ETV Bharat / state

ਸਿੱਖ ਫੌਜੀਆਂ ਦੀ ਦਸਤਾਰ ਦੀ ਲੰਬਾਈ ਘਟਣ ਨਾਲ ਵਧੀ ਅਸੁਰੱਖਿਆ, ਪੜ੍ਹੋ ਭਾਜਪਾ ਆਗੂ ਦਾ ਕੇਂਦਰ ਦੇ ਫੈਸਲੇ 'ਤੇ ਤਰਕ - ਕੇਂਦਰ ਸਰਕਾਰ ਵਲੋਂ ਲਿਆ ਗਿਆ ਹੈ ਹੈਲਮੇਟ ਦਾ ਫੈਸਲਾ

ਸਿੱਖ ਫੌਜਾਂ ਨੂੰ ਹੈਲਮਟ ਪਹਿਨਾਉਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਰੱਖਿਆ ਮੰਤਰਾਲੇ ਵਲੋਂ ਸਿੱਖ ਫੌਜੀਆਂ ਦੀ ਸੁਰੱਖਿਆ ਲਈ ਹਾਰਡ ਹੈਟ ਤਿਆਰ ਕੀਤੀ ਗਈ ਹੈ। ਇਸ ਮਾਮਲੇ ਉੱਤੇ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਨੇ ਵੀ ਆਪਣੀ ਰਾਇ ਦਿੱਤੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 20 ਮੀਟਰ ਤੋਂ ਪੱਗ ਘੱਟਕੇ 7 ਮੀਟਰ ਦੀ ਹੋ ਗਈ ਹੈ ਜੋ ਸੁਰੱਖਿਆ ਵਜੋਂ ਸਿੱਖ ਫੌਜੀਆਂ ਲਈ ਨਾਕਾਫੀ ਹੈ।

Discussion with BJP leader about helmets for Sikh soldiers
ਸਿੱਖ ਫੌਜੀਆਂ ਦੀ ਦਸਤਾਰ ਦੀ ਲੰਬਾਈ ਘਟਣ ਨਾਲ ਵਧੀ ਅਸੁਰੱਖਿਆ
author img

By

Published : Jan 15, 2023, 2:30 PM IST

Updated : Jan 15, 2023, 6:55 PM IST

ਸਿੱਖ ਫੌਜੀਆਂ ਦੀ ਦਸਤਾਰ ਦੀ ਲੰਬਾਈ ਘਟਣ ਨਾਲ ਵਧੀ ਅਸੁਰੱਖਿਆ
ਸਿੱਖ ਫੌਜੀਆਂ ਦੀ ਦਸਤਾਰ ਦੀ ਲੰਬਾਈ ਘਟਣ ਨਾਲ ਵਧੀ ਅਸੁਰੱਖਿਆ, ਪੜ੍ਹੋ ਭਾਜਪਾ ਆਗੂ ਦਾ ਕੇਂਦਰ ਦੇ ਫੈਸਲੇ 'ਤੇ ਤਰਕ

ਬਠਿੰਡਾ: ਸਿੱਖ ਫੌਜੀਆਂ ਲਈ ਦਸਤਾਰ ਉੱਤੇ ਹਾਰਡ ਹੈਟ ਪਹਿਨਣ ਦਾ ਮੁੱਦਾ ਭਖ ਰਿਹਾ ਹੈ। ਇਸ ਮਾਮਲੇ ਉੱਤੇ ਸਿਆਸੀ ਅਤੇ ਧਾਰਮਿਕ ਆਗੂਆਂ ਦੀ ਵੱਖੋਂ ਵੱਖ ਰਾਇ ਹੈ। ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਾਰਡ ਹੈਟ ਨਾਲ ਸਿੱਖ ਫੌਜੀਆਂ ਲਈ ਸੁਰੱਖਿਆ ਦਾ ਕੰਮ ਕਰੇਗਾ। ਇਸ ਬਾਰੇ ਉਨ੍ਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ।

ਦਸਤਾਰ ਦੀ ਲੰਬਾਈ ਘਟੀ: ਦਰਅਸਲ ਸਿੱਖ ਫੌਜੀਆਂ ਲਈ ਹਾਰਡ ਹੈਟ ਜਾਂ ਹੈਲਮੇਟ ਦੇ ਮਾਮਲੇ ਦੀ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਕੇਂਦਰ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤਾ ਜਾ ਚੁੱਕੀ ਹੈ। ਉਥੇ ਹੀ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਸਿੱਖ ਫੌਜੀਆਂ ਦੀ ਸੁਰੱਖਿਆ ਨੂੰ ਲੈ ਕੇ ਡੀਆਰਡੀਓ ਨੇ ਅਜਿਹਾ ਹਾਰਡ ਹੈਟ ਤਿਆਰ ਕੀਤਾ ਹੈ ਕਿ ਜਿਸ ਨਾਲ ਸਿੱਖ ਫੌਜੀਆਂ ਦੀ ਜਾਨ ਸੁਰੱਖਿਅਤ ਰਹੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਗਿਆ ਹੈ, ਕਿਉਂ ਕਿ ਪਹਿਲਾਂ ਸਿੱਖ ਫੌਜੀਆਂ ਦੀ ਦਸਤਾਰ ਦੀ ਲੰਬਾਈ 18 ਤੋਂ 20 ਮੀਟਰ ਹੁੰਦੀ ਸੀ ਜੋਕਿ ਕਿਸੇ ਵੀ ਹਮਲੇ ਤੋਂ ਸਿੱਖ ਫੌਜੀਆਂ ਨੂੰ ਸੁਰੱਖਿਅਤ ਕਰਦੀ ਸੀ ਪਰ ਹੁਣ ਦਸਤਾਰ ਦੀ ਲੰਬਾਈ ਹੌਲੀ-ਹੌਲੀ ਘੱਟ ਕੇ 7 ਤੋਂ 8 ਮੀਟਰ ਦੀ ਰਹਿ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਡੀਆਰਡੀਓ ਵੱਲੋਂ ਲਿਆ ਗਿਆ ਹੈ ਨਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ। ਇਸ ਨੂੰ ਧਾਰਮਿਕ ਰੰਗ ਦਿੱਤੇ ਜਾਣਾ ਗ਼ਲਤ ਹੈ। ਇਹ ਹਾਰਡ ਹੈਟ ਹਰ ਸਿੱਖ ਫੌਜੀ ਲਈ ਜ਼ਰੂਰੀ ਨਹੀਂ ਇਹ ਉਸ ਦੀ ਮਰਜ਼ੀ ਹੈ ਕਿ ਉਸਨੇ ਪਹਿਨਣਾ ਹੈ ਜਾਂ ਨਹੀਂ। ਕੇਂਦਰ ਸਰਕਾਰ ਵੱਲੋਂ ਸਿਰਫ ਸਿੱਖ ਫੌਜੀਆਂ ਦੀ ਸੁਰੱਖਿਆ ਨੂੰ ਲੈ ਕੇ ਇਹ ਕਦਮ ਚੁੱਕੇ ਗਏ ਹਨ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਨੂੰ ਧਾਰਮਿਕ ਰੰਗਤ ਨਾ ਦੇਣ ਦੀ ਬੇਨਤੀ ਵੀ ਕੀਤੀ ਹੈ।

ਇਹ ਵੀ ਪੜ੍ਹੋ: ਚਾਈਨਾ ਡੋਰ ਦੀ ਲਪੇਟ ਵਿੱਚ ਮਾਸੂਮ ਆਇਆ, ਮੂੰਹ ਉੱਤੇ ਲੱਗੇ 120 ਟਾਂਕੇ !

ਜਥੇਦਾਰ ਰਘੁਬੀਰ ਸਿੰਘ ਨੇ ਕੀਤੀ ਨਿਖੇਧੀ: ਦੂਜੇ ਪਾਸ ਅੰਮ੍ਰਿਤਸਰ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੱਖਿਆ ਮੰਤਰਾਲੇ ਵਲੋਂ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਣ ਦੇ ਹੁਕਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਰਾਜ ਵੇਲ਼ੇ ਤੋਂ ਸਿੱਖਾਂ ਨੇ ਕਦੇ ਹੈਲਮਟ ਪਾਉਣਾ ਮਨਜ਼ੂਰ ਨਹੀਂ ਕੀਤਾ। ਸਾਡੇ ਕੋਲ ਇਸਦਾ ਇਤਹਾਸ ਹੈ। ਸਾਡੇ ਕੋਲ ਲਿਖਤਾਂ ਮਜੂਦ ਹਨ। ਉਸ ਵੇਲ਼ੇ ਦੇ ਸਿੱਖ ਫੌਜੀਆਂ ਨੇ ਲਿਖ ਕੇ ਦਿੱਤਾ ਸੀ ਕਿ ਸਾਡੇ ਉੱਤੇ ਸਟ ਵੀ ਲੱਗ ਜਾਵੇ। ਅਸੀ ਇਸਦਾ ਮੁਆਵਜ਼ਾ ਨਹੀਂ ਲਵਾਂਗੇ। ਉਨ੍ਹਾਂ ਕਿਹਾ ਕਿ ਜੋ ਸੱਚਾ ਸਿੱਖ ਹੈ ਉਹ ਕਦੇ ਵੀ ਆਪਣੇ ਸਿਰ ਤੇ ਟੋਪੀ ਧਾਰਨ ਨਹੀਂ ਕਰਦਾ।

Last Updated : Jan 15, 2023, 6:55 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.