ਬਠਿੰਡਾ: ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਬਠਿੰਡਾ ਵਿੱਚ ਚੋਣ ਰੈਲੀ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਆਪ ਪੰਜਾਬ ਸੀਐਮ ਉਮੀਦਵਾਰ (AAP's Punjab CM candidate) ਭਗਵੰਤ ਮਾਨ ’ਤੇ ਜੰਮਕੇ ਨਿਸ਼ਾਨੇ ਸਾਧੇ। ਚੰਨੀ ਨੇ ਕਿਹਾ ਕਿ ਭਗਵੰਤ ਮਾਨ ਇੱਕ ਸ਼ਰਾਬੀ ਅਤੇ ਅਨਪੜ੍ਹ ਵਿਅਕਤੀ (Bhagwant Mann is a drunkard and illiterate person) ਹੈ। ਉਸਨੇ ਤਿੰਨ ਸਾਲਾਂ ਵਿੱਚ 12ਵੀਂ ਜਮਾਤ ਪਾਸ ਕੀਤੀ। ਅਜਿਹੇ ਵਿਅਕਤੀ ਨੂੰ ਅਸੀਂ ਪੰਜਾਬ ਦੀ ਕਮਾਨ ਕਿਵੇਂ ਸੌਂਪ ਸਕਦੇ ਹਾਂ ?
ਇਹ ਵੀ ਪੜੋ: ਸਿਖਰਾਂ ’ਤੇ ਪ੍ਰਚਾਰ, ਵੱਡਾ ਸਵਾਲ ਕੌਣ ਜਿੱਤੇਗਾ ਪੰਜਾਬ ?
ਫਰੀਦਕੋਟ ’ਚ ਵੀ ਕੀਤੀ ਰੈਲੀ
ਉਥੇ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਕੁਸ਼ਲਦੀਪ ਕਿੱਕੀ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ 111 ਦਿਨ ਦੇ ਕਾਰਜਕਾਲ ’ਚ ਕੀਤੇ ਕੰਮਾਂ ਦਾ ਜਿਕਰ ਕਰ ਕਾਂਗਰਸ ਲਈ ਵੋਟ ਮੰਗੀ। ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਅਤੇ ਭਗਵੰਤ ਮਾਨ ’ਤੇ ਜੰਮ ਕੇ ਨਿਸ਼ਾਨੇ ਸਾਧੇ।
ਅਪਣੇ ਭਾਸ਼ਣ ’ਚ ਉਨ੍ਹਾਂ ਕਿਹਾ ਕਿ ਆਪਣੇ 111 ਦਿਨ ਦੇ ਕਾਰਜਕਾਲ ’ਚ ਇੱਕ ਦਿਨ ਵੀ ਆਰਾਮ ਨਹੀਂ ਕੀਤਾ ਬਲਕਿ ਪੰਜਾਬ ਵਾਸੀਆਂ ਦੇ ਮਸਲਿਆਂ ਦਾ ਹੱਲ ਲਈ ਲੱਗੇ ਰਹੇ। ਭਾਵੇਂ ਉਹ ਬਿਜਲੀ ਦੇ ਬਕਾਏ ਮਾਫ ਕਰਨਾ, ਬੰਦ ਕਨੈਕਸ਼ਨ ਦੋਬਾਰਾ ਚਾਲੂ ਕਰਵਾਏ, ਬਿਜਲੀ ਦਰਾ ਘਟਾਈਆ, ਪਾਣੀ ਦੇ ਬਿਲ ਦਾ ਇੱਕ ਸਾਰ ਰੇਟ ਤੇਅ ਕੀਤਾ, ਪਾਣੀ ਦੀ ਸਪਲਾਈ ਲਈ ਮੋਟਰਾਂ ਦੇ ਬਿੱਲ ਮਾਫ ਕੀਤੇ, ਇਸ ਤੋਂ ਇਲਾਵਾ ਕਈ ਕੰਮ ਪੰਜਾਬ ਦੇ ਲੋਕਾਂ ਲਈ ਰਾਹਤ ਵਾਲੇ ਕੀਤੇ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਭਾਵੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਣ ਕਰ ਦੇਣ, ਪਰ ਦਿੱਲੀ ਵਾਲਿਆ ਦੀ ਨਿਗ੍ਹਾ ਮੁੱਖ ਮੰਤਰੀ ਦੀ ਕੁਰਸੀ ’ਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਮਹਿਲਾਵਾਂ ਨੂੰ 1100 ਰੁਪਏ ਰਸੋਈ ਖਰਚ ਲਈ ਹਰ ਮਹੀਨੇ ਮਿਲਣਗੇ ਅਤੇ ਮੱਧ ਵਰਗੀ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਈ ਲਈ ਸਕਾਲਰਸ਼ਿਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਮੁੜ ਸੱਤਾ ’ਚ ਆਉਦੀ ਹੈ ਤਾਂ ਕਿੱਕੀ ਢਿੱਲੋਂ ਨੂੰ ਮੰਤਰੀ ਮੰਡਲ ’ਚ ਜਰੂਰ ਲਿਆ ਜਵੇਗਾ ਇਸ ਲਈ ਉਸ ਨੂੰ ਵੋਟ ਪਾਕੇ ਕਾਮਯਾਬ ਕਰੋ।