ਚੰਡੀਗੜ੍ਹ: ਨੀਤੀ ਆਯੋਗ ਦੁਆਰਾ ਪੇਸ਼ ਕੀਤੀ ਰਿਪਰੋਟ ਵਿੱਚ ਪੰਜਾਬ ਨੂੰ 11ਵਾਂ ਸਥਾਨ ਮਿਲਿਆ ਹੈ ਇਸ ਰਿਪਰੋਟ ਵਿੱਚ ਮਿਲੇ ਸਥਾਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਸਿਆਸੀ ਲੀਡਰ ਇੱਕ ਦੂਜੇ 'ਤੇ ਵਾਰ ਕਰ ਰਹੇ ਹਨ।
ਇਸ ਰਿਪੋਰਟ ਵਿੱਚ 11ਵਾਂ ਸਥਾਨ ਮਿਲਣ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ 'ਤੇ ਵਾਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਿੱਚ ਪੰਜਾਬ ਲਗਾਤਾਰ ਪਿੱਛੇ ਵੱਲ ਜਾ ਰਿਹਾ ਹੈ। ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਅਕਾਲੀ ਦਲ ਅਤੇ ਕਾਂਗਰਸ 'ਤੇ ਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਨੂੰ ਪਿੱਛੇ ਧਕੇਲਣ ਦਾ ਕੰਮ ਕੀਤਾ ਹੈ।
ਹਰਪਾਲ ਚੀਮਾਂ ਨੇ ਕਿਹਾ ਕਿ ਨੀਤੀ ਆਯੋਗ ਦੀ ਜੋ ਰਿਪੋਰਟ ਆਈ ਹੈ ਉਸ ਦੇ ਹਿਸਾਬ ਨਾਲ ਨੌਜਵਾਨਾਂ ਨੂੰ ਇੰਡਸਟਰੀ ਦੇ ਵਿੱਚ ਵੀ ਨੌਕਰੀਆਂ ਨਹੀਂ ਮਿਲੀਆਂ ਕਿਉਂਕਿ ਉਦਯੋਗਪਤੀ ਪੰਜਾਬ ਦੇ ਵਿੱਚ ਇੰਡਸਟਰੀ ਲਗਾਉਣ ਤੋਂ ਭੱਜਦੇ ਨਜ਼ਰ ਆ ਰਹੇ ਹਨ।
ਉੱਥੇ ਹੀ ਹਰਪਾਲ ਚੀਮਾਂ ਨੇ ਪਾਰਟੀ ਵਿੱਚੋਂ ਬਾਗੀ ਚੱਲ ਰਹੇ ਸੁਖਪਾਲ ਖਹਿਰਾ ਵਾਲੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸੁਖਪਾਲ ਖਹਿਰਾ ਲਈ ਦਰਵਾਜੇ ਹਮੇਸ਼ਾ ਲਈ ਬੰਦ ਹਨ। ਉਨ੍ਹਾਂ ਕਿਹਾ ਕਿ ਖਹਿਰਾ ਇੱਕ ਮੌਕਾਪ੍ਰਸਤ ਇਨਸਾਨ ਹੈ। ਉੱਥੇ ਹੀ ਕੰਵਰ ਸੰਧੂ ਦਾ ਨਾਮ ਨਾ ਲੈਂਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਹੋਰ ਜੋ ਵੀ ਪਾਰਟੀ ਦੇ ਵਿੱਚ ਆਉਣਾ ਚਾਹੁੰਦਾ ਹੈ ਉਸਦਾ ਸਵਾਗਤ ਹੈ।
ਇਹ ਵੀ ਪੜੋ: ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ: ਮੋਦੀ
ਦੱਸ ਦਈਏ ਬੀਤੇ ਦਿਨ ਆਮ ਆਦਮੀ ਪਾਰਟੀ ਛੱਡ ਚੁੱਕੇ ਮਾਸਟਰ ਬਲਦੇਵ ਸਿੰਘ ਨੇ ਆਪ ਵਿੱਚ ਵਾਪਸੀ ਕਰ ਲਈ ਹੈ। ਆਮ ਆਦਮੀ ਪਾਰਟੀ ਹੁਣ ਸੁਖਪਾਲ ਖਹਿਰਾ ਤੋਂ ਬਿਨ੍ਹਾਂ ਬਾਕੀ ਵਿਧਾਇਕ ਜੋ ਪਾਰਟੀ ਤੋਂ ਬਾਗੀ ਚੱਲ ਰਹੇ ਹਨ ਉਨ੍ਹਾਂ ਨੂੰ ਮਨਾਉਣ ਦੇ ਯਾਤਨ ਵੀ ਕਰ ਰਹੀ ਹੈ।