ਬਠਿੰਡਾ: ਹਰਸਿਮਰਤ ਬਾਦਲ (HARSIMRAT KAUR BADAL) ਅੱਜ ਤਲਵੰਡੀ ਸਾਬੋ ਵਿਖੇ ਸਬ ਡਵੀਜ਼ਨਲ ਹਸਪਤਾਲ ਵਿਖੇ 75 ਲੱਖ ਰੁਪਏ ਦੀ ਰਾਸ਼ੀ ਨਾਲ ਬਣਾਏ ਜਾ ਰਹੇ ਆਕਸੀਜਨ ਉਤਪਾਦਕ ਪਲਾਂਟ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ । ਇਥੇ ਦੱਸਣਾ ਬਣਦਾ ਹੈ ਕਿ ਇਲਾਕੇ ਅੰਦਰ ਕੋਰੋਨਾ ਕਾਲ ਦੀ ਦੂਜੀ ਲਹਿਰ ਮੌਕੇ ਲੋਕਾਂ ਨੂੰ ਆਕਸੀਜਨ ਦੀ ਆਈ ਭਾਰੀ ਕਮੀ ਨੂੰ ਦੇਖਦਿਆਂ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਸਬ ਡਵੀਜ਼ਨਲ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਆਕਸੀਜਨ ਉਦਪਾਦਕ ਪਲਾਂਟ ਲਗਾਉਣ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਉਨ੍ਹਾਂ ਅਫਸਰਾਂ ਨੂੰ ਆਕਸੀਜਨ ਪਲਾਂਟ ਜਲਦੀ ਤਿਆਰ ਕਰਕੇ ਚਾਲੂ ਕਰਨ ਦੀ ਹਿਦਾਇਤ ਵੀ ਕੀਤੀ।ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿੱਥੇ ਉਕਤ ਪਲਾਂਟ ਦੇ ਲੱਗਣ ਨਾਲ ਹਰ ਰੋਜ਼ ਕਰੀਬ 100 ਆਕਸੀਜਨ ਸੈਲੰਡਰ ਭਰੇ ਜਾ ਸਕਣਗੇ।
ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ (PUNJAB GOVERNMENT) ‘ਤੇ ਕੋਰੋਨਾ (CORONA) ਮਹਾਮਾਰੀ ਦੌਰਾਨ ਲੋਕਾਂ ਲਈ ਪ੍ਰਬੰਧ ਕਰਨ ਦੀ ਜਗਾ ਘਪਲੇ ਕਰਨ ਅਤੇ ਕਮਿਸ਼ਨ ਖਾਣ ਦੇ ਦੋਸ਼ ਲਗਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਕੋਰੋਨਾ ਮਹਾਮਾਰੀ ਦੌਰਾਨ ਸੂਬੇ ਦੇ ਲੋਕਾਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਅਤੇ ਵੈਕਸੀਨ ਅਤੇ ਫਤਹਿ ਕਿੱਟ ਵਿੱਚ ਘਪਲੇ ਕਰਨ ਦੇ ਵੀ ਦੋਸ਼ ਲਗਾਏ ਹਨ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ਤੇ ਘਪਲੇ ਕਰਨ ਵਾਲੇ ਅਧਿਕਾਰੀਆਂ ਅਤੇ ਲੀਡਰਾਂ ਦੀ ਜਾਂਚ ਕਰਕੇ ਮਾਮਲੇ ਦਰਜ ਕੀਤੇ ਜਾਣਗੇ ਤੇ ਉਨ੍ਹਾਂ ਤੋਂ ਘਪਲੇ ਦੌਰਾਨ ਲੋਕਾਂ ਦੇ ਲੁੱਟੇ ਪੈਸੇ ਵਾਪਸ ਲੋਕਾਂ ਦੀ ਸੇਵਾ ਤੇ ਲਗਾਏ ਜਾਣਗੇ।
ਇਹ ਵੀ ਪੜ੍ਹੋ:ਕੱਲ੍ਹ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪੇਗੀ ਕਮੇਟੀ, ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਤੈਅ ?