ETV Bharat / state

ਮੌੜ ਬੰਬ ਬਲਾਸਟ ਮਾਮਲੇ ’ਚ ਤੱਤਕਾਲੀ SHO ਦੇ ਗ੍ਰਿਫਤਾਰੀ ਵਾਰੰਟ ਜਾਰੀ

ਮੌੜ ਬੰਬ ਬਲਾਸਟ ਮਾਮਲੇ ’ਚ ਤਲਵੰਡੀ ਸਾਬੋ ਦੀ ਅਦਾਲਤ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਤੱਤਕਾਲੀਨ ਐਸਐਚਓ ਸ਼ਿਵ ਚੰਦ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ (Maur bomb blast case) ਕੀਤੇ ਹਨ। ਇਸ ਮਾਮਲੇ ਚ ਉਨ੍ਹਾਂ ਨੂੰ ਕਈ ਵਾਰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸਤੋਂ ਬਾਅਦ ਅਦਾਲਤ ਵੱਲੋਂ ਹੁਣ ਸਖ਼ਤ ਫੈਸਲਾ ਲਿਆ ਗਿਆ ਹੈ।

ਮੌੜ ਬੰਬ ਬਲਾਸਟ ਮਾਮਲੇ ’ਚ ਤੱਤਕਾਲੀ SHO ਦੇ ਗ੍ਰਿਫਤਾਰੀ ਵਾਰੰਟ ਜਾਰੀ
ਮੌੜ ਬੰਬ ਬਲਾਸਟ ਮਾਮਲੇ ’ਚ ਤੱਤਕਾਲੀ SHO ਦੇ ਗ੍ਰਿਫਤਾਰੀ ਵਾਰੰਟ ਜਾਰੀ
author img

By

Published : May 22, 2022, 9:59 PM IST

ਬਠਿੰਡਾ: 2017 ਵਿੱਚ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਹੋਏ ਬੰਬ ਬਲਾਸਟ ਦੇ ਮਾਮਲੇ ’ਚ ਤਲਵੰਡੀ ਸਾਬੋ ਮਾਣਯੋਗ ਅਦਾਲਤ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਤੱਤਕਾਲੀਨ ਐਸਐਚਓ ਸ਼ਿਵ ਚੰਦ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ (Maur bomb blast case) ਕੀਤੇ ਹਨ। ਇੱਥੇ ਦੱਸਣਯੋਗ ਹੈ ਕਿ ਹੁਣ ਡੀਐਸਪੀ ਬਣ ਚੁੱਕੇ ਸ਼ਿਵ ਚੰਦ ਥਾਣਾ ਮੌੜ ਦੇ ਉਸ ਸਮੇਂ ਐੱਸ ਐੱਚ ਓ ਲੱਗੇ ਹੋਏ ਸਨ ਅਤੇ ਬਤੌਰ ਆਈ ਓ ਮਾਣਯੋਗ ਤਲਵੰਡੀ ਸਾਬੋ ਅਦਾਲਤ ਵੱਲੋਂ ਉਨ੍ਹਾਂ ਨੂੰ ਚਾਰ ਵਾਰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ।

21 ਦਸੰਬਰ, 14 ਫਰਵਰੀ, 26 ਅਪ੍ਰੈਲ, ਅਤੇ 13 ਮਈ ਨੂੰ ਆਈ ਓ ਸ਼ਿਵ ਚੰਦ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਵਾਰ-ਵਾਰ ਮਾਣਯੋਗ ਅਦਾਲਤ ਵੱਲੋਂ ਤਲਬ ਕੀਤੇ ਜਾਣ ਦੇ ਬਾਵਜੂਦ ਤੱਤਕਾਲੀਨ ਐੱਸਐੱਚਓ ਸ਼ਿਵ ਚੰਦ ਅਦਾਲਤ ਵਿਚ ਪੇਸ਼ ਨਹੀਂ ਹੋਏ ਜਿਸ ਦੇ ਚੱਲਦੇ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।

ਮਾਣਯੋਗ ਅਦਾਲਤ ਤਲਵੰਡੀ ਸਾਬੋ ਵੱਲੋਂ ਅਗਲੀ ਸੁਣਵਾਈ 16 ਜੁਲਾਈ ਨੂੰ ਕੀਤੀ ਜਾਵੇਗੀ। ਤੱਤਕਾਲੀਨ ਐੱਸਐੱਚਓ ਸ਼ਿਵ ਚੰਦ ਹੁਣ ਡੀ ਐੱਸ ਪੀ ਪ੍ਰਮੋਟ ਹੋ ਚੁੱਕੇ ਹਨ ਅਤੇ ਮੌੜ ਬੰਬ ਬਲਾਸਟ ਕਾਂਡ ਦੇ ਆਈਓ ਹੋਣ ਕਰਕੇ ਇਨਵੈਸਟੀਗੇਸ਼ਨ ਆਫਸਰ ਵੀ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ।

ਇੱਥੇ ਦੱਸਣਯੋਗ ਹੈ ਕਿ 2017 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਹਰਿਮੰਦਰ ਸਿੰਘ ਜੱਸੀ ਦੀ ਚੋਣ ਜਲਸੇ ਦੌਰਾਨ ਮੌੜ ਮੰਡੀ ਵਿਖੇ ਬੰਬ ਬਲਾਸਟ ਹੋਇਆ ਸੀ। ਇਸ ਬਲਾਸਟ ਦੌਰਾਨ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਪਰ ਪੁਲਿਸ ਦੁਆਰਾ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਭਾਵੇਂ ਇਸ ਮਾਮਲੇ ਵਿੱਚ ਸਿੱਟ ਵੀ ਬਣਾਈ ਗਈ ਸੀ ਹੁਣ ਮਾਣਯੋਗ ਤਲਵੰਡੀ ਸਾਬੋ ਅਦਾਲਤ ਵੱਲੋਂ ਆਈਓ ਸ਼ਿਵਚੰਦ ਦੇ ਜਾਰੀ ਕੀਤੇ ਗ੍ਰਿਫ਼ਤਾਰ ਵਾਰੰਟ ਨਾਲ ਪੀੜਤਾਂ ਨੂੰ ਇੱਕ ਵਾਰ ਫਿਰ ਇਨਸਾਫ ਦੀ ਆਸ ਜਾਗੀ ਹੈ।

ਇਹ ਵੀ ਪੜ੍ਹੋ: ਛੱਤੀਸਗੜ੍ਹ ਦੇ ਸਰਗੁਜਾ ’ਚ ਨਿਰਭਯਾ ਕਾਂਡ ਵਰਗੀ ਵਾਪਰੀ ਘਟਨਾ, ਮੱਚਿਆ ਹੜਕੰਪ !

ETV Bharat Logo

Copyright © 2024 Ushodaya Enterprises Pvt. Ltd., All Rights Reserved.