ETV Bharat / state

AAP Vikas Kranti Rally: ਸੀਐਮ ਮਾਨ ਦਾ ਕੇਂਦਰ ’ਤੇ ਨਿਸ਼ਾਨਾਂ, ਕਿਹਾ- ਇਹਨਾਂ ਦਾ ਵੱਸ ਚਲੇ ਤਾਂ ਰਾਸ਼ਟਰੀ ਗੀਤ ਵਿੱਚੋਂ ਕੱਢ ਦੇਣ ਪੰਜਾਬ ਦਾ ਨਾਂ - ਸੀਐਮ ਮਾਨ ਦਾ ਕੇਂਦਰ ਤੇ ਨਿਸ਼ਾਨਾਂ

AAP Vikas Kranti Rally Update: ਬਠਿੰਡਾ ਦੇ ਰਾਮਪੁਰਾ-ਤਲਵੰਡੀ ਰੋਡ ’ਤੇ ਸਥਿਤ ਪਸ਼ੂ ਮੇਲਾ ਗਰਾਊਂਡ ਦੇ ਸਾਹਮਣੇ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕ੍ਰਾਂਤੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਪਾਰਟੀ ਸੁਪਰਿਮੋ ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਹਨ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਉੱਤੇ ਨਿਸ਼ਾਨਾਂ ਸਾਧਿਆ।

Bathinda AAP Rally
Bathinda AAP Rally
author img

By ETV Bharat Punjabi Team

Published : Dec 17, 2023, 2:44 PM IST

Updated : Dec 17, 2023, 4:36 PM IST

ਚੰਡੀਗੜ੍ਹ: ਬਠਿੰਡਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕ੍ਰਾਂਤੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਹਨ। ਰੈਲੀ ਦੌਰਾਨ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸ ਦਈਏ ਕਿ ਬਠਿੰਡਾ ਦੀ ਮੌੜ ਮੰਡੀ ਵਿੱਚ ਰਾਮਪੁਰਾ-ਤਲਵੰਡੀ ਰੋਡ ’ਤੇ ਸਥਿਤ ਪਸ਼ੂ ਮੇਲਾ ਗਰਾਊਂਡ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਇਹ ਵਿਕਾਸ ਕ੍ਰਾਂਤੀ ਰੈਲੀ ਹੋ ਰਹੀ ਹੈ।

  • ਬਠਿੰਡਾ ਵਿਖੇ ਵਿਕਾਸ ਕ੍ਰਾਂਤੀ ਰੈਲੀ... 1125 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਅਰਵਿੰਦ ਕੇਜਰੀਵਾਲ ਜੀ ਨਾਲ LIVE... https://t.co/PqWDhL8CiZ

    — Bhagwant Mann (@BhagwantMann) December 17, 2023 " class="align-text-top noRightClick twitterSection" data=" ">

ਇਹ ਆਮ ਰੈਲੀ ਨਹੀਂ: ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸਬੰਧੋਨ ਕਰਦੇ ਹੋਏ ਕਿਹਾ ਕਿ ਇਹ ਕੋਈ ਆਮ ਰੈਲੀ ਨਹੀਂ ਹੈ, ਇਹ ਵਿਕਾਸ ਹੋਣ ਦੀ ਰੈਲੀ ਹੈ। ਉਹਨਾਂ ਨੇ ਕਿਹਾ ਕਿ ਇਹ ਰੈਲੀਆਂ ਪੰਜਾਬ ਵਿੱਚ ਬੰਦ ਹੋ ਗਈਆਂ ਸਨ, ਸਿਰਫ਼ ਸਿਆਸੀ ਰੈਲੀਆਂ ਹੀ ਹੁੰਦੀਆਂ ਸਨ ਤੇ ਜਾਂ ਫਿਰ ਭੋਗ ਉੱਤੇ ਇਕੱਠ ਹੁੰਦੇ ਸਨ। ਉਹਨਾਂ ਨੇ ਕਿਹਾ ਕਿ ਜੇਕਰ ਹੁਣ ਪੰਜਾਬ ਵਿੱਚ ਵਿਕਾਸ ਹੋ ਰਿਹਾ ਹੈ ਤਾਂ ਹੀ ਇਹ ਰੈਲੀਆਂ ਹੋ ਰਹੀਆਂ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ 4 ਤੋਂ 5 ਲੋਕ ਹੀ ਸਨ ਜਿਹਨਾਂ ਦੇ ਹੱਥ ਪੰਜਾਬ ਦੀ ਡੋਰ ਸੀ, ਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਹੀ ਲੁੱਟ ਲਿਆ।

ਮੋਦੀ ਸਰਕਾਰ ਉੱਤੇ ਨਿਸ਼ਾਨਾਂ: ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਅਸੀਂ ਤੀਰਥ ਯਾਤਰਾ ਲਈ ਰੇਲਾਂ ਬੁੱਕ ਕੀਤੀਆਂ ਸਨ ਤੇ ਪਹਿਲਾਂ ਹੀ ਪੈਸੇ ਦੇ ਦਿੱਤੇ ਸਨ, ਪਰ ਕੇਂਦਰ ਸਰਕਾਰ ਨੇ 7 ਅਤੇ 15 ਤਰੀਕ ਵਾਲੀ ਟਰੇਨ ਸਾਨੂੰ ਨਹੀਂ ਦਿੱਤੀ ਤਾਂ ਜੋ ਪੰਜਾਬ ਦੇ ਲੋਕ ਤੀਰਥ ਯਾਤਰਾ ਨਾ ਕਰ ਸਕਣ। ਉਹਨਾਂ ਨੇ ਕਿਹਾ ਕਿ ਕੇਂਦਰ ਨੇ ਮੈਨੂੰ ਰੇਲਾਂ ਨਾ ਭੇਜਣ ਸਬੰਧੀ ਮੇਲ ਭੇਜ ਦਿੱਤੀ ਜੋ ਕਿ ਮੇਲੇ ਕੋਲ ਸਬੂਤ ਦੇ ਤੋਰ ਉੱਤੇ ਪਈ ਹੈ। ਉਹਨਾਂ ਨੇ ਕਿਹਾ ਕਿ ਰੇਲਵੇ ਵਿਭਾਗ ਨੇ ਕਿਹਾ ਕਿ ਸਾਡੇ ਕੋਲ ਇੰਜਣ ਨਹੀਂ ਹੈ, ਇਸ ਲਈ ਰੇਲ ਨਹੀਂ ਦਿੱਤੀ ਜਾਵੇਗੀ।

  • ਬਠਿੰਡਾ ਵਿਖੇ ਅੱਜ ਕੌਮੀ ਕਨਵੀਨਰ @ArvindKejriwal ਜੀ ਨਾਲ ਬਠਿੰਡਾ ਲੋਕ ਸਭਾ ਹਲਕੇ ਲਈ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ…1125 ਕਰੋੜ ਰੁਪਏ ਨਾਲ ਬਠਿੰਡਾ-ਮਾਨਸਾ ਤੇ ਨਾਲ ਲੱਗਦੇ ਇਲਾਕਿਆਂ ਨੂੰ ਚਮਕਾ ਦੇਵਾਂਗੇ…ਲੋਕਾਂ ਦੀ ਸਰਕਾਰ ਲੋਕਾਂ ਦੀ ਸੇਵਾ ਲਈ ਹਰ ਵੇਲੇ ਵਚਨਬੱਧ ਹੈ…

    ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲੈ ਕੇ ਜਾਣ ਲਈ ਸਰਕਾਰ… pic.twitter.com/RMm44UT6Sr

ਪ੍ਰਧਾਨ ਮੰਤਰੀ ਮੋਦੀ ਪਹਿਲਾਂ ਰੇਲਵੇ ਵਿਭਾਗ ਨੂੰ ਦੇਣ ਇੰਜਣ: ਸੀਐਮ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਥਾਂ ਕਹਿੰਦੇ ਹਨ ਕਿ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਰੇਲਵੇ ਨੂੰ ਤਾਂ ਇੰਜਣ ਦੇ ਦੇਣ ਜਿਹਨਾਂ ਕੋਲ ਇੰਜਣ ਨਹੀਂ ਹਨ। ਉਹਨਾਂ ਨੇ ਕਿਹਾ ਕਿ ਸਿਰਫ਼ 2 ਦਿਨ ਦੇ ਦਿਓ ਅਸੀਂ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਦੇਵਾਗੇ। ਮਾਨ ਨੇ ਕਿਹਾ ਕਿ ਸਾਨੂੰ ਧਰਮ ਦੇ ਨਾਮ ਉੱਤੇ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਮਾਨ ਨੇ ਕਿਹਾ ਕਿ ਭਾਜਪਾ ਵਾਲੇ ਸੁਣ ਲੈਣ ਪੰਜਾਬ ਦੀ ਧਰਤੀ ਉੱਤੇ ਨਫ਼ਰਤ ਦੇ ਬੀਜ ਨਹੀਂ ਉਂਗ ਸਕਦੇ।

ਇਹਨਾਂ ਦਾ ਵੱਸ ਚੱਲੇ ਤਾਂ ਰਾਸ਼ਟਰੀ ਗੀਤ ਵਿੱਚੋਂ ਕੱਢ ਦੇਣ ਪੰਜਾਬ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਵਿਤਕਰਾ ਕਰਦੇ ਹਨ, ਜੇਕਰ ਇਹਨਾਂ ਦਾ ਵੱਸ ਚੱਲੇ ਤਾਂ ਇਹ ਰਾਸ਼ਟਰੀ ਗੀਤ ਵਿਚੋਂ ਪੰਜਾਬ ਦਾ ਨਾਂ ਹੀ ਕੱਢ ਦੇਣ ਜੋ ਕਿ ਪਹਿਲੇ ਨੰਬਰ ਉੱਤੇ ਆਉਂਦਾ ਹੈ। ਉਹਨਾਂ ਨੇ ਕਿਹਾ ਇਹ ਪੰਜਾਬ ਦਾ ਨਾਂ ਕੱਢ ਯੂਪੀ ਦਾ ਪਾ ਦੇਣਗੇ, ਕਿਉਂਕਿ ਇਹ ਹਰ ਰੋਜ਼ ਸੰਵਿਧਾਨ ਬਦਲ ਦਿੰਦੇ ਹਨ।

ਕੇਜਰੀਵਾਲ ਦਾ ਕੇਂਦਰ ਉੱਤੇ ਨਿਸ਼ਾਨਾਂ: ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਤੀਰਥ ਯਾਤਰਾ ਸਕੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਵਿੱਚ ਇਸ ਦਾ ਹੱਲ ਕੱਢਣਗੇ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਪਟਨਾ ਸਾਹਿਬ ਅਤੇ ਨਾਂਦੇੜ ਦੇ ਹਜ਼ੂਰ ਸਾਹਿਬ ਲੈ ਕੇ ਜਾਣਾ ਚਾਹੁੰਦੇ ਸਨ, ਪਰ ਕੇਂਦਰ ਨੇ ਯਾਤਰਾ ਰੋਕ ਦਿੱਤੀ। ਇੰਜਣ ਦੇ ਬਹਾਨੇ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਦਿੱਲੀ ਵਿੱਚ ਵੀ ਅਜਿਹਾ ਕੀਤਾ ਗਿਆ, ਦਿੱਲੀ ਵਿੱਚ ਕਈ ਕੰਮ ਰੁਕੇ, ਪਰ ਅਸੀਂ ਉਨ੍ਹਾਂ ਨੂੰ ਕਰਵਾ ਦਿੱਤਾ।

Last Updated : Dec 17, 2023, 4:36 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.