ETV Bharat / state

ਬਠਿੰਡਾ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਾਈਆਂ ਬੈਗ ਸੈਕਨਰ ਮਸ਼ੀਨਾਂ - Bag Scanner Machines on bathinda railway statiov

ਬਠਿੰਡਾ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰੇਲਵੇ ਵਿਭਾਗ ਨੇ ਬੈਗ ਸੈਕਨਕ ਮਸੀਨਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਫ਼ੋਟੋ
ਫ਼ੋਟੋ
author img

By

Published : Dec 21, 2019, 12:19 PM IST

ਬਠਿੰਡਾ: ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰੇਲਵੇ ਵਿਭਾਗ ਨੇ ਬੈਗ ਸੈਕਨਰ ਮਸੀਨਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਕਰੀਬ 200 ਸੀਸੀਟੀਵੀ ਕੈਮਰੇ ਵੀ ਲਾਏ ਜਾਣ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਹੈ।

ਦੱਸ ਦਈਏ, ਬਠਿੰਡਾ ਰੇਲਵੇ ਸਟੇਸ਼ਨ ਨੂੰ ਸੰਵੇਦਨਸ਼ੀਲ ਮੰਨਿਆ ਜਾਣ ਕਰਕੇ ਰੇਲਵੇ ਵਿਭਾਗ ਨੇ ਇਹ ਫ਼ੈਸਲਾ ਲਿਆ ਹੈ। ਇਸ ਸਬੰਧੀ ਆਰਪੀਐਫ਼ ਚੌਕੀ ਇੰਚਾਰਜ ਵਿਜੇਂਦਰ ਸਿੰਘ ਚੌਧਰੀ ਨੇ ਦੱਸਿਆ ਕਿ ਰੇਲ ਵਿਭਾਗ ਨੇ ਬਠਿੰਡਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਸਖ਼ਤ ਕਰਦਿਆਂ ਅੰਦਰ ਆਉਣ-ਜਾਣ ਵਾਲੇ ਰਸਤਿਆਂ 'ਤੇ ਬੈਗ ਸਕੈਨਰ ਮਸ਼ੀਨਾਂ ਲਾਈਆਂ ਹਨ।

ਵੀਡੀਓ

ਇਹ ਮਸ਼ੀਨਾਂ ਹਾਲੇ ਅੰਡਰ ਟਰਾਇਲ ਹੈ ਤੇ ਮਸ਼ੀਨਾਂ ਬਾਰੇ ਸੀਆਈਐਸਐਫ ਦੇ ਜਵਾਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਬੈਗ ਸਕੈਨਰ ਮਸ਼ੀਨ ਪੱਕੇ ਤੌਰ 'ਤੇ ਲਗਾ ਦਿੱਤਾ ਜਾਵੇਗਾ। ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਸਖ਼ਤ ਕਰਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਵੀ ਆਪਣਾ ਅਹਿਮ ਕਿਰਦਾਰ ਨਿਭਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਨੇ ਮੋਬਾਈਲ ਸੀਸੀਟੀਵੀ ਵੈਨ ਬਠਿੰਡਾ ਰੇਲਵੇ ਸਟੇਸ਼ਨ 'ਤੇ ਨਜ਼ਰ ਰੱਖਣ ਲਈ ਖੜ੍ਹੀ ਕਰ ਦਿੱਤੀ ਹੈ।

ਦੂਜੇ ਪਾਸੇ ਜੀਆਰਪੀ ਅਤੇ ਆਰਪੀਐਫ ਪੁਲਿਸ ਵੱਲੋਂ ਜੁਆਇੰਟ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਆਉਣ-ਜਾਣ ਵਾਲੇ ਯਾਤਰੀਆਂ ਦੇ ਬੈਗ ਮੈਨੂਅਲੀ ਤੇ ਬੈਗ ਸਕੈਨਰ ਮਸ਼ੀਨ ਰਾਹੀਂ ਚੈੱਕ ਕੀਤੇ ਜਾ ਰਹੇ ਹਨ, ਤਾਂ ਕਿ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ।

Intro:ਬਠਿੰਡਾ ਰੇਲਵੇ ਸਟੇਸ਼ਨ ਦੇ ਵਿੱਚ ਰੇਲ ਰੇਲ ਵਿਭਾਗ ਵੱਲੋਂ ਰੇਲ ਯਾਤਰੀਆਂ ਦੀ ਸੁਰੱਖਿਆ ਲਈ ਲਗਾਈ ਬੈਗ ਸਕੈਨਰ ਮਸ਼ੀਨ ਅਤੇ ਦੋ ਸੌ ਦੇ ਕਰੀਬ ਲਗਾਏ ਜਾਣਗੇ ਸੀਸੀਟੀਵੀ ਕੈਮਰੇ ।

Body:ਬਠਿੰਡਾ ਰੇਲਵੇ ਸਟੇਸ਼ਨ ਸੰਵੇਦਨਸ਼ੀਲ ਮੰਨਿਆ ਜਾਣ ਕਰਕੇ ਰੇਲਵੇ ਵਿਭਾਗ ਵੱਲੋਂ ਬਠਿੰਡਾ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬੈਗ ਸਕੈਨਰ ਮਸ਼ੀਨ ਲਗਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਦੋ ਸੌ ਦੇ ਕਰੀਬ ਸੀਸੀਟੀਵੀ ਕੈਮਰੇ ਵੀ ਲਗਾਏ ਜਾਣ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਹੈ ।
ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੰਦਿਆਂ ਹੋਇਆ ਬਠਿੰਡਾ ਆਰਪੀਐਫ਼ ਚੌਕੀ ਇੰਚਾਰਜ ਵਿਜੇਂਦਰ ਸਿੰਘ ਚੌਧਰੀ ਨੇ ਦੱਸਿਆ ਹੈ ਕਿ ਰੇਲ ਵਿਭਾਗ ਦੇ ਵੱਲੋਂ ਬਠਿੰਡਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਕੜੀ ਕਰਨ ਦੇ ਲਈ ਅੰਦਰ ਆਉਣ ਜਾਂ ਆਉਣ ਵਾਲੇ ਰਸਤਿਆਂ ਤੇ ਬੈਗ ਸਕੈਨ ਸਕੈਨਰ ਮਸ਼ੀਨ ਲਗਾਈ ਗਈ ਹੈ ਜੋ ਹਾਲੇ ਅੰਡਰ ਟਰਾਇਲ ਹੈ ਅਤੇ ਇਸ ਮਸ਼ੀਨ ਦੇ ਬਾਰੇ ਸੀਆਈਐਸਐਫ ਦੇ ਜਵਾਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਮਸ਼ੀਨ ਨੂੰ ਬਠਿੰਡਾ ਰੇਲਵੇ ਸਟੇਸ਼ਨ ਤੇ ਅੰਦਰ ਆਉਣ ਵਾਲੇ ਯਾਤਰੀਆਂ ਦੇ ਲਈ ਬੈਗ ਸਕੈਨਰ ਮਸ਼ੀਨ ਪੱਕੇ ਤੌਰ ਤੇ ਲਗਾ ਦਿੱਤੀ ਜਾਵੇਗੀ
ਇਸ ਤੋਂ ਇਲਾਵਾ ਬਠਿੰਡਾ ਆਰਪੀਐਫ ਇੰਚਾਰਜ ਵਿਜੇਂਦਰ ਸਿੰਘ ਚੌਧਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਬਠਿੰਡਾ ਰੇਲਵੇ ਸਟੇਸ਼ਨ ਤੇ ਦੋ ਸੌ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਤਾਂ ਜੋ ਆਉਣ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਅਤੇ ਸ਼ਰਾਰਤੀ ਅਨਸਰਾਂ ਦੀ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇ ਅਤੇ ਇਹ ਕੰਮ ਜਲਦ ਹੀ ਮੁਕੰਮਲ ਕਰ ਦਿੱਤਾ ਜਾਵੇਗਾ ।
ਬਾਈਟ -ਬਿਜੇਂਦਰ ਸਿੰਘ ਚੌਧਰੀ ਆਰਪੀਐਫ ਇੰਚਾਰਜ ਬਠਿੰਡਾ

ਇਸ ਤੋਂ ਇਲਾਵਾ ਬਠਿੰਡਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਕੜੀ ਕਰਨ ਦੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਵੀ ਆਪਣਾ ਅਹਿਮ ਕਿਰਦਾਰ ਨਿਭਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਮੋਬਾਈਲ ਸੀਸੀਟੀਵੀ ਵੈਨ ਬਠਿੰਡਾ ਰੇਲਵੇ ਸਟੇਸ਼ਨ ਤੇ ਨਜ਼ਰ ਰੱਖਣ ਦੇ ਲਈ ਖੜ੍ਹੀ ਕੀਤੀ ਗਈ ਹੈ ਅਤੇ ਦੂਜੇ ਪਾਸੇ ਜੀਆਰਪੀ ਅਤੇ ਆਰਪੀਐਫ ਪੁਲਿਸ ਵੱਲੋਂ ਜੁਆਇੰਟ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗ ਮੈਨੂਅਲੀ ਅਤੇ ਬੈਗ ਸਕੈਨਰ ਮਸ਼ੀਨ ਰਾਹੀਂ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਬਠਿੰਡਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.