ਬਠਿੰਡਾ: ਜ਼ਿਲ੍ਹੇ 'ਚ ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰ ਅਸ਼ੋਕ ਗੁਪਤਾ ਨੇ ਬਠਿੰਡਾ 'ਚ ਪ੍ਰੈਸ ਕਾਨਫਰੰਸ ਕੀਤੀ। ਦੱਸਣਯੋਗ ਹੈ ਕਿ ਇਸ ਪ੍ਰੈਸ ਕਾਨਫਰੰਸ 'ਚ ਕੰਨਾਂ ਦੇ ਇਲਾਜ ਲਈ ਕੋਕਨੀਅਰ ਸਰਜਰੀ ਬਾਰੇ ਗੱਲਬਾਤ ਕੀਤੀ ਗਈ।
ਇਸ ਪ੍ਰੈਸ ਕਾਨਫਰੰਸ 'ਚ ਡਾਕਟਰ ਨੇ ਕਿਹਾ ਕਿ ਜਿਹੜਾ ਬੱਚਾ ਜਨਮ ਲੈਣ ਸਮੇਂ ਰੋਂਦਾ ਨਹੀਂ ਜਾਂ ਉਸ ਨੂੰ ਉੱਚਾ ਸੁਣਦਾ ਹੈ। ਉਸ ਦਾ 6 ਤੋਂ 9 ਮਹੀਨਿਆਂ ਤੱਕ ਉਸ ਦਾ ਆਪਰੇਸ਼ਨ ਕਰ ਉਸ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 1000 ਨਵ-ਜੰਮੇ ਬੱਚਿਆਂ ਵਿੱਚ 4 ਬੱਚੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸੁਣਾਈ ਦੇਣ ਵਿੱਚ ਮੁਸ਼ਕਿਲ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸ਼ੁਰੂਆਤੀ ਦੌਰ 'ਚ ਇਸ ਬਿਮਾਰੀ ਦਾ ਪਤਾ ਹੀ ਨਹੀਂ ਲਗਦਾ ਸੀ ਪਰ ਹੁਣ ਇਸ ਦਾ ਇਲਾਜ ਲੱਭ ਲਿਆ ਗਿਆ ਹੈ। ਬੱਚੇ ਦੀ ਸਰਜਰੀ ਕਰਕੇ ਕੋਕਲੀਅਰ ਲਗਾ ਦਿੱਤਾ ਜਾਵੇ ਤਾਂ ਇਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ। ਆਮ ਤੌਰ ਤੇ 9 ਸਾਲ ਤੱਕ ਦੀ ਉਮਰ ਦੇ ਬੱਚੇ ਦਾ ਇਹ ਅਪਰੇਸ਼ਨ ਹੋ ਸਕਦਾ ਹੈ, ਪਰ ਉਮਰ ਵੱਧਣ ਨਾਲ ਸਫਲਤਾ ਦੀ ਦਰ ਘੱਟ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਕੁੱਝ ਲੋਕ ਉਸ ਕੰਨ ਦਾ ਅਪਰੇਸ਼ਨ ਕਰਾਉਂਦੇ ਹਨ, ਜਿਥੋਂ ਦੀ ਬਹੁਤ ਘੱਟ ਸੁਣਾਈ ਦਿੰਦਾ ਹੈ। ਦੂਜੇ ਕੰਨ ਵਿੱਚ ਸੁਣਨ ਵਾਲੀ ਮਸ਼ੀਨ ਲਗਵਾ ਲੈਂਦੇ ਹਨ ਤੇ ਕਈ ਇਸ ਦੇ ਉਲਟ ਜਿਸ ਕੰਨ ਤੋਂ ਚੰਗਾ ਸੁਣਾਈ ਦਿੰਦਾ ਹੈ, ਉਪਰ ਅਪਰੇਸ਼ਨ ਕਰਵਾ ਕੇ ਇੰਪਲਾਂਟ ਲਗਵਾਉਂਦੇ ਹਨ।
ਇਹ ਵੀ ਪੜ੍ਹੋ: ਮਲੋਟ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਉਤਸਵ ਕਰਵਾਇਆ
ਡਾ. ਗੁਪਤਾ ਨੇ ਕਿਹਾ ਕਿ ਕੋਕਲੀਅਰ ਸਰਜਰੀ ਦੀ ਸਫਲਤਾ ਉਮੀਦਵਾਰ ਦੀ ਸਹੀ ਚੋਣ, ਚੰਗੇ ਮੁਲਾਂਕਣ ਅਤੇ ਚੰਗੀ ਕੁਆਲਟੀ ਦੇ ਲਈ ਇੰਪਲਾਂਟ ਤੇ ਨਿਰਭਰ ਕਰਦੀ ਹੈ। 6 ਮਹੀਨੇ ਦੀ ਉਮਰ 'ਚ ਇਸ ਅਪਰੇਸ਼ਨ ਨਾਲ ਹੋਰ ਵੀ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕੋਕਲੀਅਰ ਇੰਪਲਾਂਟ ਸਭ ਤੋਂ ਚੰਗਾ ਅਤੇ ਸਹੀ ਫੈਸਲਾ ਹੈ।