ਬਠਿੰਡਾ: ਸਰਕਾਰੀ ਹਸਪਤਾਲ ਅੰਦਰ ਅਵਾਰਾ ਪਸ਼ੂ ਮਰੀਜ਼ਾਂ ਦੇ ਵਿਚਾਲੇ ਘੁੰਮ ਰਹੇ ਹਨ, ਕਈ ਮਰੀਜ਼ ਹੇਠਾਂ ਜ਼ਮੀਨ 'ਤੇ ਹੀ ਪਏ ਹੋਏ ਹਨ। ਇਹ ਨਜ਼ਾਰਾ ਵੇਖਿਆ ਗਿਆ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਬਠਿੰਡਾ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਦੀਆਂ ਦੀਵਾਰਾਂ ਇਸ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ ਕਿ ਇਹ ਹਸਪਤਾਲ ਨਹੀਂ, ਸਗੋ ਖੰਡਰ ਲੱਗ ਰਿਹਾ ਹੈ।
ਬਠਿੰਡਾ ਦਾ ਸਿਵਲ ਹਸਪਤਾਲ ਬਣਿਆ ਮਰੀਜ਼ਾਂ ਦੇ ਨਾਲ-ਨਾਲ ਅਵਾਰਾ ਪਸ਼ੂਆਂ ਦਾ ਠਿਕਾਣਾ - ਬਠਿੰਡਾ
ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਹੈ, ਤੁਸੀਂ ਵੇਖ ਕੇ ਹੈਰਾਨ ਹੋ ਜਾਵੋਗੇ।
Government Hospital Bathinda
ਬਠਿੰਡਾ: ਸਰਕਾਰੀ ਹਸਪਤਾਲ ਅੰਦਰ ਅਵਾਰਾ ਪਸ਼ੂ ਮਰੀਜ਼ਾਂ ਦੇ ਵਿਚਾਲੇ ਘੁੰਮ ਰਹੇ ਹਨ, ਕਈ ਮਰੀਜ਼ ਹੇਠਾਂ ਜ਼ਮੀਨ 'ਤੇ ਹੀ ਪਏ ਹੋਏ ਹਨ। ਇਹ ਨਜ਼ਾਰਾ ਵੇਖਿਆ ਗਿਆ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਬਠਿੰਡਾ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਦੀਆਂ ਦੀਵਾਰਾਂ ਇਸ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ ਕਿ ਇਹ ਹਸਪਤਾਲ ਨਹੀਂ, ਸਗੋ ਖੰਡਰ ਲੱਗ ਰਿਹਾ ਹੈ।
Exclusive BATHINDA 1-6-19 CIVIL HOSPITAL STORY
Feed by ftp
Folder Name-Exclusive BATHINDA 1-6-19 CIVIL HOSPITAL STORY
Total files-1
Report by Goutam kumar Bathinda
9855365553
ਬਠਿੰਡਾ ਦਾ ਸਰਕਾਰੀ ਹਸਪਤਾਲ ਸਿਰਫ ਗਰੀਬਾਂ ਦਾ ਹਸਪਤਾਲ ਬਣ ਕੇ ਰਹਿ ਗਿਆ ਹੈ ਜਿੱਥੇ ਸਿਰਫ਼ ਤੇ ਸਿਰਫ਼ ਗ਼ਰੀਬ ਲੋਕ ਆਪਣੇ ਇਲਾਜ ਦੇ ਲਈ ਆਉਂਦੇ ਹਨ ਪਰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਹੈ ਤੁਸੀਂ ਵੇਖ ਕੇ ਹੈਰਾਨ ਹੋ ਜਾਵੋਗੇ
ਜਦੋਂ ਈ ਟੀ ਵੀ ਭਾਰਤ ਟੀਮ ਨੇ ਬਠਿੰਡਾ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਜਿੱਥੇ ਅੰਦਰ ਆਵਾਰਾ ਪਸ਼ੂ ਅਤੇ ਕੁੱਤੇ ਮਰੀਜ਼ਾਂ ਦੇ ਵਿਚਾਲੇ ਘੁੰਮਦੇ ਹੋਏ ਨਜ਼ਰ ਆ ਰਹੇ ਸਨ ਮਰੀਜ਼ ਫਰਸ਼ ਤੇ ਲੰਮੇ ਪੈ ਕੇ ਆਪਣਾ ਇਲਾਜ ਕਰਵਾ ਰਹੇ ਸਨ ਦੀਵਾਰਾਂ ਜਰਜਰ ਹੋ ਚੁੱਕੀਆਂ ਸਨ ਸਾਨੂੰ ਇੰਜ ਜਾਪਦਾ ਸੀ ਕਿ ਉਹ ਕੋਈ ਹਸਪਤਾਲ ਨਹੀਂ ਕੋਈ ਖੰਡਰ ਹੋਵੇ ਜਦੋਂ ਅਸੀਂ ਹਸਪਤਾਲ ਦੇ ਥੋੜ੍ਹਾ ਜਾਂ ਹੋਰ ਅੱਗੇ ਗਏ ਤਾਂ ਉਸ ਦੇ ਵਿੱਚ ਅਸੀਂ ਮਰੀਜ਼ਾਂ ਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਹਸਪਤਾਲ ਸਿਰਫ ਤੇ ਸਿਰਫ ਗਰੀਬਾਂ ਦੇ ਲਈ ਬਣਿਆ ਹੋਇਆ ਹੈ ਅਤੇ ਸਿਰਫ ਉਹੀ ਇੱਥੇ ਆਉਂਦੇ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਹਨ
ਜਦੋਂ ਅਸੀਂ ਇੱਕ ਮਰੀਜ਼ ਦੇ ਨਾਲ ਗੱਲ ਕੀਤੀ ਤਾਂ ਉਸ ਮਰੀਜ਼ ਨੇ ਆਪਣਾ ਨਾਮ ਓਮ ਪ੍ਰਕਾਸ਼ ਦੱਸਿਆ ਜੋ ਫਾਜ਼ਿਲਕਾ ਜ਼ਿਲੇ ਦਾ ਰਹਿਣ ਵਾਲਾ ਸੀ ਤੇ ਉਸ ਉਹ ਜਨਵਰੀ ਤੋਂ ਆਪਣੀ ਲੱਤ ਦਾ ਇਲਾਜ ਕਰਵਾਉਣ ਲਈ ਉੱਥੇ ਆਇਆ ਹੋਇਆ ਹੈ ਜਿਸ ਨੇ ਦੱਸਿਆ ਕਿ ਹੁਣ ਉਸ ਦੀ ਲੱਤ ਵਿੱਚ ਇਨਫੈਕਸ਼ਨ ਹੋ ਚੁੱਕੀ ਹੈ ਅਤੇ ਡਾਕਟਰ ਬਾਹਰ ਇਲਾਜ ਕਰਵਾਉਣ ਲਈ ਕਹਿ ਰਹੇ ਹਨ ਜੇਕਰ ਇਲਾਜ ਬਾਹਰੋਂ ਹੀ ਕਰਵਾਉਣਾ ਸੀ ਤਾਂ ਸਾਨੂੰ ਇੰਨਾ ਸਮਾਂ ਕਿਉਂ ਲਗਵਾਇਆ ਪੈਸੇ ਨਾ ਹੋਣ ਕਰਕੇ ਮਰੀਜ਼ ਹਸਪਤਾਲ ਦੇ ਬਾਹਰ ਕੁਰਲਾ ਰਿਹਾ ਸੀ
ਵਾਈਟ -ਓਮ ਪ੍ਰਕਾਸ਼ ਮਰੀਜ਼
ਹਸਪਤਾਲ ਦੇ ਵਿੱਚ ਸਾਨੂੰ ਇੱਕ ਪਾਲ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਹਸਪਤਾਲ ਦੇ ਵਿੱਚ ਆਇਆ ਤੱਕ ਆਵਾਰਾ ਕੁੱਤੇ ਜੋ ਹਸਪਤਾਲ ਵਿਚ ਘੁੰਮ ਰਹੇ ਸਨ ਅਤੇ ਏਐਨਐਮ ਸਟਾਫ਼ ਨੁ ਨੁਮਾਇਸ਼ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਪਾਲ ਸਿੰਘ ਨੇ ਦੱਸਿਆ ਕਿ ਅਪਾਹਜ ਹੋਣ ਦੇ ਬਾਵਜੂਦ ਉਸ ਨੇ ਕੁੱਤਿਆਂ ਨੂੰ ਭਜਾਇਆ
ਬਾਈਟ -ਪਾਲ ਸਿੰਘ ਮਰੀਜ਼
ਇੱਕ ਮਰੀਜ਼ ਦਾ ਇਲਾਜ ਕਰਵਾਉਣ ਦੇ ਲਈ ਮਹਿਲਾ ਰਿਸ਼ਤੇਦਾਰ ਨੇ ਦੱਸਿਆ ਕਿ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਉਹ ਜਨਤਾ ਨੂੰ ਸਹੂਲਤਾਂ ਦੇਵੇਗੀ ਪਰ ਇਹ ਸਹੂਲਤਾਂ ਹੁਣ ਤੁਹਾਡੇ ਨਜ਼ਰ ਹਨ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਲੋਕ ਇਲਾਜ ਕਰਾਉਣ ਤੋਂ ਵੀ ਗੁਰੇਜ਼ ਕਰਦੇ ਹਨ ਸਰਕਾਰਾਂ ਵੱਲੋਂ ਸਮਾਰਟ ਹਸਪਤਾਲ ਅਤੇ ਸਮਾਰਟ ਸਕੂਲ ਬਣਾਉਣ ਦੇ ਕੀਤੇ ਗਏ ਦਾਅਵੇ ਬਿਲਕੁਲ ਖੋਖਲੇ ਹਨ ਜਦੋਂ ਕਿ ਅਸਲ ਤਸਵੀਰ ਤੁਹਾਡੇ ਸਾਹਮਣੇ ਹੈ
ਸਰਕਾਰਾਂ ਹੁਣ ਸਰਕਾਰੀ ਹਸਪਤਾਲ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਬਣਾਉਣ ਤੇ ਲੱਗੀ ਹੋਈ ਹੈ
ਵਾਈਟ- ਮਹਿਲਾ ਮਰੀਜ਼ ਦੇ ਰਿਸ਼ਤੇਦਾਰ