ਬਠਿੰਡਾ: ਬਠਿੰਡਾ ਦੀ ਰਾਜਨੀਤੀ ਵਿੱਚਵੱਡਾ ਬਦਲਾਅ ਸਮੇਂ ਦੇਖਣ ਨੂੰ ਮਿਲਿਆ ਹੈ। ਜਦੋਂ ਕਾਂਗਰਸ ਪਾਰਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੇ ਮੇਅਰ ਸਣੇ ਚਾਰ ਕੌਂਸਲਰਾਂ ਨੂੰ ਕਾਂਗਰਸ ਵਿੱਚੋਂ ਛੇ ਸਾਲ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਕਾਰਵਾਈ ਕਾਂਗਰਸ ਦੇ ਜਰਨਲ ਸਕੱਤਰ ਸੰਦੀਪ ਸੰਧੂ ਵੱਲੋਂ ਕੀਤੀ ਗਈ ਕਿਉਂਕਿ ਲਗਾਤਾਰ ਮੇਅਰ ਅਤੇ ਕੱਢੇ ਗਏ ਕੌਂਸਲਰਾਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲੱਗ ਰਹੇ ਸਨ।
ਕਾਂਗਰਸ ਦੀਆਂ ਗਤੀਵਿਧੀਆਂ ਵਿੱਚ ਨਹੀ ਲੈ ਰਹੇ ਸੀ ਭਾਗ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਨ ਗਰਗ ਨੇ ਕਿਹਾ ਮੇਅਰ ਰਾਜਨ ਗਰਗ ਅਤੇ ਚਾਰ ਕੌਂਸਲਰਾਂ ਨੂੰ ਇਸ ਲਈ ਪਾਰਟੀ ਵਿੱਚੋਂ ਕੱਢਿਆ ਗਿਆ ਹੈ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਨਾਲ ਪਾਰਟੀ ਦੇ ਅਨੁਸ਼ਾਸ਼ਨ ਭੰਗ ਹੋ ਰਿਹਾ ਸੀ ਇਸਦੇ ਨਾਲ ਹੀ ਉਹਨਾਂ ਵੱਲੋਂ ਕਾਂਗਰਸ ਦੇ ਕਿਸੇ ਵੀ ਸਮਾਗਮ ਵਿੱਚ ਭਾਗ ਨਹੀਂ ਲਿਆ ਜਾ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ।
ਹੋਰ ਕੌਂਸਲਰਾਂ ਨੂੰ ਦਿਖਾਇਆ ਬਾਹਰ ਦਾ ਰਾਸਤਾ: ਬਠਿੰਡਾ ਨਗਰ ਨਿਗਮ ਦੀ ਮੇਅਰ ਸ੍ਰੀਮਤੀ ਰਮਨ ਗੋਇਲ (ਵਾਰਡ ਨੰਬਰ 35 ਕੌਂਸਲਰ) ਸਮੇਤ ਕੌਂਸਲਰ ਇੰਦਰਜੀਤ ਸਿੰਘ, ਆਤਮਾ ਸਿੰਘ, ਸੁਖਰਾਜ ਸਿੰਘ ਔਲਖ, ਰਜਤ ਰਾਹੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਪਾਰਟੀ ਵਿਚੋਂ 6 ਸਾਲ ਲਈ ਕੱਢਿਆ ਗਿਆ ਹੈ। ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਾਰਟੀ ਵਿਚੋਂ ਕੱਢਣ ਦਾ ਨੋਟਿਸ ਜਾਰੀ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਗਰ ਨਿਗਮ ਬਠਿੰਡਾ ਕਾਂਗਰਸ ਦਾ ਮੇਅਰ ਬਣਿਆ ਸੀ।
ਕਿਸ ਤਰ੍ਹਾਂ ਬਣੇਗਾ ਨਵਾਂ ਮੇਅਰ: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਮੇਰਾ ਰਮਨ ਗੋਇਲ ਦੇ ਪਤੀ ਸੰਦੀਪ ਗੋਇਲ ਵੱਲੋਂ ਮਨਪ੍ਰੀਤ ਸਿੰਘ ਬਾਦਲ ਨਾਲ ਨਜ਼ਦੀਕੀਆਂ ਵਦਾਈਆ ਜਾ ਰਹੀਆਂ ਸਨ। ਇਸੇ ਨਾਲ ਹੀ ਚਾਰ ਕੌਂਸਲਰਾਂ ਵੱਲੋਂ ਲਗਾਤਾਰ ਮਨਪ੍ਰੀਤ ਬਾਦਲ ਨਾਲ ਬੈਠਕਾਂ ਵੀ ਕੀਤੀਆਂ ਗਈਆਂ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਕਿਸ ਤਰ੍ਹਾਂ ਰਮਨ ਗੋਇਲ ਨੂੰ ਬਦਲਦੀ ਹੈ ਅਤੇ ਕਿਸ ਨੂੰ ਮੇਅਰ ਬਣਾਉਂਦੀ ਹੈ। ਜ਼ਿਕਰਯੋਗ ਹੈ ਕਿ ਪਾਰਟੀ ਵਿੱਚੋਂ ਕੱਢੇ ਗਏ ਕੌਂਸਲਰ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਦੱਸੇ ਜਾ ਰਹੇ ਹਨ ਜੋ ਉਨ੍ਹਾਂ ਮਨਪ੍ਰੀਤ ਬਾਦਲ ਨਾਲ ਨੇੜਤਾ ਰੱਖ ਕੇ ਕਾਂਗਰਸ ਦੇ ਕੰਮਾਂ ਵਿੱਚ ਅੜੀਕਾ ਬਣ ਰਹੇ ਸਨ।
ਇਹ ਵੀ ਪੜ੍ਹੋ:- Desecration of Gutka Sahib: ਅੰਮ੍ਰਿਤਸਰ 'ਚ ਗੁਟਕਾ ਸਾਹਿਬ, ਪੋਥੀਆਂ ਅਤੇ ਧਾਰਮਿਕ ਪੁਸਤਕਾਂ ਦੀ ਹੋਈ ਬੇਅਦਬੀ