ਬਠਿੰਡਾ: ਮਾਲਵਾ ਦਾ ਪਹਿਲਾਂ ਤਿੱਤਲੀ ਪ੍ਰਾਜੈਕਟ ਰਫ਼ਤਾਰ ਨਹੀਂ ਫੜ੍ਹ ਸਕਿਆ ਹੈ। ਇਹ ਪ੍ਰਾਜੈਕਟ ਬਠਿੰਡਾ ਦੇ 'ਮਿੰਨੀ ਜ਼ੂ ਕਮ ਡੀਅਰ ਸਫ਼ਾਰੀ' ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਵਿੱਚ ਕਈ ਤਰ੍ਹਾਂ ਦੇ ਫ਼ੁੱਲ ਲਗਾਏ ਜਾਣ ਦੀ ਤਜਵੀਜ਼ ਰੱਖੀ ਗਈ ਸੀ ਜਿਸ ਲਈ ਲੱਖਾਂ ਰੁਪਏ ਖ਼ਰਚ ਕੀਤੇ ਗਏ।
ਕਾਫ਼ੀ ਸਮਾਂ ਬੀਤ ਗਿਆ ਪਰ ਇਸ ਪ੍ਰਾਜੈਕਟ ਲਈ ਵਿਭਾਗ ਨੇ ਗੰਭੀਰਤਾ ਨਹੀਂ ਦਿਖਾਈ। ਇਹੀ ਕਾਰਨ ਹੈ ਕਿ ਇਹ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਹੈ। ਕੋਈ ਵੀ ਤਿੱਤਲੀ ਨਹੀਂ ਦੇਖੀ ਜਾ ਰਹੀ ਹੈ, ਵਿਭਾਗ ਦੇ ਪੈਸੈ ਬਰਬਾਦ ਹੋ ਰਹੇ ਹਨ।