ਬਠਿੰਡਾ : ਬਠਿੰਡਾ ਵਿਖੇ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਵਿੱਚ ਕਰਮਚਾਰੀਆਂ ਦੀ ਕਾਰਗੁਜ਼ਾਰੀ ਤੋਂ ਅੱਕੇ ਆਮ ਲੋਕਾਂ ਨੇ ਅਤੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੁਖੀ ਟਰਾਂਸਪੋਰਟਰਾਂ ਨੇ ਜਿੱਥੇ ਆਪਣੇ ਹੀ ਮਹਿਕਮੇ ਦੇ ਕਰਮਚਾਰੀਆਂ ਖਿਲਾਫ ਰੋਸ ਪ੍ਰਗਟਾਇਆ ਉਥੇ ਹੀ ਆਮ ਲੋਕਾਂ ਵੱਲੋਂ ਵੀ ਟਰਾਂਸਪੋਰਟ ਦਫ਼ਤਰ ਦਾ ਘਰਾਓ ਕਰਕੇ ਗੇਟ ਮੂਹਰੇ ਧਰਨਾ ਦਿੱਤਾ ਅਤੇ ਕੰਮ ਵਿੱਚ ਸੁਧਾਰ ਕਰਨ ਦੀ ਹਿਦਾਇਤ ਦਿੱਤੀ।
ਕੰਮ ਕਰਨ ਤੋਂ ਕਤਰਾਉਂਦੇ ਹਨ ਅਧਿਕਾਰੀ : ਇਸ ਮੌਕੇ ਟਰੱਕ ਯੂਨੀਅਨ ਦੇ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ,ਸੁਖਦੇਵ ਸਿੰਘ,ਲਛਮਣ ਸਿੰਘ ਅਤੇ ਹੋਰ ਆਗੂ ਮੌਜੂਦ ਰਹੇ ਜਿੰਨਾ ਨੇ ਕਿਹਾ ਕਿ ਲੋਕ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਵਿੱਚ ਸਰਕਾਰ ਦਾ ਟੈਕਸ ਦੇਣ, ਵੀਕਲਾ ਦੀਆਂ ਆਰਸੀਆਂ ਬਣਵਾਉਣ ਲਈ ਆਉਂਦੇ ਹਨ, ਪਰ ਹੈਰਾਨਗੀ ਦੀ ਗੱਲ ਹੈ ਕਿ ਸਰਕਾਰ ਦੇ ਦਫ਼ਤਰ ਬੰਦ ਰਹਿੰਦੇ ਹਨ, ਮੁਲਾਜ਼ਮ ਕੋਈ ਕੰਮ ਕਰਕੇ ਰਾਜ਼ੀ ਨਹੀਂ,ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਕਦੇ ਵੀ ਦਫ਼ਤਰ ਵਿੱਚ ਨਹੀਂ ਮਿਲਦੇ, ਜਿਸ ਕਰਕੇ ਲੋਕਾਂ ਨੂੰ ਕਈ ਮਹੀਨੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਿਉਂਕਿ ਉਨ੍ਹਾਂ ਦੇ ਵਹੀਕਲਾਂ ਸੰਬੰਧੀ ਕਾਗਜ਼ਾਤ ਪੂਰੇ ਨਹੀਂ ਹੋ ਰਹੇ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਲਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਟਰਾਂਸਪੋਰਟ ਵਿਭਾਗ ਦੇ ਦਫ਼ਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਜਿਥੇ ਲੋਕਾਂ ਵੱਲੋਂ ਟੈਕਸ ਭਰ ਕੇ ਸਰਕਾਰ ਦਾ ਖਜ਼ਾਨਾ ਭਰਿਆ ਜਾਣਾ ਹੈ,ਪਰ ਸਰਕਾਰ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀ।
- Sukha Duneke Murdered: ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ ਦਾ ਕੈਨੇਡਾ 'ਚ ਕਤਲ, ਮੋਗਾ ਜ਼ਿਲ੍ਹੇ ਨਾਲ ਸਬੰਧਿਤ ਸੀ ਗੈਂਗਸਟਰ
- Lawrence Bisnoi Gang took responsibility : ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ, ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਖੁਲਾਸਾ
- Hindu Forum against Pannu : ਕੈਨੇਡਾ 'ਚ ਹਿੰਦੂ ਫੋਰਮ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਖੋਲ੍ਹਿਆ ਮੋਰਚਾ
ਸੰਘਰਸ਼ ਵਿੱਢਣ ਦੀ ਚਿਤਾਵਨੀ : ਜ਼ਿਕਰਯੋਗ ਹੈ ਕਿ ਇਸ ਮੌਕੇ ਧਰਨੇ 'ਚ ਮੌਜੂਦ ਆਗੂਆਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਇਹਨਾਂ ਸਮਸਿਆਵਾਂ ਦਾ ਹਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਅਸੀਂ ਲੋਕ ਸਰਕਾਰੀ ਮਹਿਕਮਿਆਂ ਨੂੰ ਪੈਸੇ ਦਿੰਦੇ ਰਹਿੰਦੇ ਹਾਂ,ਟੈਕਸ ਅਦਾ ਕਰਦੇ ਹਾਂ ਪਰ ਸਰਕਾਰੀ ਮਹਿਕਮੇ ਦੇ ਲੋਕ ਖੱਜਲ ਖੁਆਰ ਕਰਦੇ ਹਨ। ਅਸੀਂ ਆਪਣਾ ਹਰ ਕੰਮ ਛੱਡ ਕੇ ਦਫਤਰਾਂ ਦੇ ਧੱਕੇ ਖਾਂਦੇ ਹਾਂ,ਪਰ ਜਦ ਵੀ ਦੇਖੋ ਉਦੋਂ ਹੀ ਇਹ ਦਫਤਰ ਬੰਦ ਰਹਿੰਦਾ ਹੈ। ਜੇਕਰ ਖੁੱਲ੍ਹਾ ਵੀ ਹੋਵੇ ਤਾਂ ਕੋਈ ਅਧਿਕਾਰੀ ਆਪਣੀ ਕੁਰਸੀ ਉੱਤੇ ਨਜ਼ਰ ਨਹੀਂ ਆਉਂਦਾ। ਬਸ ਲਾਰੇ ਲਾਉਂਦੇ ਹਨ, ਸਮਾਂ ਦਿੰਦੇ ਹਨ ਇਸ ਤੋਂ ਇਲਾਵਾ ਇਹਨਾਂ ਅਧਿਕਾਰੀਆਂ ਕੋਲ ਹੋਰ ਕੁਝ ਵੀ ਨਹੀਂ ਬਚਿਆ। ਜਿਸ ਕਾਰਨ ਅਸੀਂ ਅੱਜ ਧਰਨਾ ਲਾਉਣ ਲਈ ਮਜਬੂਰ ਹਾਂ।