ਬਠਿੰਡਾ: ਜਿੱਥੇ ਸਮਾਜ ਸੇਵੀਆਂ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਜੰਗਲਾਤ ਵਿਭਾਗ ਹੇਠ ਰਕਬਾ ਵਧਾਉਣ ਲਈ ਅਜਿਹੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ। ਜਿਸ ਰਾਹੀਂ ਆਮ ਲੋਕਾਂ ਨੂੰ ਜਿੱਥੇ ਮੁਫ਼ਤ ਵਿੱਚ ਬੂਟੇ ਦਿੱਤੇ ਜਾਣਗੇ। ਉੱਥੇ ਹੀ ਉਨ੍ਹਾਂ ਨੂੰ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਸਬਸਿਡੀ ਵੀ ਦਿੱਤੀ ਜਾਵੇਗੀ।
ਬੂਟਿਆਂ ਨੂੰ ਲਗਾਉਣ ਪਾਲਣ-ਪੋਸ਼ਣ ਲਈ ਸਬਸਿਡੀ:- ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਵਣ ਰੇਂਜ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਜੰਗਲਾਤ ਹੇਠ ਰਕਬਾ ਵਧਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਅਜਿਹੀਆਂ ਸਕੀਮਾਂ ਲਿਆਂਦੀਆਂ ਗਈਆਂ ਹਨ ਕਿ ਹੁਣ ਆਮ ਲੋਕ ਜਾਂ ਕਿਸਾਨ ਉਨ੍ਹਾਂ ਕੋਲੋਂ ਆਧਾਰ ਕਾਰਡ ਦੇ ਉਪਰ ਮੁਫ਼ਤ ਬੂਟੇ ਲਗਾ ਸਕਦੇ ਹਨ। ਇਨ੍ਹਾਂ ਬੂਟਿਆਂ ਨੂੰ ਲਗਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਪਾਲਣ-ਪੋਸ਼ਣ ਲਈ ਸਬਸਿਡੀ ਦਿੱਤੀ ਜਾਵੇਗੀ।
ਕਿਸਾਨਾਂ ਨੂੰ ਸਿੱਧੀ ਅਦਾਇਗੀ ਉਨਾਂ ਦੇ ਬੈਂਕ ਖਾਤਿਆਂ ਵਿਚ ਹੋਵੇਗੀ:- ਵਣ ਰੇਂਜ ਅਫ਼ਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਕਿਸਾਨ ਵਣ ਖੇਤੀ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਹਨ। ਉਹ ਆਪਣੇ ਆਪ ਨੂੰ ਜੰਗਲਾਤ ਵਿਭਾਗ ਕੋਲ ਰਜਿਸਟਰਡ ਕਰਵਾਉਣ ਅਤੇ ਮੁਫ਼ਤ ਬੂਟੇ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਇਸ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਉਹਨਾਂ ਕੋਲ ਸੱਤ ਪ੍ਰਕਾਰ ਦੇ ਬੂਟੇ ਹਨ, ਜਿਸ ਤਰਾਂ ਇਹ ਬੂਟੇ ਖੇਤ ਦੀਆਂ ਵੱਟਾਂ ਤੇ ਨਹਿਰਾਂ ਕਿਨਾਰੇ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਕਿਸਾਨਾਂ ਨੂੰ ਰਜਿਸਟਰਡ ਕਰਨ ਤੋਂ ਬਾਅਦ ਸਬਸਿਡੀ ਲਈ ਉਹਨਾਂ ਤੋਂ ਅਧਾਰ ਕਾਰਡ ਬੈਂਕ ਦੀ ਕਾਪੀ ਅਤੇ ਸਬੰਧਤ ਜ਼ਮੀਨ ਦੀ ਜਮਾਬੰਦੀ ਲਈ ਜਾਵੇਗੀ ਅਤੇ ਰਜਿਸਟਰ ਹੋਣ ਤੋਂ ਬਾਅਦ ਉਨ੍ਹਾਂ ਦਾ ਬੀਟ ਅਧਿਕਾਰੀ ਸਬੰਧਤ ਜਗ੍ਹਾ ਉੱਤੇ ਜਾਵੇਗਾ ਅਤੇ ਜੀ.ਪੀ.ਏਸ ਰਾਹੇਂ ਤਸਵੀਰਾਂ ਖਿੱਚ ਕੇ ਭੇਜੇਗਾ ਤਾਂ ਜੋ ਇਨ੍ਹਾਂ ਬੂਟਿਆਂ ਦੀ ਸੈਟੇਲਾਈਟ ਰਾਹੀਂ ਰਾਹੀਂ ਨਗਰਾਨੀ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਉਨਾਂ ਦੇ ਬੈਂਕ ਖਾਤਿਆਂ ਵਿਚ ਹੋਵੇਗੀ।
4 ਸਾਲ ਤੱਕ ਪਾਲਣ-ਪੋਸ਼ਣ ਲਈ ਸਬਸਿਡੀ ਮਿਲੇਗੀ:- ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਬੂਟੇ ਲਗਾਉਣ ਵਾਲਿਆਂ ਨੂੰ 4 ਸਾਲ ਤੱਕ ਪਾਲਣ-ਪੋਸ਼ਣ ਲਈ ਸਬਸਿਡੀ ਮਿਲੇਗੀ। ਪਰ ਇਹ ਸਬਸਿਡੀ ਬੁੱਢਿਆਂ ਦੇ ਗਿਣਤੀ ਦੇ ਹਿਸਾਬ ਨਾਲ ਹੋਵੇਗੀ ਦੇ ਪਹਿਲੇ ਸਾਲ ਉਸ ਕਿਸਾਨ ਵੱਲੋਂ 100 ਬੂਟੇ ਲਗਾਏ ਜਾਂਦੇ ਹਨ ਤਾਂ ਉਸ ਨੂੰ 100 ਬੂਟੀਆਂ ਦੀ ਪਹਿਲੇ ਸਾਲ ਸਬਸਿਡੀ ਮਿਲੇਗੀ। ਦੂਸਰੇ ਸਾਲ ਜੇਕਰ ਪਾਲਣ ਪੋਸ਼ਣ ਦੀ ਕਮੀ ਕਾਰਨ ਬੂਟਿਆਂ ਦੀ ਗਿਣਤੀ ਘੱਟਦੀ ਹੈ ਤਾਂ ਜਿੰਨੇ ਬੂਟੇ ਵਾਕਫ ਆ ਰਹੇ ਹੋਣਗੇ, ਉਸ ਹਿਸਾਬ ਨਾਲ ਹੀ ਸਬਸਿਡੀ ਮਿਲੇਗੀ।
ਜੰਗਲਾਤ ਵਿਭਾਗ ਵੱਲੋਂ ਬੀਟ ਬਣਾਕੇ ਕੰਮ ਕੀਤਾ ਜਾ ਰਿਹਾ:- ਉਹਨਾਂ ਕਿਹਾ ਕਿ ਹਰਿਆਲੀ ਐਪ ਰਾਹੀਂ ਰਜਿਸਟਰ ਕਰਨ ਵਾਲੇ ਕਿਸਾਨਾਂ ਨੂੰ ਨਰਸਰੀ ਵਿਚ ਲੱਗੇ ਹੋਏ, ਕਿਸੇ ਵੀ ਤਰ੍ਹਾਂ ਦੇ ਬੂਟੇ ਮੁਫ਼ਤ ਲੈ ਕੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਬੀਟ ਬਣਾਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਪ੍ਰਤੀ ਬੂਟਾ 2 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਅੱਗ ਨਾ ਲਗਾਉਣ, ਕਿਉਂਕਿ ਪੁੱਤਾਂ ਵਾਂਗ ਪਾਲੇ ਇਨ੍ਹਾਂ ਬੂਟਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਵਾਤਾਵਰਨ ਵੀ ਬਹੁਤ ਖ਼ਰਾਬ ਹੁੰਦਾ ਹੈ।
ਇਹ ਵੀ ਪੜੋ:- Firing In Gurdaspur: ਗਲੀ ਮੂਹਰੇ ਗੱਡੀ ਲਾਉਣ ਪਿੱਛੇ ਚੱਲੀਆਂ ਗੋਲੀਆਂ, ਘਟਨਾ ਸੀਸੀਟੀਵੀ ਵਿਚ ਕੈਦ