ETV Bharat / state

ਨਹਿਰੀ ਪਾਣੀ ਨੂੰ ਲੋਕ ਖੁਦ ਕਰ ਰਹੇ ਗੰਦਾ, ਪ੍ਰਸ਼ਾਸਨ ਬੇਖ਼ਬਰ, ਵੇਖੋ ਖ਼ਾਸ ਰਿਪੋਰਟ

author img

By

Published : Nov 7, 2020, 4:18 PM IST

ਬਠਿੰਡਾ-ਸਰਹਿੰਦ ਨਹਿਰ ਵਿਚੋਂ ਲੋਕਾਂ ਗੰਦਗੀ ਦੇ ਢੇਰ ਪੂਜਾ ਸਮੱਗਰੀ, ਮੂਰਤੀ ਅਤੇ ਕੱਚੇ ਮਾਸ ਦੇ ਢੇਰ ਬਰਾਮਦ ਹੋ ਰਹੇ ਹਨ। ਇਸ ਦੇ ਜ਼ਿੰਮੇਵਾਰ ਪ੍ਰਸ਼ਾਸਨ ਨੇ ਨਾਲ ਖੁਦ ਲੋਕ ਹੀ ਹਨ, ਜੋ ਨਹਿਰ ਵਿੱਚ ਗੰਦਗੀ ਦੇ ਢੇਰ ਸੁੱਟ ਕੇ ਬਿਮਾਰੀਆਂ ਨੂੰ ਦਾਵਤ ਦੇ ਰਹੇ ਹਨ। ਇਸ ਨਹਿਰ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਜਾਂਦਾ ਹੈ।

ਨਹਿਰੀ ਪਾਣੀ ਨੂੰ ਲੋਕ ਖੁਦ ਕਰ ਰਹੇ ਗੰਦਾ, ਪ੍ਰਸ਼ਾਸਨ ਬੇਖ਼ਬਰ, ਵੇਖੋ ਖ਼ਾਸ ਰਿਪੋਰਟ
ਨਹਿਰੀ ਪਾਣੀ ਨੂੰ ਲੋਕ ਖੁਦ ਕਰ ਰਹੇ ਗੰਦਾ, ਪ੍ਰਸ਼ਾਸਨ ਬੇਖ਼ਬਰ, ਵੇਖੋ ਖ਼ਾਸ ਰਿਪੋਰਟ

ਬਠਿੰਡਾ: ਬਠਿੰਡਾ-ਸਰਹਿੰਦ ਨਹਿਰ 24 ਅਕਤੂਬਰ ਤੋਂ ਬੰਦ ਕੀਤੀ ਗਈ ਹੈ ਇਸ ਨਹਿਰਬੰਦੀ ਦੇ ਦੌਰਾਨ ਨਹਿਰ ਵਿਚੋਂ ਲੱਗੇ ਗੰਦਗੀ ਦੇ ਢੇਰ ਪੂਜਾ ਸਮੱਗਰੀ, ਮੂਰਤੀ ਅਤੇ ਕੱਚੇ ਮਾਸ ਦੇ ਢੇਰ ਬਰਾਮਦ ਹੋ ਰਹੇ ਹਨ। ਇਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਹਨ ਜੋ ਮਨੁੱਖ ਆਪਣੀ ਗੰਦਗੀ ਨੂੰ ਪਾਣੀ ਵਿੱਚ ਵਹਾ ਰਿਹਾ ਹੈ। ਨਹਿਰ ਦੀ ਸਫਾਈ ਕਰਨ ਦਾ ਜ਼ਿੰਮਾ ਨਹਿਰੀ ਵਿਭਾਗ ਦਾ ਬਣਦਾ ਹੈ ਤਾਂ ਜੋ ਲੋਕਾਂ ਤਕ ਸਾਫ ਪਾਣੀ ਘਰਾਂ ਤੱਕ ਪਹੁੰਚ ਸਕੇ ਪਰ ਨਹਿਰੀ ਵਿਭਾਗ ਵੱਲੋਂ ਇਸ ਦੀ ਸਫਾਈ ਲਈ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜਾ ਰਹੀ ਅਤੇ ਸਾਡੇ ਘਰਾਂ ਤੱਕ ਪਾਣੀ ਦੇ ਜ਼ਰੀਏ ਬਿਮਾਰੀਆਂ ਵੰਡਣ ਦਾ ਕਿਰਦਾਰ ਅਦਾ ਕਰ ਰਿਹਾ ਹੈ।

ਨਹਿਰੀ ਪਾਣੀ ਨੂੰ ਲੋਕ ਖੁਦ ਕਰ ਰਹੇ ਗੰਦਾ

ਸਮਾਜ ਸੇਵੀ ਸੰਸਥਾਵਾਂ ਆਈਆਂ ਅੱਗੇ
ਗੰਦੇ ਨਹਿਰੀ ਪਾਣੀ ਦੀ ਸਫ਼ਾਈ ਲਈ 40 ਦੇ ਕਰੀਬ ਸਮਾਜਸੇਵੀ ਸੰਸਥਾਵਾਂ ਨਹਿਰ ਵਿੱਚੋਂ ਗੰਦਗੀ ਦੇ ਢੇਰ ਚੁੱਕ ਰਹੀਆਂ ਹਨ। ਇਸ ਮੌਕੇ ਸਮਾਜ ਸੇਵੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਹਿਰ ਵਿਚੋਂ ਮਿਲ ਰਹੀਆਂ ਪੂਜਾ ਸਮੱਗਰੀ, ਮੂਰਤੀ ਅਤੇ ਲੋਕਾਂ ਦੇ ਘਰਾਂ ਦਾ ਕੂੜਾ ਕਰਕਟ ਜ਼ਾਹਰ ਕਰਦਾ ਹੈ ਕਿ ਮਨੁੱਖ ਖ਼ੁਦ ਆਪਣੀਆਂ ਬਿਮਾਰੀਆਂ ਦਾ ਘਰ ਬਣ ਰਿਹਾ ਹੈ। ਇੱਥੋਂ ਤੱਕ ਕਿ ਨਹਿਰ ਦੇ ਵਿੱਚ ਸੁੱਟੇ ਜਾਣ ਵਾਲੇ ਗੰਦਗੀ ਵਿੱਚੋਂ ਕੱਚੇ ਮਾਸ ਦੇ ਢੇਰ ਵੀ ਬਰਾਮਦ ਹੋ ਰਹੇ ਹਨ।

ਨਹਿਰ ਵਿੱਚੋਂ ਮਿਲੇ ਟੀਕੇ
ਨਹਿਰ ਵਿੱਚੋਂ ਮਿਲੇ ਟੀਕੇ

ਬਿਮਾਰੀਆਂ ਨੂੰ ਦਾਵਤ ਦੇ ਰਿਹਾ ਨਹਿਰੀ ਪਾਣੀ
ਸਮਾਜਸੇਵੀ ਅਸੀਸ ਬਾਂਸਲ ਨੇ ਦੱਸਿਆ ਕਿ ਇਸ ਪਾਣੀ ਵਿੱਚੋਂ ਨਾ ਸਿਰਫ਼ ਗੰਦਗੀ ਦੇ ਢੇਰ ਹਨ ਬਲਕਿ ਬਲੱਡ ਦੇ ਸੈਂਪਲ ਅਤੇ ਵਰਤੇ ਹੋਏ ਇੰਜੈਕਸ਼ਨ ਵੀ ਬਰਾਮਦ ਹੋਏ ਹਨ। ਜਿਸ ਕਾਰਨ ਸਾਡੇ ਘਰਾਂ ਤਕ ਪਹੁੰਚਣ ਵਾਲਾ ਪੀਣ ਦਾ ਪਾਣੀ ਸਾਡੇ ਲਈ ਹੀ ਬਿਮਾਰੀ ਦਾ ਕਾਰਨ ਬਣਦਾ ਜਾ ਰਿਹਾ ਹੈ। ਬਲੱਡ ਦੇ ਸੈਂਪਲ ਨਗਰ ਨਿਗਮ ਕਮਿਸ਼ਨਰ ਨੂੰ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕਾਰਵਾਈ ਸਿਵਲ ਸਰਜਨ ਬਠਿੰਡਾ ਵੱਲੋਂ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਵੱਡੀ ਅਣਗਹਿਲੀ ਨੂੰ ਵਰਤਣ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।

ਸਮਾਜ ਸੇਵੀ ਸੰਸਥਾਵਾਂ ਨੇ ਸਫ਼ਾਈ ਦਾ ਚੁੱਕਿਆ  ਜ਼ਿੰਮਾ

ਦੂਸ਼ਿਤ ਪਾਣੀ ਲਈ ਲੋਕ ਖੁਦ ਜ਼ਿੰਮੇਵਾਰ
ਸਮਾਜ ਸੇਵਕ ਬਲਜੀਤ ਸਿੰਘ ਦਾਤਾਰ ਐਜੂਕੇਸ਼ਨ ਤੇ ਇਨਵਾਇਰਨਮੈਂਟ ਟਰੱਸਟ ਦੇ ਪ੍ਰਧਾਨ ਨੇ ਦੱਸਿਆ ਕਿ ਮਨੁੱਖ ਆਪਣੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰਨ ਦੇ ਵਿੱਚ ਖ਼ੁਦ ਭਾਗੀਦਾਰ ਹੈ। ਬਠਿੰਡਾ ਸਰਹਿੰਦ ਨਹਿਰ 'ਚ ਸੁੱਟਿਆ ਜਾਣ ਵਾਲਾ ਕੂੜਾ ਕਰਕਟ ਲੋਕਾਂ ਰਾਹੀਂ ਹੀ ਸੁੱਟਿਆ ਜਾਂਦਾ ਹੈ ਤੇ ਲੋਕ ਇਸ ਪਾਣੀ ਨੂੰ ਗੰਦਾ ਕਰਕੇ ਸਾਫ ਪਾਣੀ ਦੀ ਉਮੀਦ ਕਰ ਰਹੇ ਹਨ ਪਰ ਜ਼ਰੂਰਤ ਸਾਨੂੰ ਸਭ ਨੂੰ ਇਸ ਪਾਣੀ ਨੂੰ ਸ਼ੁੱਧ ਰੱਖਣ ਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.