ਬਠਿੰਡਾ: ਜ਼ਿਲ੍ਹੇ ਦੇ ਫ਼ੌਜੀ ਛਾਉਣੀ 'ਚ ਜੇਠ ਦਿਉਰ ਵੱਲੋਂ ਔਰਤ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ 'ਤੇ ਗੁਆਂਢੀ ਨੇ ਕਿਹਾ ਕਿ ਮ੍ਰਿਤਕ ਔਰਤ ਦਾ ਪਤੀ ਡਿਊਟੀ 'ਤੇ ਗਿਆ ਸੀ ਜਿਸ ਦੌਰਾਨ ਜੇਠ ਤੇ ਦਿਉਰ ਨੇ ਉਸ ਦਾ ਕਤਲ ਕਰ ਦਿੱਤਾ। ਉਸ ਨੇ ਕਿਹਾ ਕਿ ਪਹਿਲਾਂ ਰਜਨੀ ਨੂੰ ਕਰੰਟ ਦਾ ਝਟਕਾ ਦਿੱਤਾ ਫਿਰ ਉਸ ਨੂੰ ਗਲਾ ਘੋਟ ਕੇ ਮਾਰ ਦਿੱਤਾ।
ਇਸ 'ਤੇ ਮੁਲਜ਼ਮ ਦੀ ਪਹਿਚਾਣ ਰਾਮ ਸਿੰਘ ਅਤੇ ਸ਼ਾਮ ਸਿੰਘ ਵਸੋਂ ਹੋਈ ਹੈ।
ਇਸ ਦੌਰਾਨ ਆਰਮੀ ਪੁਲਿਸ ਨੇ ਜੇਠ ਦਿਉਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਕੈਂਟ ਪੁਲਿਸ ਨੇ ਕਿਸ਼ਨ ਪਾਲ ਏ ਡੀ ਰੈਜੀਮੈਂਟ ਦੀ ਸ਼ਿਕਾਇਤ ਤੇ ਮਾਮਲਾ ਦਰਜ਼ ਕਰ ਲਿਆ ਹੈ।