ਬਠਿੰਡਾ : ਜਲਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਪੰਜਾਬ ਭਰ ਦਾ ਅਜਲਾਸ ਬੁਲਾਇਆ ਜਾ ਰਿਹਾ ਹੈ, ਜਿਸ ਵਿਚ ਪੂਰੇ ਪੰਜਾਬ ਭਰ ਦੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਸ਼ਾਮਿਲ ਹੋਣਗੇ ਅਤੇ ਉਨ੍ਹਾਂ ਦੀ ਰਾਏ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਨਵਾਂ ਪ੍ਰਧਾਨ ਪੰਜਾਬ ਦਾ ਚੁਣਿਆ ਜਾਵੇਗਾ।
ਜਥੇਬੰਦੀ ਹੋਈ ਦੋਫਾੜ: ਬੀਤੇ ਦਿਨੀਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵੱਲੋਂ ਜੱਥੇਬੰਦੀ ਵਿੱਚ ਮੁੰਢਲੀ ਕਤਾਰ ਦੇ ਆਗੂਆਂ ਨੂੰ ਬਾਹਰ ਦਾ ਰਸਤਾ ਵਿਖਾਏ ਜਾਣ ਤੋਂ ਬਾਅਦ ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋਏ ਇਨ੍ਹਾਂ ਆਗੂਆਂ ਅਤੇ ਗੰਭੀਰ ਇਲਜ਼ਾਮ ਲਾਏ ਅਤੇ ਭਾਜਪਾ ਦੇ ਹੱਥਾਂ ਵਿਚ ਖੇਡਣ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਭ ਬੁਰਜਗਿੱਲ 2024 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਭਾਜਪਾ ਨੂੰ ਫਾਇਦਾ ਦੇਣ ਲਈ ਜਥੇਬੰਦੀ ਨੂੰ ਦੋਫਾੜ ਕਰ ਰਿਹਾ ਹੈ।
ਕਿਸਾਨ ਅੰਦੋਲਨ ਦੌਰਾਨ ਹੋਏ ਖੁਲਾਸੇ: ਗੱਲਬਾਤ ਦੌਰਾਨ ਕਿਸਾਨ ਆਗੂ ਗਰਦੀਪ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਇਹ ਗੱਲਾਂ ਸਾਹਮਣੇ ਆਉਣ ਲੱਗੀਆਂ ਸਨ ਕਿ ਬੂਟਾ ਸਿੰਘ ਬੁਰਜਗਿੱਲ ਕੇਂਦਰੀ ਏਜੰਸੀਆਂ ਦੇ ਹੱਥ ਚੜ੍ਹ ਚੁੱਕਿਆ ਹੈ ਅਤੇ ਉਸ ਵੱਲੋਂ ਅਜਿਹੇ ਫ਼ੈਸਲੇ ਬਿਨਾ ਜਥੇਬੰਦੀ ਦੀ ਰਜ਼ਾਮੰਦੀ ਤੋਂ ਲਏ ਜਾ ਰਹੇ ਹਨ, ਜਿਸ ਨਾਲ ਕਿਸਾਨ ਅੰਦੋਲਨ ਨੂੰ ਭਾਰੀ ਢਾਹ ਲਗ ਸਕਦੀ ਹੈ। ਉਹਨਾਂ ਵੱਲੋਂ ਇਸ ਦਾ ਅੰਦਰ ਗਤਿਰੋਧ ਜ਼ਰੂਰ ਕੀਤਾ ਗਿਆ ਅਤੇ ਬੂਟਾ ਸਿੰਘ ਐਸ ਗਤੀਵਿਧੀਆਂ ਦਾ ਵਿਰੋਧ ਕਰਦੇ ਹੋਏ ਜਨਤਕ ਨਹੀਂ ਕੀਤਾ ਪਰ ਹੁਣ ਬੂਟਾ ਸਿੰਘ ਗਿੱਲ ਵੱਲੋਂ ਜਿਸ ਤਰ੍ਹਾਂ ਫੈਸਲੇ ਲਏ ਜਾ ਰਹੇ ਹਨ ਉਸ ਨਾਲ ਸਾਫ ਜਾਹਰ ਹੈ ਕੇ ਬੂਟਾ ਸਿੰਘ ਬੁਰਜ ਗਿੱਲ 2024 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਅਜਿਹੇ ਫੈਸਲੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬੂਟਾ ਸਿੰਘ ਬੁਰਜ ਗਿੱਲ ਵੱਲੋਂ ਨਾ ਹੀ ਕੋਈ ਹਿਸਾਬ-ਕਿਤਾਬ ਦਿੱਤਾ ਗਿਆ ਅਤੇ ਬਿਨਾਂ ਜਥੇਬੰਦੀ ਦੇ ਇਜ਼ਾਜਤ ਤੋਂ ਫੋਰਚੂਨਰ ਗੱਡੀ ਲਈ ਹੈ।
ਉਨ੍ਹਾਂ ਇਲਜ਼ਾਮ ਲਾਇਆ ਕਿ ਦਿੱਲੀ ਮੋਰਚੇ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਅੰਦਰਖਾਤੇ ਗੱਠਜੋੜ ਕਰ ਲਿਆ ਅਤੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਦੇ ਉਲਟ ਚੱਲਣ ਲੱਗ ਪਿਆ। ਸੂਬਾ ਪ੍ਰਧਾਨ ਨੇ ਬੀਜੇਪੀ ਦੇ ਨਾਲ ਮਿਲ ਕੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਤੋੜ ਦਿੱਤਾ ਹੈ ਅਤੇ ਉਸਦੇ ਉਲਟ ਚੱਲਿਆ ਹੈ।