ETV Bharat / state

ਵੀਕਐਂਡ 'ਤੇ ਲਾਏ ਗਏ ਲੌਕਡਾਊਨ ਤੋਂ ਬਠਿੰਡੇ ਆਲ਼ੇ ਹੋਏ ਖ਼ਫਾ

ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਤੇ ਐਤਵਾਰ ਨੂੰ ਲਾਕਡਾਊਨ ਦੇ ਫੈਸਲੇ ਉੱਤੇ ਬਠਿੰਡਾ ਵਾਸੀਆਂ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫ਼ੈਸਲਾ ਲੋਕ ਹਿੱਤ ਵਿੱਚ ਨਹੀਂ ਲਿਆ ਗਿਆ।

pb 03
pb 03
author img

By

Published : Jun 12, 2020, 7:21 PM IST

ਬਠਿੰਡਾ: ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਿੱਚ ਲਗਾਤਾਰ ਹੋ ਰਹੇ ਵਾਧੇ ਨਾਲ਼ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇੱਥੋਂ ਤੱਕ ਕਿ ਭਾਰਤ ਹੁਣ ਕੋਰੋਨਾ ਮਹਾਂਮਾਰੀ ਵਿੱਚ ਉੱਪਰੋਂ ਚੌਥੇ ਸਥਾਨ 'ਤੇ ਆ ਗਿਆ ਹੈ।

ਵੀਕਐਂਡ 'ਤੇ ਲਾਏ ਗਏ ਲੌਕਡਾਊਨ ਤੋਂ ਖ਼ਫਾ ਹੋਏ ਬਠਿੰਡੇ ਆਲ਼ੇ

ਰਾਜਧਾਨੀ ਦਿੱਲੀ ਅਤੇ ਆਰਥਿਕ ਰਾਜਧਾਨੀ ਮੁੰਬਈ ਅਤੇ ਰਾਜਸਥਾਨ ਵਰਗੇ ਸੂਬੇ ਦੇ ਹਾਲਾਤਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਬੀਤੇ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਤੌਰ ਤੇ ਲਾਕਡਾਊਨ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਜਿਸ ਨੂੰ ਲੈ ਕੇ ਬਠਿੰਡਾ ਤੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਲੋਕਾਂ ਨਾਲ਼ ਗੱਲਬਾਤ ਕੀਤੀ ਗਈ।

ਇਸ ਮੌਕੇ 'ਤੇ ਨੌਕਰੀ ਕਰਨ ਵਾਲੀ ਮਹਿਲਾ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਫ਼ੈਸਲਾ ਭਾਵੇਂ ਚੰਗਾ ਹੋ ਸਕਦਾ ਹੈ ਪਰ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਕਰਕੇ ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਨੁਕਸਾਨ ਹੋਵੇਗਾ।

ਕਿਰਨਜੀਤ ਕੌਰ ਨੇ ਸੁਝਾਅ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੁਕਾਨਾਂ ਨੂੰ ਖੋਲ੍ਹਣ ਦੇ ਲਈ ਸਮਾਂ ਨਿਰਧਾਰਿਤ ਕਰੇ ਜਾਂ ਦੁਕਾਨਾਂ ਨੂੰ ਖੋਲ੍ਹਣ ਦੇ ਦਿਨ ਵੰਡੇ ਜਾਣ ਤਾਂ ਜੋ ਬਾਜ਼ਾਰਾਂ ਵਿੱਚ ਭੀੜ ਵੀ ਘੱਟ ਹੋਵੇ ਤੇ ਕੋਰੋਨਾ ਮਹਾਂਮਾਰੀ ਦੇ ਫ਼ੈਲਣ ਦਾ ਖ਼ਦਸ਼ਾ ਵੀ ਨਾ ਹੋਵੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲੌਕਡਾਊਨ ਦੇ ਇਸ ਫੈਸਲੇ ਤੇ ਮੁੜ ਤੋਂ ਵਿਚਾਰ ਕਰ ਲੈਣਾ ਚਾਹੀਦਾ ਹੈ।

ਇਸ ਮੌਕੇ 'ਤੇ ਵਪਾਰ ਚਲਾ ਰਹੇ ਬਲਵਿੰਦਰ ਸਿੰਘ ਬਾਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਫ਼ੈਸਲੇ ਮਹਿਲ ਦੇ ਵਿੱਚ ਬੈਠ ਕੇ ਲੈ ਰਹੀ ਹੈ ਜ਼ਮੀਨੀ ਪੱਧਰ 'ਤੇ ਨਹੀਂ । ਜੋ ਪੰਜਾਬ ਸਰਕਾਰ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਲੌਕ ਡਾਓਨ ਦਾ ਫ਼ੈਸਲਾ ਲਿਆ ਹੈ ਇਹ ਬਿਲਕੁਲ ਗ਼ਲਤ ਹੈ।

ਇਸ ਦੇ ਨਾਲ ਛੁੱਟੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚੋਂ ਖ਼ਰੀਦੋ ਫ਼ਰੋਖਤ ਕਰਨ ਦੇ ਲਈ ਬਾਜ਼ਾਰਾਂ ਵਿੱਚ ਆਉਣਾ ਚਾਹੁੰਦੇ ਹਨ ਪਰ ਜੇਕਰ ਲੌਕਡਾਓਨ ਹੁੰਦਾ ਹੈ ਤਾਂ ਵਪਾਰੀਆਂ ਦਾ ਵੱਡਾ ਨੁਕਸਾਨ ਹੋਵੇਗਾ ਜਿਸ ਬਾਰੇ ਪੰਜਾਬ ਸਰਕਾਰ ਨੇ ਨਹੀਂ ਸੋਚਿਆ।

ਹਾਲਾਤਾਂ ਨੂੰ ਵੇਖਦਿਆਂ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਲੌਕਡਾਓਨ ਦਾ ਅਚਾਨਕ ਫ਼ੈਸਲਾ ਲਿਆ ਗਿਆ ਹੈ ਪਰ ਆਮ ਨਾਗਰਿਕ ਉੱਤੇ ਇਸ ਦਾ ਕੀ ਪ੍ਰਭਾਵ ਪਵੇਗਾ ਇਸ ਨੂੰ ਲੈ ਕੇ ਬਠਿੰਡਾ ਵਾਸੀ ਚਾਂਦਨੀ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਵਿੱਚ ਬਹੁਤ ਸਾਰੀਆਂ ਕਮੀਆਂ ਨਜ਼ਰ ਆਉਂਦੀਆਂ ਹਨ ਕਿਉਂ ਇੱਕਦਮ ਤੋਂ ਲਏ ਗਏ ਇਸ ਫ਼ੈਸਲੇ ਤੇ ਰੁਜ਼ਗਾਰ ਵਿੱਚ ਕਾਫੀ ਨੁਕਸਾਨ ਹੋਵੇਗਾ। ਰੋਜ਼ ਕਮਾ ਕੇ ਖਾਣ ਵਾਲੇ ਲੋਕਾਂ ਦਾ ਹਾਲ ਬੇਹਾਲ ਹੋਵੇਗਾ ਜੋ ਲੋਕ ਆਪਣੀ ਆਰਥਿਕ ਸਥਿਤੀ ਨੂੰ ਮੁੜ ਤੋਂ ਸੁਧਾਰਨ ਲਈ ਵਪਾਰ ਕਰਨ ਦੇ ਵਿੱਚ ਜੁਟੇ ਸੀ ਉਨ੍ਹਾਂ ਨੂੰ ਵੀ ਨੁਕਸਾਨ ਹੋਵੇਗਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਔਡ-ਇਵਨ ਗੱਡੀਆਂ ਨੂੰ ਸੜਕਾਂ ਤੇ ਉਤਰਨ ਦੀ ਇਜਾਜ਼ਤ ਦਿੱਤੀ ਜਾਵੇ।

ਇਸ ਮੌਕੇ ਇੱਕ ਨਿੱਜੀ ਅਖ਼ਬਾਰ ਦੇ ਸੰਪਾਦਕ ਸ਼ਾਮ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਸਿੱਧੇ ਤੌਰ ਤੇ ਨਕਾਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਵਿੱਚ ਕਿਤੇ ਵੀ ਲੋਕ ਹਿੱਤ ਨਜ਼ਰ ਨਹੀਂ ਆਉਂਦਾ। ਲੋਕ ਆਪਣੇ ਕਾਰੋਬਾਰ ਦੇ ਪਹੀਏ ਨੂੰ ਮੁੜ ਤੋਂ ਚਲਾਣਾ ਚਾਹੁੰਦੇ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਦੋ ਦਿਨ ਦੇ ਲੌਕਡਾਊਨ ਦੇ ਨਾਲ਼ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਇਲਾਵਾ ਕੁਝ ਨਹੀਂ ਹੈ ਕੀ ਕਰੋਨਾ ਮਹਾਮਾਰੀ ਸਿਰਫ਼ ਸ਼ਨੀਵਾਰ ਤੇ ਐਤਵਾਰ ਨੂੰ ਹੀ ਸਾਹਮਣੇ ਆਉਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.