ਚੰਡੀਗੜ੍ਹ: ਬੀਤੇ ਦਿਨੀ ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਸਿਆਸਤ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਐੱਸ.ਡੀ.ਐੱਮ. ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।
ਇਹ ਵੀ ਪੜੋ: CM ਖੱਟਰ ਦਾ ਵਿਰੋਧ ਕਰਨ ਚੰਡੀਗੜ੍ਹ ਪਹੁੰਚੇ ਕਿਸਾਨ, ਭਾਰੀ ਪੁਲਿਸ ਬਲ ਤੈਨਾਤ
ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਇਸ ਲਾਠੀਚਾਰਜ ਲਈ ਕੇਂਦਰ ਤੇ ਹਰਿਆਣਾ ਸਰਕਾਰ ਪੂਰਨ ਜ਼ਿੰਮੇਵਾਰ ਦੱਸਿਆ। ਇਸ ਲਾਠੀਚਾਰਜ ਸ਼ਹੀਦ ਹੋਏ ਕਿਸਾਨ ਦੀ ਸ਼ਹਾਦਤ ‘ਤੇ ਵੀ ਉਨ੍ਹਾਂ ਵੱਲੋਂ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, ਕਿ ਜੇਕਰ ਜਲਦ ਹੀ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਲੋਕਾਂ ਵੱਲੋਂ ਹਰਿਆਣਾ ਤੇ ਕੇਂਦਰ ਵਿੱਚੋਂ ਬੀਜੇਪੀ ਦੀ ਸਰਕਾਰ ਨੂੰ ਖਦੇੜਿਆ ਜਾਵੇਗਾ।
ਇਹ ਵੀ ਪੜੋ: ਪਾਕਿਸਤਾਨ ਤੋਂ ਆਏ ਹਥਿਆਰ ਬਰਾਮਦ, ਦਿੱਲੀ ਏਅਰਪੋਰਟ ਤੋਂ ਫੜ੍ਹਿਆ ਗੈਂਗਸਟਰ ਦਾ ਭਰਾ !