ਬਠਿੰਡਾ: ਨਗਰ ਨਿਗਮ ਦੇ 8 ਵਾਰਡ ਸਣੇ 30 ਹਜ਼ਾਰ ਆਬਾਦੀ ਨੂੰ ਪ੍ਰਭਾਵਿਤ ਕਰ ਰਿਹਾ ਕੂੜਾ ਡੰਪ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਬਠਿੰਡਾ-ਮਾਨਸਾ ਰੋਡ (Bathinda-Mansa Road) ‘ਤੇ ਸੰਘਣੀ ਆਬਾਦੀ ਵਿੱਚ ਕਰੀਬ 10 ਸਾਲ ਪਹਿਲਾਂ ਕੂੜਾ ਡੰਪ ਲਗਾਇਆ ਗਿਆ। ਉਸ ਦਿਨ ਤੋਂ ਹੀ ਕੂੜਾ ਡੰਪ ਨੂੰ ਲੈ ਕੇ ਬਠਿੰਡਾ ਦੀ ਸਿਆਸਤ (politics of Bathinda) ਪੂਰੀ ਤਰ੍ਹਾਂ ਗਰਮਾਈ ਜਾਂਦੀ ਰਹੀ, ਪਰ ਕਿਸੇ ਵੀ ਸਿਆਸੀ ਪਾਰਟੀ ਨੇ ਕੂੜਾ ਡੰਪ ਤੋਂ ਪ੍ਰਭਾਵਿਤ ਲੋਕਾਂ ਦੀ ਬਾਂਹ ਨਹੀਂ ਫੜੀ ਅਤੇ ਅੱਜ ਵੀ ਜਿਉਂ ਦਾ ਤਿਉਂ ਹੀ ਕੂੜਾ ਡੰਪ ਲੋਕਾਂ ਲਈ ਸਿਰਦਰਦੀ ਬਣਿਆ ਹੈ
ਕੂੜਾ ਡੰਪ ਕੈਂਸਰ ਜਿਹੀਆਂ ਭਿਆਨਕ ਬੀਮਾਰੀਆਂ ਨੂੰ ਦੇ ਰਿਹੈ ਸੱਦਾ: ਸੰਘਣੀ ਆਬਾਦੀ ਵਿੱਚ ਬਣੇ ਇਸ ਕੂੜਾ ਡੰਪ ਕਾਰਨ ਪ੍ਰਭਾਵਿਤ ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੂੜਾ ਡੰਪ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਜਿਸ ਕਾਰਨ ਇਸ ਦੇ ਆਲੇ-ਦੁਆਲੇ ਕਲੋਨੀਆਂ ਵਿੱਚ ਰਹਿ ਰਹੇ ਲੋਕ ਬੁਰੀ ਤਰ੍ਹਾਂ ਭਿਆਨਕ ਬੀਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੰਦਗੀ ਕਾਰਨ ਇੱਥੇ ਜ਼ਹਿਰਲੀਏ ਮੱਖੀਆਂ ਅਤੇ ਮੱਛਰਾਂ ਪੈਦਾ ਹੁੰਦੇ ਹਨ, ਜੋ ਇਸ ਕੂੜੇ ਡੰਪ ਤੋਂ ਉਨ੍ਹਾਂ ਦੇ ਘਰੇ ਬਿਮਾਰੀਆਂ ਲੈ ਕੇ ਆਉਦੇ ਹਨ। ਉਨ੍ਹਾਂ ਕਿਹਾ ਕਿ ਭਵੇ ਸਮੇਂ-ਸਮੇਂ ਦੀਆਂ ਸਰਕਾਰ ਵੱਲੋਂ ਚੰਗੀ ਸਿਹਤ ਸਹੂਲਤਾਂ ਦੇ ਲੱਖ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ, ਪਰ ਇਹ ਚੋਣਾਂ ਤੋਂ ਪਹਿਲਾਂ ਹੀ ਹੁੰਦੇ ਹਨ।
ਕੂੜਾ ਡੰਪ ਨੂੰ ਲੈ ਕੇ ਸਿਆਸਤ ਜ਼ਰੂਰ ਹੋਈ, ਪਰ ਤਬਦੀਲ ਕਿਸੇ ਵੀ ਸਿਆਸੀ ਪਾਰਟੀ ਨੇ ਨਹੀਂ ਦਿੱਤਾ: ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਸਮੇਂ ਕਰੀਬ 10 ਸਾਲ ਪਹਿਲਾਂ ਬਠਿੰਡੇ ਦੇ ਲੋਕਾਂ ਨੂੰ ਕੂੜਾ ਕਰਕਟ ਤੋਂ ਨਿਜਾਤ ਦਿਵਾਉਣ ਲਈ ਲਗਾਇਆ ਗਿਆ ਹੈ ਕੂੜਾ ਡੰਪ ਹੁਣ ਬਠਿੰਡਾ ਵਾਸੀਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਸਰਕਾਰ ਸਮੇਂ ਤਾਂ ਉਹ ਕੂੜੇ ਦਾ ਡੰਪ ਇੱਥੋਂ ਚੁੱਕਿਆ ਨਹੀਂ ਗਿਆ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਉਨ੍ਹਾਂ ਵਿੱਚੋਂ ਕੁਝ ਲੋਕ ਉਮੀਦ ਕਰਦੇ ਹਨ, ਕਿ ਉਹ ਇਹ ਕੂੜੇ ਦਾ ਡੰਪ ਇੱਥੋਂ ਚੁੱਕਿਆ ਜਾਵੇਗਾ।
ਕੂੜਾ ਡੰਪ ਦੇ ਨੇੇੜੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਕਈ ਸਿੱਖਿਆ ਅਦਾਰੇ
ਇਹ ਕੂੜਾ ਡੰਪ ਜੋ ਕਿ ਸੰਘਣੀ ਆਬਾਦੀ ਵਿੱਚ ਲੱਗਿਆ ਹੈ ਇਸ ਦੇ ਨੇੜੇ ਹੀ ਏਮਸ ਹਸਪਤਾਲ, ਅਡਵਾਂਸ ਕੈਂਸਰ ਕੇਅਰ ਹਸਪਤਾਲ ਅਤੇ ਕਈ ਪ੍ਰਾਈਵੇਟ ਹਸਪਤਾਲ ਬਣੇ ਹੋਏ ਹਨ। ਇਸ ਦੇ ਨਾਲ ਹੀ ਇਸ ਦੇ ਨੇੜੇ ਸਿੱਖਿਆ ਅਦਾਰੇ ਆਈ.ਟੀ.ਆਈ. ਬਣੀ ਹੋਈ ਹੈ। ਜਿਨ੍ਹਾਂ ਵਿੱਚ ਪੜਨ ਵਾਲੇ ਵਿਦਿਆਰਥੀ ਵੀ ਇਸ ਗੰਦਗੀ ਦੇ ਢੇਰ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਜਲਦ ਤੋਂ ਜਲਦ ਇਸ ਨੂੰ ਇੱਥੋਂ ਚੁੱਕਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ:Raipur Helicopter Crash:ਹੈਲੀਕਾਪਟਰ ਕਰੈਸ਼ ਹੋਣ ਕਾਰਨ 2 ਪਾਇਲਟਾਂ ਦੀ ਮੌਤ