ਬਠਿੰਡਾ: ਕਿਸਾਨਾਂ ਦੇ ਹਰ ਤਰਾਂ ਦੇ ਕਰਜ਼ਿਆਂ ਤੇ ਲਕੀਰ ਮਾਰ ਦੇਣ ਦੇ ਵਾਅਦੇ ਨਾਲ ਪੰਜਾਬ ਦੀ ਸੱਤਾ ਤੇ ਕਾਬਿਜ਼ ਹੋਈ ਮੌਜੂਦਾ ਕਾਂਗਰਸ ਸਰਕਾਰ ਦੇ ਸਾਢੇ 4 ਸਾਲ ਦੇ ਸ਼ਾਸ਼ਨਕਾਲ ਉਪਰੰਤ ਵੀ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਕੜੀ 'ਚ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੰਬਰਬਸਤੀ ਦੇ ਇੱਕ ਕਿਸਾਨ ਨੇ ਕਰਜੇ ਤੋਂ ਤੰਗ ਆ ਕੇ ਕੁਝ ਦਿਨ ਪਹਿਲਾਂ ਕੋਈ ਜਹਿਰੀਲੀ ਵਸਤੂ ਨਿਗਲ ਲਈ ਸੀ ਜਿਸਦੀ ਇਲਾਜ਼ ਦੌਰਾਨ ਅੱਜ ਮੌਤ ਹੋ ਗਈ।
ਜਿੱਥੇ ਅੱਜ ਉਹ ਅਖੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਪਿੰਡ ਵਾਸੀਆਂ ਅਨੁਸਾਰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾ ਦਾ ਸਾਰਾ ਕਰਜਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਚਰਨਜੀਤ ਛੋਟਾ ਕਿਸਾਨ ਹੋਣ ਦੇ ਬਾਵਜੂਦ ਉਸ ਦਾ ਕੋਈ ਕਰਜਾ ਮਾਫ਼ ਨਹੀ ਕੀਤਾ। ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਬਿੱਟੂ ਨੇ ਪੀੜਿਤ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਕੇ 10 ਲੱਖ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ।
ਉਧਰ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨ ਤੇ 174 ਦੀ ਕਰਵਾਈ ਕੀਤੀ ਗਈ ਹੈ।
ਇਹ ਵੀ ਪੜੋ: Viral video: ਵਿਆਹ ਦੌਰਾਨ ਦਿਉਰ ਨੇ ਕੁੱਟੀ ਲਾੜੀ, ਦੇਖੋ ਫਿਰ ਲਾੜੇ ਨੇ ਕੀ ਕੀਤਾ