ETV Bharat / state

ਖੇਤੀਬਾੜੀ ਵਿਭਾਗ ਦੀ ਮੁਫ਼ਤ ਨਰਮੇ ਦੀ ਸਪਰੇਅ ਤੋਂ ਕਿਸਾਨਾਂ ਨੂੰ ਜੁੜੀਆਂ ਉਮੀਦਾਂ

ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿੱਚ ਬੀਜੀ ਗਈ ਨਰਮੇ ਦੀ ਫ਼ਸਲ ਉੱਤੇ ਮੁਫ਼ਤ ਸਪਰੇਅ ਕਰਵਾਈ ਗਈ। ਇਸ ਮੌਕੇ ਬਠਿੰਡਾ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਸਿੱਧੂ ਆਪਣੀ ਖੇਤੀਬਾੜੀ ਵਿਭਾਗ ਟੀਮ ਦੇ ਨਾਲ ਮੌਜੂਦ ਰਹੇ।

ਬਠਿੰਡਾ ਖੇਤੀਬਾੜੀ ਵਿਭਾਗ ਨਰਮੇ ਦੀ ਚੰਗੀ ਫਸਲ ਲਈ ਕਰਵਾ ਰਿਹਾ ਮੁਫਤ ਸਪਰੇਹਾਂ

author img

By

Published : Sep 10, 2020, 12:47 PM IST

ਬਠਿੰਡਾ: ਪੰਜਾਬ ਦੇ ਮੁੱਖ ਖੇਤੀਬਾੜੀ ਕਿੱਤੇ ਨੂੰ, ਚੰਗੇ ਮੁਨਾਫ਼ੇ ਵੱਲ ਲੈ ਕੇ ਜਾਣ ਲਈ ਈ.ਟੀ.ਵੀ. ਭਾਰਤ ਦੀ ਟੀਮ ਵੱਲੋਂ ਕਿਸਾਨਾਂ ਦੀ ਮੰਗ ਉੱਤੇ ਖੇਤੀਬਾੜੀ ਵਿਭਾਗ ਨੂੰ ਹਲੂਣਾ ਦਿੱਤਾ ਗਿਆ। ਇਸ ਦੇ ਸਦਕੇ ਵੀਰਵਾਰ ਨੂੰ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿੱਚ ਬੀਜੀ ਗਈ ਨਰਮੇ ਦੀ ਫ਼ਸਲ ਉੱਤੇ ਮੁਫ਼ਤ ਸਪਰੇਅ ਕਰਵਾਈ ਗਈ। ਇਸ ਮੌਕੇ ਬਠਿੰਡਾ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਸਿੱਧੂ ਆਪਣੀ ਖੇਤੀਬਾੜੀ ਵਿਭਾਗ ਟੀਮ ਦੇ ਨਾਲ ਮੌਜੂਦ ਰਹੇ।

ਇਸ ਮੌਕੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਜੋਧਪੁਰ ਰੋਮਾਣਾ ਵਿੱਚ ਬੀਜੀ ਜਾਣ ਵਾਲੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਤਬਾਹ ਕਰ ਦਿੱਤੀ ਸੀ ਜਿਸ ਕਰਕੇ ਇਸ ਵਾਰ ਨਰਮੇ ਦੀ ਫ਼ਸਲ ਵੀ ਖ਼ਰਾਬ ਹੁੰਦੀ ਜਾ ਰਹੀ ਸੀ। ਪਰ ਈ.ਟੀ.ਵੀ. ਭਾਰਤ ਦੀ ਟੀਮ ਦੇ ਸਹਿਯੋਗ ਨਾਲ ਅੱਜ ਉਨ੍ਹਾਂ ਦੇ ਪਿੰਡ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਮੁਫ਼ਤ ਸਪਰੇਹਾਂ ਕਰਵਾ ਕੇ ਗੁਲਾਬੀ ਸੁੰਡੀ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ ਜਿਸ ਨਾਲ ਹੁਣ ਉਨ੍ਹਾਂ ਨੂੰ ਚੰਗੀ ਫਸਲ ਦੀ ਉਮੀਦ ਵੀ ਜਾਗ ਪਈ ਹੈ।

ਬਠਿੰਡਾ ਖੇਤੀਬਾੜੀ ਵਿਭਾਗ ਨਰਮੇ ਦੀ ਚੰਗੀ ਫਸਲ ਲਈ ਕਰਵਾ ਰਿਹਾ ਮੁਫਤ ਸਪਰੇਹਾਂ

ਇੱਕ ਹੋਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੀ ਨਰਮੇ ਦੀ ਫ਼ਸਲ ਸਮੇਂ ਰਹਿੰਦ ਖੂੰਦ ਵਿੱਚੋਂ ਕ੍ਰਿਸ਼ਨਾ ਕੌਟਨ ਫੈਕਟਰੀ ਦੀ ਅਣਗਹਿਲੀ ਨਾਲ ਗੁਲਾਬੀ ਸੁੰਡੀ ਦਾ ਲਾਰਵਾ ਪਾਇਆ ਗਿਆ ਸੀ ਜਿਸ ਦਾ ਅਸਰ ਸਾਡੇ ਤਮਾਮ ਨਰਮੇ ਦੀ ਫ਼ਸਲ ਤੇ ਉੱਤੇ ਵੀ ਪੈ ਰਿਹਾ ਹੈ। ਉਸ ਸਮੇਂ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਇਸ ਦੇ ਸੈਂਪਲ ਵੀ ਲਏ ਗਏ ਸਨ ਪਰ ਹੁਣ ਫ਼ਿਲਹਾਲ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਮੁਫ਼ਤ ਸਪਰੇਹਾਂ ਕਰਕੇ ਕਿਸਾਨਾਂ ਦਾ ਸਹਿਯੋਗ ਅਦਾ ਕੀਤਾ ਜਾ ਰਿਹਾ ਹੈ।

ਕਿਸਾਨ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨਰਮ ਫ਼ਸਲ ਉੱਤੇ ਤਿੰਨ ਦਿਨਾਂ ਤੋਂ ਲਗਾਤਾਰ ਸਪਰੇਹਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਉਹ ਸ਼ਲਾਘਾ ਕਰਦੇ ਹਨ ਕਿਉਂਕਿ ਖੇਤੀਬਾੜੀ ਵਿਭਾਗ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਕਿਸਾਨਾਂ ਤੋਂ ਪੈਸਾ ਵਸੂਲਿਆ ਨਹੀਂ ਜਾ ਰਿਹਾ ਅਤੇ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਖੁਦ ਇਸ ਮੌਕੇ ਤੇ ਆਪਣੀ ਟੀਮ ਨਾਲ ਮੌਜੂਦ ਹਨ। ਕਿਸਾਨ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਫਸਲ ਦੌਰਾਨ 80 ਫੀਸਦੀ ਨਰਮਾ ਖ਼ਰਾਬ ਹੋ ਗਿਆ ਸੀ।

ਇਸ ਮੌਕੇ ਤੇ ਮੌਜੂਦ ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਬਹਾਦਰ ਸਿੰਘ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਡੈਲਟਾ ਮੈਥਨ 2.1 ਕੀਟਨਾਸ਼ਕ ਦਵਾਈ ਦਾ ਸਪਰੇਅ ਕੀਤੀ ਜਾ ਰਹੀ ਹੈ। ਇਸ ਲਈ ਉਨ੍ਹਾਂ ਯੂ.ਪੀ.ਐਲ. ਕੰਪਨੀ ਦੇ ਪੰਪ ਸਪਰੇਅ ਮਸ਼ੀਨਾਂ ਵੀ ਮੰਗਵਾਈਆਂ ਹਨ ਅਤੇ ਤਮਾਮ ਖੇਤੀਬਾੜੀ ਟੀਮ ਦੀ ਮਦਦ ਨਾਲ ਜ਼ਿਲ੍ਹੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਮੁਫ਼ਤ ਸਪਰੇਆਂ ਨਰਮੇ ਦੀ ਫ਼ਸਲ ਤੇ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਜੇਕਰ ਕੁਦਰਤੀ ਆਫ਼ਤ ਨਾ ਪਈ ਤਾਂ ਇਸ ਵਾਰ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਵਿੱਚੋਂ ਚੰਗਾ ਝਾੜ ਪ੍ਰਾਪਤ ਹੋਵੇਗਾ।

ਉਨ੍ਹਾਂ ਦੱਸਿਆ ਕਿ ਪਿੰਡ ਜੋਧਪੁਰ ਰੋਮਾਣਾ ਵਿੱਚ 300 ਏਕੜ ਨਰਮੇ ਦੀ ਫਸਲ ਵਿੱਚ ਸਪਰੇਅ ਕਰਨਗੇ ਅਤੇ ਜ਼ਿਲ੍ਹੇ ਵਿੱਚ 1,72,488 ਹੈਕਟੇਅਰ ਜ਼ਮੀਨ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ ਜਿੱਥੇ ਖੇਤੀਬਾੜੀ ਵਿਭਾਗ ਵੱਲੋਂ ਮੁਫ਼ਤ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਪਰੇਹਾਂ ਕੀਤੀਆਂ ਜਾਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.