ ਚੱਲ ਰਿਹੈ ਨਸ਼ਾ' - congress leader admit drugs in punjab

ਬਠਿੰਡਾ ਦੇ ਸੀਨੀਅਰ ਕਾਂਗਰਸ ਪਾਰਟੀ ਦੇ ਆਗੂ ਅਤੇ ਮਿਊਂਸੀਪਲ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਖ਼ੁਦ ਦੇ ਵਾਰਡ ਵਿੱਚ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾ ਨਾਲ ਦੇਖਿਆ ਕਿ 5-6 ਨੌਜਵਾਨਾਂ ਨੂੰ ਸ਼ੁਲਭ ਸ਼ੌਚਾਲਿਆ ਵਿੱਚ ਨਸ਼ੇ ਦੇ ਟੀਕੇ ਲਾ ਕੇ ਨਸ਼ਾ ਕਰ ਰਹੇ ਸਨ।

ਫ਼ੋਟੋ
ਫ਼ੋਟੋ
author img

By

Published : Jan 24, 2020, 12:57 PM IST

ਬਠਿੰਡਾ: ਨਸ਼ੇ ਨੂੰ ਖ਼ਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਨਸ਼ਾ ਖ਼ਤਮ ਕਰਨ ਲਈ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸਹੁੰ ਖਾਧੀ ਗਈ ਸੀ ਕਿ ਉਹ 4 ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰ ਦੇਣਗੇ ਪਰ ਕਾਂਗਰਸ ਸਰਕਾਰ ਨੂੰ 3 ਸਾਲ ਹੋਣ ਜਾ ਰਹੇ ਹਨ ਪਰ ਅੱਜ ਤੱਕ ਨਸ਼ਾ ਖ਼ਤਮ ਹੋਣ ਦੀ ਥਾਂ ਉਸੇ ਤਰ੍ਹਾਂ ਚੱਲ ਰਿਹਾ ਹੈ।

ਨਸ਼ੇ ਦੀ ਬਠਿੰਡਾ ਤੋਂ ਗਰਾਉਂਡ ਰਿਪੋਰਟ

ਪੰਜਾਬ ਦੀ ਮੌਜੂਦਾ ਸਥਿਤੀ ਜਾਣਨ ਲਈ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਕਵਰੇਜ ਕੀਤੀ ਗਈ ਜਿਸ ਵਿੱਚ ਇੱਕ ਮਾਂ ਨੇ ਦੱਸਿਆ, " ਮੇਰਾ ਪੁੱਤਰ 22 ਸਾਲ ਦਾ ਸੀ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਨਸ਼ੇ ਨੇ ਉਸ ਦੀ ਜਾਨ ਲੈ ਲਈ। ਨਸ਼ੇ ਨੇ ਮੇਰਾ ਪੁੱਤ ਖਾ ਲਿਆ, ਮੈਂ ਆਪਣੇ ਬੱਚੇ ਨੂੰ ਕਦੇ ਨਹੀਂ ਭੁੱਲ ਸਕਾਂਗੀ।"

ਇੱਕ ਬਜ਼ੁਰਗ ਪਿਓ ਨੇ ਦੱਸਿਆ ਕਿ ਉਸ ਦਾ ਪੁੱਤਰ ਵੀ ਨਸ਼ੇ ਦਾ ਆਦੀ ਹੈ। ਨਸ਼ੇ ਕਾਰਨ ਉਸ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਘਰ ਵਿੱਚ ਰੋਟੀ ਵੀ ਬੜੀ ਮੁਸ਼ਕਿਲ ਨਾਲ ਪੱਕਦੀ ਹੈ। ਘਰ ਦਾ ਸਿਲੰਡਰ ਵੀ ਉਸ ਨੇ ਵੇਚ ਦਿੱਤਾ ਅਤੇ ਰੋਟੀ ਵੀ ਹੁਣ ਲੱਕੜਾਂ ਦੇ ਚੁੱਲ੍ਹੇ 'ਤੇ ਬਣਾਉਣੀ ਪੈਂਦੀ ਹੈ।

ਬਠਿੰਡਾ ਦੇ ਸੀਨੀਅਰ ਕਾਂਗਰਸ ਪਾਰਟੀ ਦੇ ਆਗੂ ਅਤੇ ਮਿਊਂਸੀਪਲ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਖ਼ੁਦ ਦੇ ਵਾਰਡ ਵਿੱਚ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾ ਨਾਲ ਦੇਖਿਆ ਕਿ 5-6 ਨੌਜਵਾਨ ਸ਼ੁਲਭ ਸ਼ੌਚਾਲਿਆ ਵਿੱਚ ਨਸ਼ੇ ਦੇ ਟੀਕੇ ਲਾ ਕੇ ਨਸ਼ਾ ਕਰ ਰਹੇ ਸਨ।

ਜਗਰੂਪ ਗਿੱਲ ਨੂੰ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਨੇ ਹੀ ਕਿਹਾ ਸੀ ਕਿ ਉਹ ਚਾਰ ਹਫ਼ਤੇ ਵਿੱਚ ਨਸ਼ਾ ਖ਼ਤਮ ਕਰ ਦੇਣਗੇ? ਤਾਂ ਉਨ੍ਹਾਂ ਨੇ ਕਿਹਾ, "ਮੈਂ ਇਹ ਗੱਲ ਨਹੀਂ ਕਹਿੰਦਾ ਕਿ ਨਸ਼ਾ ਖ਼ਤਮ ਹੋ ਚੁੱਕਿਆ ਹੈ ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ੁਲਭ ਸ਼ੌਟਾਲਿਆ ਅਤੇ ਪਾਰਕਾਂ ਨੂੰ ਨਸ਼ੇ ਲਈ ਹੀ ਕਿਉਂ ਵਰਤਿਆ ਜਾਂਦਾ ਹੈ।"

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਿਊਂਸੀਪਲ ਕੌਂਸਲਰ ਜਗਰੂਪ ਸਿੰਘ ਗਿੱਲ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਸਾਬਿਤ ਹੁੰਦਾ ਹੈ ਕਿ ਕੈਪਟਨ ਸਰਕਾਰ ਵੱਲੋਂ ਨਸ਼ੇ ਨੂੰ 4 ਹਫ਼ਤਿਆਂ ਵਿੱਚ ਖ਼ਤਮ ਕਰਨ ਦਾ ਦਾਅਵਾ ਝੂਠਾ ਸੀ।

Intro: ਨਸ਼ੇ ਕਾਰਨ ਹੋਈ ਨੌਜਵਾਨ ਲੜਕੇ ਦੀ ਮੌਤ ਦਾ ਦਰਦ ਮਾਂ ਦੇ ਹੰਝੂਆਂ ਰਾਹੀਂ ਵਗਿਆ

ਬਠਿੰਡਾ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਿਊਂਸੀਪਲ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਮੰਨਿਆ ਕਿ ਉਨ੍ਹਾਂ ਦੇ ਖ਼ੁਦ ਦੇ ਵਾਰਡ ਵਿੱਚ ਲੋਕ ਕਰ ਰਹੇ ਨੇ ਚਿੱਟੇ ਦਾ ਨਸ਼ਾ

Body:ਚਿੱਟੇ ਦੇ ਨਸ਼ੇ ਨੇ ਕਿੰਨੇ ਹੀ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਤੇ ਕਈ ਘਰਾਂ ਦੇ ਚੁੱਲ੍ਹੇ ।
ਅੱਜ ਚਿੱਟੇ ਦੇ ਨਸ਼ੇ ਦੀਆਂ ਜੜ੍ਹਾਂ ਏਨੀਆਂ ਫੈਲ ਚੁੱਕੀਆਂ ਹਨ ਕਿ ਕਿੰਨੇ ਹੀ ਨੌਜਵਾਨ ਲੜਕੇ ਲੜਕੀਆਂ ਆਪਣੀਆਂ ਜਾਨਾਂ ਗਵਾ ਚੁੱਕੇ ਹਨ
ਨਸ਼ੇ ਨੂੰ ਖਤਮ ਕਰਨ ਲਈ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਚੋਂ ਨਸ਼ਾ ਖ਼ਤਮ ਕਰਨ ਦੇ ਲਈ ਗੁਟਕਾ ਸਾਹਿਬ ਦੇ ਹੱਥ ਵਿੱਚ ਫੜਕੇ ਸਹੁੰ ਖਾਧੀ ਗਈ ਸੀ ਕੀ ਉਹ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰ ਦੇਣਗੇ ਕਾਂਗਰਸ ਸਰਕਾਰ ਨੂੰ ਤਿੰਨ ਸਾਲ ਹੋਣ ਜਾ ਰਹੇ ਹਨ ਪਰ ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ

ਜਿਸ ਤੇ ਬਠਿੰਡਾ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਾ ਖਤਮ ਨਹੀਂ ਸਗੋਂ ਦੁੱਗਣਾ ਹੋ ਚੁੱਕਿਆ ਹੈ

ਅੱਜ ਪੰਜਾਬ ਦੀ ਮੌਜੂਦਾ ਸਥਿਤੀ ਜਾਣਨ ਲਈ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਖਬਰ ਕੀਤੀ ਗਈ ਜਿਸ ਵਿੱਚ ਇੱਕ ਮਾਂ ਨੇ ਦੱਸਿਆ ਕਿ ਮੇਰਾ ਬੇਟਾ ਬਾਈ ਸਾਲ ਦਾ ਸੀ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਨਸ਼ੇ ਨੇ ਉਸ ਦੀ ਜਾਨ ਲੈ ਲਈ ।ਮਾਂ ਦੇ ਅੱਖਾਂ ਵਿੱਚੋਂ ਹੰਝੂ ਆਪਣੇ ਮੁੰਡੇ ਦੀ ਯਾਦ ਵਿੱਚ ਇੰਝ ਛਲਕ ਰਹੇ ਸਨ ਕਿ ਸਰਕਾਰਾਂ ਤੋਂ ਵੱਡੀ ਨਾਰਾਜ਼ਗੀ ਹੋਵੇ ।ਰੋਂਦੀ ਮਾਂ ਨੇ ਦੱਸਿਆ ਕਿ ਮੇਰਾ ਬੇਟਾ ਮੈਨੂੰ ਸਮਝ ਸਕਦਾ ਸੀ ਮੈਂ ਆਪਣੇ ਬੱਚੇ ਨੂੰ ਕਦੇ ਨਹੀਂ ਭੁੱਲ ਸਕਾਂਗੀ

ਬਾਈਟ - ਰਾਣੀ (ਨਸ਼ੇ ਨਾਲ ਮੌਤ ਹੋਈ ਨੌਜਵਾਨ ਦੀ ਮਾਂ )
ਨਸ਼ੇ ਨੇ ਕਿਸੇ ਦਾ ਪੁੱਤ ਖੋਹ ਲਿਆ ਤਾਂ ਕਿਸੇ ਦੇ ਹਾਲਾਤ ਮਾੜੇ ਕਰ ਦਿੱਤੇ ਇੱਕ ਬਜ਼ੁਰਗ ਪਿਓ ਨੇ ਦੱਸਿਆ ਕਿ ਮੇਰਾ ਬੇਟਾ ਵੀ ਨਸ਼ੇ ਕਰਨ ਦਾ ਆਦੀ ਹੈ ਨਸ਼ੇ ਦੇ ਕਾਰਨ ਉਸ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ । ਅੱਜ ਘਰ ਵਿੱਚ ਰੋਟੀ ਵੀ ਬੜੀ ਮੁਸ਼ਕਿਲ ਨਾਲ ਮਿਲ ਪੱਕਦੀ ਹੈ ਘਰ ਵਿੱਚ ਸਿਲੰਡਰ ਸੀ ਉਹ ਵੀ ਵੇਚ ਦਿੱਤਾ ਅਤੇ ਰੋਟੀ ਹੋਣ ਲੱਕੜੀਆਂ ਤੇ ਚੁੱਲ੍ਹੇ ਵਿੱਚ ਬਣਾਉਣੀ ਪੈਂਦੀ ਹੈ ਨਸ਼ੇ ਕਰਨ ਦੇ ਲਈ ਮੇਰੇ ਬੇਟੇ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਜਦੋਂ ਕਿ ਸਰਕਾਰਾਂ ਕਹਿੰਦੀਆਂ ਹਨ ਕਿ ਨਸ਼ਾ ਬੰਦ ਹੋ ਗਿਆ ਬੰਦ ਨਹੀਂ ਸਗੋਂ ਵਧਿਆ ਹੈ
ਵਾਈਟ -ਦਰਸ਼ਨ ਸਿੰਘ (ਨਸ਼ੇ ਨਾਲ ਗ੍ਰਸਤ ਨੌਜਵਾਨ ਦਾ ਪਿਤਾ )
ਬਠਿੰਡਾ ਦੀ ਆਲਮਪੁਰਾ ਬਸਤੀ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਲੜਕੀ ਨੇ ਦੱਸਿਆ ਕਿ ਮੇਰੇ ਗੁਆਂਢ ਵਿੱਚ ਕਈ ਨਸ਼ਾ ਕਰਨ ਦੇ ਆਦੀ ਹਨ ਜਦੋਂ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਹ ਮੇਰੇ ਤੇ ਹੀ ਹਾਵੀ ਹੋ ਗਏ ।
ਪੰਜਾਬ ਸਰਕਾਰ ਕਹਿੰਦੀ ਹੈ ਕਿ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰ ਦੇਵੇਗੀ ਪਰ ਕਿੱਥੇ ਖਤਮ ਹੋਇਆ ਹੈ ਨਾ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਨਸ਼ਾ ਖਤਮ ਹੋ ਜਾਵੇ
ਬਾਈਟ -ਸੁਰੇਸ਼ ਕੁਮਾਰ ਵਾਸੀ ਆਲਮਪੁਰਾ ਬਸਤੀ ਬਠਿੰਡਾ

ਇਕ ਨਸ਼ੇ ਨੇ ਪੰਜਾਬ ਜਵਾਨੀ ਖਾ ਲਈ ਕਈ ਘਰਾਂ ਦੇ ਚੁੱਲ੍ਹੇ ਬੁਝਾ ਦਿੱਤੇ ਨਸ਼ੇ ਦਾ ਦਰਦ ਤਾਂ ਹਰ ਘਰ ਵਿੱਚੋਂ ਛਲਕਦਾ ਹੋਇਆ ਨਜ਼ਰ ਆਇਆ । ਇਸ ਗੱਲ ਨੂੰ ਬਠਿੰਡਾ ਦੇ ਸੀਨੀਅਰ ਕਾਂਗਰਸ ਪਾਰਟੀ ਦੇ ਆਗੂ ਮਿਊਂਸੀਪਲ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਵੀ ਮੰਨਿਆ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਸਾਡੇ ਖੁਦ ਦੇ ਵਾਰਡ ਵਿੱਚ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਜਗਰੂਪ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਅੱਖਾ ਨਾਲ ਇਹ ਸਭ ਕੁਝ ਦੇਖਿਆ ਹੈ ਪੰਜ ਛੇ ਨੌਜਵਾਨ ਸੁਲਭ ਸੌਚਾਲਿਆ ਵਿੱਚ ਨਸ਼ੇ ਦੇ ਟੀਕੇ ਲੈ ਕੇ ਨਸ਼ਾ ਕਰ ਰਹੇ ਸਨ ਜਦੋਂ ਉਨ੍ਹਾਂ ਨਸ਼ੇ ਕਰਨ ਵਾਲਿਆਂ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਉੱਥੋਂ ਭੱਜਣ ਲੱਗੇ ਜਿਨ੍ਹਾਂ ਦੇ ਹੱਥਾਂ ਵਿੱਚ ਨਸ਼ੇ ਦੇ ਟੀਕੇ ਸਨ ਨਸ਼ਾ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਆਮ ਲੋਕ ਸੌਚਾਲਿਆ ਅਤੇ ਪਾਰਕ ਘੱਟ ਵੇਖਣ ਨੂੰ ਮਿਲਦੇ ਹਨ ਇਹ ਨਸ਼ੇੜੀ ਜ਼ਿਆਦਾ ਦੇਖੇ ਜਾਂਦੇ ਹਨ
ਜਦੋਂ ਜਗਰੂਪ ਗਿੱਲ ਨੂੰ ਪੁੱਛਿਆ ਗਿਆ ਕਿ ਤੁਹਾਡੀ ਸਰਕਾਰ ਨੇ ਹੀ ਕਿਹਾ ਸੀ ਕਿ ਉਹ ਚਾਰ ਹਫ਼ਤੇ ਵਿੱਚ ਨਸ਼ਾ ਖਤਮ ਕਰ ਦੇਣਗੇ ਤਾਂ ਜਗਰੂਪ ਗਿੱਲ ਨੇ ਕਿਹਾ ਕਿ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਅੱਜ ਨਸ਼ਾ ਖ਼ਤਮ ਹੋਇਆ ਹੈ ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਸੁਲਭ ਸੌਚਾਲਿਆ ਅਤੇ ਪਾਰਕਾਂ ਨੂੰ ਹੀ ਕਿਉਂ ਨਸ਼ੇ ਲਈ ਵਰਤਿਆ ਜਾਵੇ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਿਊਂਸੀਪਲ ਕੌਂਸਲਰ ਜਗਰੂਪ ਸਿੰਘ ਗਿੱਲ ਵੱਲੋਂ ਕਹੀ ਗਈ ਸਾਬਿਤ ਕਰਦੀ ਹੈ ਕਿ ਕੈਪਟਨ ਸਰਕਾਰ ਵੱਲੋਂ ਨਸ਼ੇ ਨੂੰ ਚਾਰ ਹਫਤੇ ਵਿਚ ਖਤਮ ਕਰਨ ਦਾ ਦਾਅਵਾ ਝੂਠਾ ਸੀ ਜਿਸ ਨੂੰ ਲੋਕਾਂ ਨੇ ਵੀ ਸਾਬਤ ਕਰ ਦਿੱਤਾ ਹੈ

Conclusion:ਇਹ ਗੱਲ ਤਾਂ ਸਾਫ ਹੈ ਕਿ ਅੱਜ ਨਸ਼ਾ ਦਿਨ ਬ ਦਿਨ ਆਪਣੇ ਪੈਰ ਪਸਾਰਦਾ ਹੀ ਜਾ ਰਿਹਾ ਹੈ ਜੇਕਰ ਨਸ਼ੇ ਤੇ ਠੱਲ੍ਹ ਪਾਉਣ ਲਈ ਕੈਪਟਨ ਸਰਕਾਰ ਆਪਣੇ ਰਹਿੰਦੇ ਦੋ ਸਾਲਾਂ ਵਿੱਚ ਵੀ ਜੇਕਰ ਕੋਈ ਅਹਿਮ ਕਦਮ ਚੁੱਕਦੀ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲ ਦਲ ਵਿੱਚੋਂ ਕੱਢਿਆ ਜਾ ਸਕੇ ।
ETV Bharat Logo

Copyright © 2025 Ushodaya Enterprises Pvt. Ltd., All Rights Reserved.