ETV Bharat / state

ਰਾਮ ਰਹੀਮ ਨੂੰ ਨਕਲੀ ਦੱਸਣ ਵਾਲਿਆਂ ’ਤੇ ਡੇਰਾ ਸਿਰਸਾ ਦੇ ਵਕੀਲ ਨੇ ਕੀਤੇ ਵੱਡੇ ਖੁਲਾਸੇ ! - ਪੈਰੋਲ ਤੇ ਆਏ ਰਾਮ ਰਹੀਮ ਨੂੰ ਨਕਲੀ ਦੱਸ ਜਾਂਚ ਦੀ ਮੰਗ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਕਲੀ ਦੱਸਣ ਵਾਲਿਆਂ ’ਤੇ ਡੇਰਾ ਸੱਚਾ ਸੌਦਾ ਦੀ ਪੈਰਵਾਈ ਕਰਨ ਵਾਲੇ ਸੀਨੀਅਰ ਵਕੀਲ ਨੇ ਵੱਡੇ ਖੁਲਾਸੇ ਕੀਤੇ ਗਏ ਹਨ। ਦੱਸ ਦਈਏ ਕਿ ਪਿਛਲੇ ਦਿਨ੍ਹੀਂ ਆਪਣੇ ਆਪ ਨੂੰ ਡੇਰੇ ਦੇ ਸਮਰਥਕ ਦੱਸਣ ਵਾਲੇ ਲੋਕਾਂ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਪੈਰੋਲ ਤੇ ਆਏ ਰਾਮ ਰਹੀਮ ਨੂੰ ਨਕਲੀ ਦੱਸ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਮਸਲੇ ਤੇ ਹਾਈਕੋਰਟ ਦੇ ਆਏ ਫੈਸਲੇ ਤੋਂ ਬਾਅਦ ਡੇਰੇ ਦੇ ਵਕੀਲ ਵੱਲੋਂ ਈਟੀਵੀ ਭਾਰਤ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਰਾਮ ਰਹੀਮ ਨਕਲੀ ਤੇ ਬੋਲੇ ਡੇਰਾ ਸਿਰਸਾ ਦੇ ਵਕੀਲ

author img

By

Published : Jul 4, 2022, 6:51 PM IST

ਬਠਿੰਡਾ: ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚੋਂ ਪੈਰੋਲ ’ਤੇ ਬਾਹਰ ਆਏ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਿਛਲੇ ਦਿਨ੍ਹੀਂ ਨਕਲੀ ਦੱਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਨ ਵਾਲੇ ਲੋਕ ਡੇਰਾ ਪ੍ਰੇਮੀ ਨਹੀਂ ਇਸ ਗੱਲ ਦਾ ਖੁਲਾਸਾ ਡੇਰਾ ਸੱਚਾ ਸੌਦਾ ਦੀ ਪੈਰਵਾਈ ਕਰਨ ਵਾਲੇ ਸੀਨੀਅਰ ਵਕੀਲ ਕੇਵਲ ਸਿੰਘ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਉਨ੍ਹਾਂ ਕਿਹਾ ਕਿ ਇੱਕ ਗਰੁੱਪ ਹੈ ਜੋ ਲਗਾਤਾਰ ਡੇਰਾ ਸੱਚਾ ਸੌਦਾ ਦੇ ਖ਼ਿਲਾਫ਼ ਪ੍ਰਚਾਰ ਕਰਦਾ ਹੈ ਤੇ ਇੰਨ੍ਹਾਂ ਵੱਲੋਂ ਲਗਾਤਾਰ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜੋ ਡੇਰਾ ਸੱਚਾ ਸੌਦਾ ਨੂੰ ਢਾਹ ਲਾਈ ਜਾ ਸਕੇ। ਵਕੀਲ ਨੇ ਕਿਹਾ ਕਿ ਇਹ ਡੇਰਾ ਪ੍ਰੇਮੀ ਨਹੀਂ ਹਨ। ਇਨ੍ਹਾਂ ਨੂੰ ਡੇਰੇ ਦੀ ਮੈਨੇਜਮੈਂਟ ਵੱਲੋਂ ਪਹਿਲਾਂ ਹੀ ਕੱਢਿਆ ਜਾ ਚੁੱਕਾ ਹੈ ਕਿਉਂਕਿ ਉਨ੍ਹਾਂ ਵੱਲੋਂ ਲਗਾਤਾਰ ਡੇਰਾ ਸੱਚਾ ਸੌਦਾ ਖ਼ਿਲਾਫ਼ ਇੱਕ ਮੁਹਿੰਮ ਛੇੜ ਕੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਜਿਸ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ।

ਰਾਮ ਰਹੀਮ ਨਕਲੀ ਤੇ ਬੋਲੇ ਡੇਰਾ ਸਿਰਸਾ ਦੇ ਵਕੀਲ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਸੰਗਤ ਅਤੇ ਡੇਰਾ ਮੈਨੇਜਮੈਂਟ ਵੱਲੋਂ ਕਈ ਸ਼ਿਕਾਇਤਾਂ ਪੁਲਿਸ ਨੂੰ ਦਿੱਤੀਆਂ ਗਈਆਂ ਹਨ ਪਰ ਇੰਨ੍ਹਾਂ ’ਤੇ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹੀਂ ਮੀਡੀਆ ਵਿੱਚ ਇਹ ਪ੍ਰਚਾਰਿਆ ਗਿਆ ਕਿ ਡੇਰਾ ਸੱਚਾ ਸੌਦਾ ਦੇ ਡੇਰਾ ਪ੍ਰੇਮੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਕੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਨਕਲੀ ਦੱਸਿਆ ਗਿਆ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਗੱਲ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਮਸਲੇ ’ਤੇ ਅੱਜ ਮਾਣਯੋਗ ਅਦਾਲਤ ਵੱਲੋਂ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਨ ਵਾਲੇ ਡੇਰਾ ਪ੍ਰੇਮੀ ਨਹੀਂ ਹਨ। ਵਕੀਲ ਨੇ ਕਿਹਾ ਕਿ ਇਹ ਉਹ ਸ਼ਰਾਰਤੀ ਧੜਾ ਹੈ ਜੋ ਲਗਾਤਾਰ ਡੇਰੇ ਦੀ ਸ਼ਾਖ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜਲਦ ਹੀ ਡੇਰਾ ਮੈਨੇਜਮੈਂਟ ਵੱਲੋਂ ਇਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲਵੇਗਾ।

ਇਹ ਵੀ ਪੜ੍ਹੋ: ਮਾਨ ਕੈਬਨਿਟ ਦਾ ਹੋਇਆ ਵਿਸਥਾਰ, ਅਮਨ ਅਰੌੜਾ ਸਮੇਤ 5 ਚਿਹਰਿਆ ਦੀ ਹੋਈ ਐਂਟਰੀਂ

ETV Bharat Logo

Copyright © 2025 Ushodaya Enterprises Pvt. Ltd., All Rights Reserved.